ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਿਟੀ ਪੁਲਸ ਨੇ ਵਸਨੀਕਾਂ ਨੂੰ ਐਮਾਜ਼ਾਨ ਦੇ ਨਾਂ 'ਤੇ ਟੈਲੀਫੋਨ ਕਾਲਾਂ ਰਾਹੀਂ ਲੁੱਟਣ ਵਾਲਿਆਂ ਬਾਰੇ ਅਗਾਊਂ ਚਿਤਾਵਨੀ ਦਿੱਤੀ ਹੈ।
ਫੋਰਸ ਨੇ ਕਿਹਾ ਕਿ ਉਨ੍ਹਾਂ ਨੂੰ ਘੁਟਾਲੇ ਕਰਨ ਵਾਲਿਆਂ ਦੀਆਂ ਕਾਲਾਂ ਬਾਰੇ ਸ਼ਿਕਾਇਤਾਂ ਆਈਆਂ ਹਨ ਜੋ ਪ੍ਰਸਿੱਧ ਆਨਲਾਈਨ ਪ੍ਰਚੂਨ ਵਿਕਰੇਤਾ ਹੋਣ ਦਾ ਦਾਅਵਾ ਕਰਦੇ ਹਨ। ਪੁਲਸ ਨੇ ਕਿਹਾ ਕਿ ਟੈਲੀਫੋਨ ਕਰਨ ਵਾਲੇ ਫਰਾਡ ਕਰਨ ਲਈ ਅਲੱਗ-ਅਲੱਗ ਤਰੀਕਿਆਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਵਲੋਂ ਤੁਹਾਨੂੰ ਆਪਣੀ ਫੋਨ, ਟੇਬਲੈਟ ਉੱਤੇ ਇੱਕ ਐਪ ਇੰਸਟਾਲ ਕਰਨ ਲਈ ਕਿਹਾ ਜਾਂਦਾ ਹੈ ਜਿਸਦੀ ਵਰਤੋਂ ਉਹ ਤੁਹਾਡੀ ਨਿੱਜੀ ਅਤੇ ਵਿੱਤੀ ਜਾਣਕਾਰੀ ਤੱਕ ਪਹੁੰਚਣ ਲਈ ਕਰਦੇ ਹਨ। ਜਦ ਕਿ ਐਮਾਜ਼ਾਨ ਤੁਹਾਨੂੰ ਕਦੇ ਵੀ ਕੋਈ ਐਪ ਇੰਸਟਾਲ ਕਰਨ ਜਾਂ ਰਿਮੋਟ ਐਕਸੈਸ ਦੇਣ ਲਈ ਨਹੀਂ ਕਹਿੰਦਾ ਹੈ। ਪੁਲਸ ਦਾ ਕਹਿਣਾ ਹੈ ਕਿ ਥੋੜ੍ਹੀ ਜਿਹੀ ਸਾਵਧਾਨੀ ਵਰਤਣ ਨਾਲ ਇਨ੍ਹਾਂ ਚਲਾਕ ਲੋਕਾਂ ਦੀਆਂ ਚਲਾਕੀਆਂ ਨੂੰ ਅਸਫ਼ਲ ਕੀਤਾ ਜਾ ਸਕਦਾ ਹੈ।
ਆਸਟ੍ਰੇਲੀਆ ਦੇ ਸੂਬੇ ਵਿਕਟੋਰੀਆ 'ਚ ਕੋਰੋਨਾ ਦੇ 108 ਨਵੇਂ ਮਾਮਲੇ ਆਏ ਸਾਹਮਣੇ
NEXT STORY