ਰੋਮ (ਭਾਸ਼ਾ)- ਪੋਪ ਫਰਾਂਸਿਸ ਨੇ ਸੋਮਵਾਰ ਨੂੰ ਸਰੋਗੇਸੀ ਨੂੰ ਮਾਂ ਬਣਨ ਦੀ ‘ਘਿਣਾਉਣੀ’ ਪ੍ਰਥਾ ਦੱਸਦਿਆਂ ਇਸ ’ਤੇ ਕੌਮਾਂਤਰੀ ਪਾਬੰਦੀ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਨੇ ਆਪਣੇ ਸਾਲਾਨਾ ਸੰਬੋਧਨ ’ਚ ਗਲੋਬਲ ਸ਼ਾਂਤੀ ਅਤੇ ਮਨੁੱਖੀ ਸਨਮਾਨ ਲਈ ਖ਼ਤਰਿਆਂ ਦੀ ਸੂਚੀ ’ਚ ਗਰਭਅਵਸਥਾ ਦੇ ‘ਵਪਾਰੀਕਰਨ’ ਨੂੰ ਵੀ ਸ਼ਾਮਲ ਕੀਤਾ। ਹੋਲੀ ਵੈਟੀਕਨ ਤੋਂ ਮਾਨਤਾ ਪ੍ਰਾਪਤ ਰਾਜਦੂਤਾਂ ਨੂੰ ਇਕ ਵਿਦੇਸ਼ ਨੀਤੀ ਸੰਬੋਧਨ ’ਚ, ਫ੍ਰਾਂਸਿਸ ਨੇ ਅਫਸੋਸ ਪ੍ਰਗਟਾਇਆ ਕਿ 2024 ਇਤਿਹਾਸ ’ਚ ਇਕ ਅਜਿਹੇ ਸਮੇਂ ’ਚ ਸ਼ੁਰੂ ਹੋਇਆ ਹੈ, ਜਿਸ ’ਚ ਸ਼ਾਂਤੀ ਦਾ ਤੇਜ਼ੀ ਨਾਲ ਘਾਣ ਹੋ ਰਿਹਾ ਹੈ, ਇਹ ਕਮਜ਼ੋਰ ਹੋ ਰਹੀ ਹੈ ਅਤੇ ਕੁਝ ਹੱਦ ਤੱਕ ਗੁਆਚ ਗਈ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਸੈਲਾਨੀਆਂ ਨਾਲ ਭਰੀ ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 25 ਲੋਕਾਂ ਦੀ ਮੌਤ
ਯੂਕ੍ਰੇਨ-ਰੂਸ ਯੁੱਧ, ਇਜ਼ਰਾਈਲ-ਹਮਾਸ ਯੁੱਧ, ਹਿਜਰਤ, ਜਲਵਾਯੂ ਸੰਕਟ ਅਤੇ ਪ੍ਰਮਾਣੂ ਤੇ ਰਵਾਇਤੀ ਹਥਿਆਰਾਂ ਦੇ ਅਨੈਤਿਕ ਉਤਪਾਦਨ ਦਾ ਹਵਾਲਾ ਦਿੰਦੇ ਹੋਏ, ਫ੍ਰਾਂਸਿਸ ਨੇ ਮਨੁੱਖਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਖਾਮੀਆਂ ਅਤੇ ਅੰਤਰਰਾਸ਼ਟਰੀ ਮਨੁੱਖਤਾਵਾਦੀ ਕਾਨੂੰਨ ਦੀ ਉਲੰਘਣਾ ਕਰ ਕੇ ਉਨ੍ਹਾਂ ਨੂੰ ਇਜਾਜ਼ਤ ਦੇਣ ਦੀ ਇਕ ਲੰਮੀ ਸੂਚੀ ਪੇਸ਼ ਕੀਤੀ। ਫ੍ਰਾਂਸਿਸ ਨੇ ਛੋਟੇ ਪੈਮਾਨੇ ਦੇ ਮੁੱਦਿਆਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਸਰੋਗੇਸੀ ਸਮੇਤ ਇਹ ਮੁੱਦੇ ਸ਼ਾਂਤੀ ਅਤੇ ਮਨੁੱਖੀ ਸਨਮਾਨ ਲਈ ਖ਼ਤਰਾ ਹਨ। ਉਨ੍ਹਾਂ ਕਿਹਾ ਕਿ ਅਣਜੰਮੇ ਬੱਚੇ ਦੀ ਜਾਨ ਦੀ ਰਾਖੀ ਕੀਤੀ ਜਾਣੀ ਚਾਹੀਦੀ ਹੈ ਅਤੇ ਉਸ ਨੂੰ ਦਬਾਇਆ ਜਾਂ ਸਮੱਗਲਿੰਗ ਦੀ ਵਸਤੂ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਪੋਪ ਨੇ ਕਿਹਾ, ‘‘ਮੈਂ ਸਰੋਗੇਸੀ ਰਾਹੀਂ ਮਾਂ ਬਣਨ ਦੀ ਪ੍ਰਥਾ ਨੂੰ ਘਿਣਾਉਣੀ ਮੰਨਦਾ ਹਾਂ, ਜੋ ਮਾਂ ਦੀਆਂ ਭੌਤਿਕ ਲੋੜਾਂ ਦੇ ਸ਼ੋਸ਼ਣ ਦੇ ਆਧਾਰ ’ਤੇ ਔਰਤ ਅਤੇ ਬੱਚੇ ਦੇ ਸਨਮਾਨ ਦੀ ਘੋਰ ਉਲੰਘਣਾ ਨੂੰ ਦਰਸਾਉਂਦੀ ਹੈ।’’
ਇਹ ਵੀ ਪੜ੍ਹੋ: ਅਮਰੀਕਾ 'ਚ ਪਤਨੀ ਨਾਲ ਘਰ ਪਰਤ ਰਹੇ ਭਾਰਤੀ ਵਿਅਕਤੀ ਨਾਲ ਵਾਪਰਿਆ ਹਾਦਸਾ, ਮੌਤ
ਸਰੋਗੇਸੀ ਭਾਵ ਕਿਸੇ ਹੋਰ ਦੇ ਬੱਚੇ ਨੂੰ ਜਨਮ ਦੇਣਾ
ਸਰੋਗੇਸੀ: ਬਾਂਝ ਜੋੜਿਆਂ ਵਾਸਤੇ ਆਈ.ਵੀ.ਐੱਫ. ਤਕਨੀਕ ਨਾਲ ਔਰਤ ਦੇ ਅੰਡਕੋਸ਼ ਅਤੇ ਮਰਦ ਦੇ ਸ਼ੁਕਰਾਣੂ ਤੋਂ ਪੈਦਾ ਕੀਤਾ ਗਿਆ ਭਰੂਣ ਕਿਸੇ ਹੋਰ ਔਰਤ ਦੀ ਕੁੱਖ ਵਿੱਚ ਰੱਖਣ ਵਿਧੀ ਮੌਜੂਦ ਹੈ ਜਿਸ ਨੂੰ ‘ਸਰੋਗੇਸੀ’ ਵਜੋਂ ਜਾਣਿਆ ਜਾਂਦਾ ਹੈ। ਪਰਾਈ ਜਾਂ ਕਿਰਾਏ ਦੀ ਕੁੱਖ ਦਾ ਅਰਥ ਹੈ- ਜਦੋਂ ਕੋਈ ਔਰਤ ਕਿਸੇ ਹੋਰ ਜੋੜੇ ਦਾ ਬੱਚਾ ਪੈਦਾ ਕਰਨ ਲਈ ਆਪਣੀ ਕੁੱਖ ਦੇਣ ਨੂੰ ਤਿਆਰ ਹੋਵੇ। ਇਸ ਲਈ ਗਰਭ ਧਾਰਨ ਕਰਨ, ਜੰਮਣ ਪੀੜਾਂ ਸਹਿਣ ਅਤੇ ਜਣੇਪੇ ਲਈ ਔਰਤ, ਉਸ ਦਾ ਪਤੀ ਤੇ/ ਜਾਂ ਪਰਿਵਾਰ ਰਜ਼ਾਮੰਦ ਅਤੇ ਤਿਆਰ ਹੋਣ ਤਾਂ ਇਸ ਨੂੰ ‘ਸਰੋਗੇਸੀ’ ਜਾਂ ਕੁੱਖ ਕਿਰਾਏ ‘ਤੇ ਦੇਣਾ ਕਿਹਾ ਜਾਂਦਾ ਹੈ। ਕੁੱਖ ਕਿਰਾਏ ‘ਤੇ ਦੇਣ ਵਾਲੀ ਔਰਤ ਉਸ ਜੋੜੇ ਨਾਲ ਇੱਕ ਇਕਰਾਰਨਾਮਾ ਕਰਦੀ ਹੈ ਕਿ ਉਹ ਉਸ ਜੋੜੇ ਦਾ ਬੱਚਾ ਆਪਣੀ ਕੁੱਖ ਵਿੱਚ ਪਾਲੇਗੀ। ਮਸ਼ੀਨਾਂ ਨਾਲ ‘ਇਨ ਵਿਟਰੋ ਫਰਟੇਲਾਈਜ਼ੇਸ਼ਨ’ ਜਾਂ ਬੱਚੇਦਾਨੀ ਦੇ ਬਾਹਰ ਸ਼ੁਕਰਾਣੂ ਅਤੇ ਅੰਡੇ ਦਾ ਮੇਲ’ ਵਿਧੀ ਰਾਹੀਂ ਅਸਲੀ ਮਾਂ ਅਤੇ ਪਿਓ ਦੇ ਅੰਡੇ ਤੇ ਸ਼ੁਕਰਾਣੂ ਦਾ ਮੇਲ ਕਰਵਾ ਕੇ ਦੂਜੀ ਔਰਤ ਦੀ ਕੁੱਖ ਅੰਦਰ ਰੱਖ ਦਿੱਤਾ ਜਾਂਦਾ ਹੈ। ਅਜਿਹਾ ਕਰਨ ਨਾਲ ਜਿਹੜੀ ਮਾਂ ਬੱਚਾ ਜੰਮਦੀ ਹੈ, ਉਹ ਅਸਲ ਮਾਂ ਨਹੀਂ ਹੁੰਦੀ ਸਗੋਂ ਬੱਚੇ ਦੇ ਅਸਲੀ ਮਾਤਾ-ਪਿਤਾ ਉਹ ਹੁੰਦੇ ਹਨ ਜਿਨ੍ਹਾਂ ਦੇ ਅੰਡਾ-ਸ਼ੁਕਰਾਣੂ ਹੁੰਦੇ ਹਨ।
ਇਹ ਵੀ ਪੜ੍ਹੋ: ਔਰਤ ਨੂੰ ਮਾਰਨ ਤੋਂ ਬਾਅਦ ਵੀ ਕਰਦੇ ਰਹੇ ਬਲਾਤਕਾਰ, ਹਮਲੇ 'ਚ ਬਚੇ ਸ਼ਖ਼ਸ ਨੇ ਬਿਆਨ ਕੀਤੀ ਹਮਾਸ ਦੀ ਬੇਰਹਿਮੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਹੇਲੀ ਨੇ ਬਾਈਡੇਨ 'ਤੇ ਵਿੰਨ੍ਹਿਆ ਨਿਸ਼ਾਨਾ, ਲਗਾਏ ਇਹ ਦੋਸ਼
NEXT STORY