ਸਿੰਗਾਪੁਰ (ਬਿਊਰੋ)— ਗਲੋਬਲ ਕੰਨਜ਼ਿਊਮਰ ਕੋਨਫੀਡੈਂਸ (Global Consumer Confidence) ਬੋਰਡ ਵੱਲੋਂ ਹਾਲ ਹੀ ਵਿਚ ਇਕ ਸਰਵੇ ਕਰਵਾਇਆ ਗਿਆ। ਇਸ ਸਰਵੇ ਮੁਤਾਬਕ ਗਲੋਬਲ ਕੰਨਜ਼ਿਊਮਰ ਕੋਨਫੀਡੈਂਸ ਵਿਚ ਭਾਰਤ ਪਹਿਲੇ ਸਥਾਨ 'ਤੇ ਹੈ। ਇਹ ਜਾਣਕਾਰੀ ਕਾਨਫਰੰਸ ਬੋਰਡ ਗਲੋਬਲ ਕੰਨਜ਼ਿਊਮਰ ਕੋਨਫੀਡੈਂਸ ਸਰਵੇ ਵਿਚ ਸਾਹਮਣੇ ਆਈ, ਜਿਸ ਨੂੰ ਨੇਲਸਨ ਦੇ ਸਹਿਯੋਗ ਨਾਲ ਕੀਤਾ ਗਿਆ ਹੈ। ਇੰਟਰਨੈੱਟ 'ਤੇ ਕੀਤੇ ਗਏ ਸਰਵੇ ਵਿਚ ਏਸ਼ੀਆ-ਪੈਸੀਫਿਕ, ਯੂਰਪ, ਲੈਟਿਨ ਅਮਰੀਕਾ, ਮੱਧ ਪੂਰਬ,ਅਫਰੀਕਾ ਅਤੇ ਉੱਤਰੀ ਅਮਰੀਕਾ ਦੇ 64 ਦੇਸ਼ਾਂ ਦੇ 32 ਹਜ਼ਾਰ ਤੋਂ ਵੱਧ ਖਪਤਕਾਰਾਂ ਨੋ ਵੋਟਿੰਗ ਕੀਤੀ ਸੀ।
ਸਾਲ 2018 ਵਿਚ ਚੌਥੀ ਤਿਮਾਹੀ ਵਿਚ ਭਾਰਤ ਦਾ ਕੰਨਜ਼ਿਊਮਰ ਕੋਨਫੀਡੈਂਸ ਇੰਡੈਕਸ (CCI) ਸਕੋਰ 133 ਸੀ ਜਦਕਿ ਫਿਲੀਪੀਨਜ਼ ਦਾ ਸਕੋਰ 131 ਅਤੇ ਇੰਡੋਨੇਸ਼ੀਆ ਦਾ ਸਕੋਰ 127 ਸੀ। ਤੀਜੀ ਤਿਮਾਹੀ ਵਿਚ ਭਾਰਤ ਨੇ ਆਪਣਾ ਪਹਿਲਾ ਸਥਾਨ ਕਾਇਮ ਰੱਖਿਆ ਹੈ ਜਦੋਂ ਉਸਨੇ ਇੰਡੈਕਸ ਵਿਚ 130 ਦਾ ਸਕੋਰ ਹਾਸਲ ਕੀਤਾ ਸੀ ਜਦਕਿ 126 ਬਰਾਬਰ ਅੰਕਾਂ ਨਾਲ ਫਿਲੀਪੀਨਜ਼ ਅਤੇ ਇੰਡੋਨੇਸ਼ੀਆ ਚੌਥੇ ਨੰਬਰ ਤੇ ਸਨ।
ਦੱਖਣੀ ਕੋਰੀਆ ਨੂੰ ਲੈ ਕੇ ਦੁਨੀਆ ਵਿਚ ਸਭ ਤੋਂ ਜ਼ਿਆਦਾ ਨਿਰਾਸ਼ਾਵਾਦੀ ਖਪਤਕਾਰ ਹਨ। ਉੱਥੋਂ ਦੇ ਲੋਕ ਵੱਧਦੀ ਮਹਿੰਗਾਈ, ਘੱਟ ਤਨਖਾਹ ਵਾਧੇ, ਕਮਜ਼ੋਰ ਸ਼ੇਅਰ ਬਾਜ਼ਾਰ, ਬੇਰੋਜ਼ਗਾਰੀ ਅਤੇ ਗਲੋਬਲ ਵਪਾਰ ਅਨਿਸ਼ਚਿਤਤਾਵਾਂ ਨੂੰ ਲੈ ਕੇ ਚਿੰਤਤ ਹਨ। ਇਸ ਦੌਰਾਨ ਗਲੋਬਲ ਕੰਨਜ਼ਿਊਮਰ ਕੋਨਫੀਡੈਂਸ ਇੰਡੈਕਸ ਸਾਲ 2018 ਦੀ ਚੌਥੀ ਤਿਮਾਹੀ ਵਿਚ ਇਕ ਅੰਕ ਦੇ ਵਾਧੇ ਨਾਲ 107 ਅੰਕ ਹੋ ਗਿਆ ਜੋ ਕਿ 14 ਸਾਲਾਂ ਵਿਚ ਸਭ ਤੋਂ ਜ਼ਿਆਦਾ ਹੈ।
ਕਾਨਫਰੰਸ ਬੋਰਡ ਸੀ.ਸੀ.ਆਈ. ਵੱਲੋਂ ਮਾਪੇ ਗਏ ਮੁਖ ਸੰਕੇਤਕ ਵਿਚ ਨੌਕਰੀ ਦੀਆਂ ਸੰਭਾਵਨਾਵਾਂ ਅਤੇ 12 ਮਹੀਨਿਆਂ ਵਿਚ ਨਿੱਜੀ ਵਿੱਤ ਦੇ ਸਿਹਤ ਅਤੇ ਖਰਚ ਕਰਨ ਦਾ ਇਰਾਦਾ ਸ਼ਾਮਲ ਕੀਤਾ ਗਿਆ ਸੀ। ਗਲੋਬਲ ਪੱਧਰ 'ਤੇ ਨੌਕਰੀ ਦੀਆਂ ਸੰਭਾਵਨਾਵਾਂ ਅਤੇ ਨਿੱਜੀ ਆਮਦਨ ਦੀ ਸਥਿਤੀ ਦੇ ਬਾਰੇ ਵਿਚ ਖਪਤਕਾਰਾਂ ਦੀ ਧਾਰਨਾ ਸਕਾਰਤਮਕ ਬਣੀ ਹੋਈ ਹੈ ਪਰ ਤੇਲ ਦੀਆਂ ਵੱਧਦੀਆਂ ਕੀਮਤਾਂ ਕਾਰਨ ਗਲੋਬਲ ਵਪਾਰ ਦੇ ਸਬੰਧ ਵਿਚ ਅਨਿਸ਼ਚਿਤਤਾ, ਮੁਦਰਾ ਦੇ ਡਿੱਗਣ ਅਤੇ ਉਧਾਰ ਲੈਣ 'ਤੇ ਬਿਆਜ਼ ਦੀਆਂ ਵੱਧਦੀਆਂ ਦਰਾਂ ਕਾਰਨ ਖਰਚ ਦੇ ਪ੍ਰਤੀ ਖਪਤਕਾਰ ਦੀ ਭਾਵਨਾ ਘੱਟ ਆਸ਼ਾਵਾਦੀ ਬਣੀ ਹੋਈ ਹੈ।
ਉੱਤਰੀ ਅਮਰੀਕਾ ਇਸ ਮਾਮਲੇ ਵਿਚ ਅਪਵਾਦ ਹੈ, ਜਿੱਥੇ ਕੰਨਜ਼ਿਊਮਰ ਕੋਨਫੀਡੈਂਸ ਸਾਲਾਂ ਤੋਂ ਆਪਣੇ ਉੱਚਤਮ ਪੱਧਰ 'ਤੇ ਹੈ। ਪਰ ਵਿਕਸਿਤ ਅਰਥਵਿਵਸਥਾਵਾਂ ਆਮਤੌਰ 'ਤੇ ਇਸ ਮਾਮਲੇ ਵਿਚ ਘੱਟ ਆਸ਼ਾਵਾਦੀ ਹਨ। ਸੀ.ਸੀ.ਆਈ. ਜਿੱਥੇ 100 ਅੰਕਾਂ ਨੂੰ ਸਕਰਾਤਮਕ ਮੰਨਦਾ ਹੈ ਉੱਥੇ ਉਨ੍ਹਾਂ ਦੇ ਏਸ਼ੀਆਈ ਅਤੇ ਉੱਤਰੀ ਅਮਰੀਕੀ ਹਮਰੁਤਬਾ ਨੇ ਜ਼ਿਆਦਾ ਉਤਸ਼ਾਹਿਤ ਹੋਣ ਦਾ ਰੁਝਾਨ ਦਿੱਤਾ। ਲੈਟਿਨ ਅਮਰੀਕਾ, ਮੱਧ ਪੂਰਬ ਅਤੇ ਅਫਰੀਕਾ ਵਿਚ ਖਪਤਕਾਰ ਸਾਵਧਾਨੀਪੂਰਵਕ ਆਸ਼ਾਵਾਦੀ ਹਨ, ਪਰ ਸਾਰੇ ਖੇਤਰਾਂ ਵਿਚ ਬੀਤੇ ਸਾਲ ਵਿਚ ਕੰਨਜ਼ਿਊਮਰ ਕੋਨਫੀਡੈਂਸ ਵਿਚ ਸੁਧਾਰ ਦੇਖਿਆ ਗਿਆ ਹੈ।
ਸਰਵੇ ਵਿਚ ਪਤਾ ਚੱਲਦਾ ਹੈ ਕਿ ਏਸ਼ੀਆ-ਪ੍ਰਸ਼ਾਂਤ ਵਿਚ ਸੀ.ਸੀ.ਆਈ. ਤਿੰਨ ਅੰਕ ਵੱਧ ਕੇ 117 ਹੋ ਗਿਆ ਹੈ। ਚੀਨ, ਭਾਰਤ, ਇੰਡੋਨੇਸ਼ੀਆ ਅਤੇ ਜਾਪਾਨ ਜਿਹੇ ਪ੍ਰਮੁੱਖ ਬਾਜ਼ਾਰਾਂ ਵਿਚ ਸੁਧਾਰ ਹੋਇਆ ਹੈ। ਹਾਲਾਂਕਿ ਏਸ਼ੀਆ-ਪ੍ਰਸ਼ਾਂਤ ਲਈ ਸੀ.ਸੀ.ਆਈ. ਆਮਤੌਰ 'ਤੇ ਚੰਗਾ ਹੈ। ਪਰ ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ ਅਤੇ ਹਾਂਗਕਾਂਗ ਜਿਹੇ ਜ਼ਿਆਦਾ ਪਰਿਪੱਕ ਅਰਥਵਿਵਸਥਾ ਵਿਚ ਲੋਕ ਆਪਣੇ ਖਰਚ ਦੇ ਬਾਰੇ ਵਿਚ ਜ਼ਿਆਦਾ ਸਾਵਧਾਨ ਹਨ। ਇਨ੍ਹਾਂ ਦੇਸ਼ਾਂ ਵਿਚ ਕੰਨਜ਼ਿਊਮਰ ਬਿਜ਼ਨੈੱਸ ਲਈ ਚੰਗੇ ਮੌਕੇ ਹਨ।
ਅੱਤਵਾਦੀ ਮਸੂਦ ਅਜ਼ਹਰ ਸਬੰਧੀ ਹੁਣ ਨਵੀਂ ਖਬਰ ਆਈ ਸਾਹਮਣੇ
NEXT STORY