ਜਰਮਨੀ : ਗਲੋਬਲ ਪੱਧਰ 'ਤੇ ਹਵਾਈ ਯਾਤਰਾ ਖ਼ੇਤਰ ਹੌਲੀ-ਹੌਲੀ ਰਫਤਾਰ ਫੜ ਰਿਹਾ ਹੈ ਪਰ ਇਸ ਦੇ 2024 ਤੋਂ ਪਹਿਲਾਂ ਕੋਵਿਡ-19 ਸੰਕਟ ਤੋਂ ਪਹਿਲਾਂ ਦੇ ਪੱਧਰ 'ਤੇ ਪੁੱਜਣ ਦੇ ਆਸਾਰ ਨਹੀਂ ਲੱਗਦੇ । ਹਵਾਬਾਜ਼ੀ ਕੰਪਨੀਆਂ ਦੇ ਗਲੋਬਲ ਸੰਗਠਨ 'ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ' (ਆਈ.ਏ.ਟੀ.ਏ.) ਨੇ ਮੰਗਲਵਾਰ ਨੂੰ ਇਹ ਗੱਲ ਕਹੀ।
ਅਮਰੀਕਾ ਅਤੇ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਕੋਰੋਨਾ ਵਾਇਰਸ ਰੋਕਥਾਮ ਦੀ ਹੌਲੀ ਰਫ਼ਤਾਰ ਨੂੰ ਵੇਖਦੇ ਹੋਏ ਆਈ.ਏ.ਟੀ.ਏ. ਨੇ ਕੋਵਿਡ ਤੋਂ ਪਹਿਲਾਂ ਦੀ ਸਥਿਤੀ ਬਹਾਲ ਹੋਣ ਦੇ ਅਨੁਮਾਨਿਤ ਸਮੇਂ ਨੂੰ ਇਕ ਸਾਲ ਵਧਾ ਦਿੱਤਾ ਹੈ। ਪਹਿਲਾਂ ਉਸ ਨੇ 2023 ਤੱਕ ਹਵਾਈ ਯਾਤਰਾ ਖ਼ੇਤਰ ਦੇ ਕੋਵਿਡ-19 ਤੋਂ ਪਹਿਲਾਂ ਦੇ ਪੱਧਰ ਤੱਕ ਪੁੱਜਣ ਦਾ ਅਨੁਮਾਨ ਜਤਾਇਆ ਸੀ।
ਆਈ.ਏ.ਟੀ.ਏ. ਦੇ ਮੁੱਖ ਅਰਥਸ਼ਾਸਤਰੀ ਬਰਾਇਨ ਪੀਅਰਸੇ ਨੇ ਆਨਲਾਈਨ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅਪ੍ਰੈਲ ਵਿਚ ਆਵਾਜਾਈ ਬੰਦ ਹੋਣ ਨਾਲ ਇਹ ਉਦਯੋਗ ਬੈਠ ਗਿਆ ਸੀ। ਇਹ ਉਦਯੋਗ ਫਿਰ ਤੋਂ ਚਾਲੂ ਹੁੰਦਾ ਵਿੱਖ ਰਿਹਾ ਹੈ ਪਰ ਬੁਰੀ ਗੱਲ ਹੈ ਕਿ ਇਸ ਵਿਚ ਕਿਸੇ ਵੀ ਤਰ੍ਹਾਂ ਦਾ ਸੁਧਾਰ ਬਮੁਸ਼ਕਿਲ ਹੀ ਵਿੱਖ ਰਿਹਾ ਹੈ।
ਕੋਰੋਨਾ ਕਹਿਰ : ਪਾਕਿ 'ਚ 1,063 ਨਵੇਂ ਮਾਮਲੇ ਤੇ 27 ਲੋਕਾਂ ਦੀ ਮੌਤ
NEXT STORY