ਮਾਸਕੋ - ਸਾਇਬੇਰੀਆ ਦੇ ਕ੍ਰਾਸਨੋਯਾਸਰਕ ਖੇਤਰ 'ਚ ਸ਼ਨੀਵਾਰ ਨੂੰ ਇਕ ਬੰਨ੍ਹ ਟੁੱਟਣ ਕਾਰਨ ਸੋਨੇ ਦੀ ਖਦਾਨ 'ਚ 15 ਲੋਕਾਂ ਦੀ ਮੌਤ ਹੋ ਗਈ ਜਦਕਿ ਦਰਜਨ ਭਰ ਤੋਂ ਜ਼ਿਆਦਾ ਲਾਪਤਾ ਹਨ। ਰੂਸ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਖੇਤਰ 'ਚ ਸੀਬਾ ਨਦੀ 'ਤੇ ਬਣਿਆ ਬੰਨ੍ਹ ਸ਼ਨੀਵਾਰ ਤੜਕੇ ਟੁੱਟ ਗਿਆ, ਜਿਸ ਨਾਲ ਕਾਮਿਆਂ ਦੇ ਕਈ ਕੈਬਿਨ ਪਾਣੀ 'ਚ ਡੁੱਬ ਗਏ। ਇਨ੍ਹਾਂ 'ਚ ਕਾਮੇ ਰਹੇ ਸਨ।
ਜਾਂਚ ਅਧਿਕਾਰੀਆਂ ਨੇ ਆਖਿਆ ਕਿ ਉਨ੍ਹਾਂ ਨੇ ਸੁਰੱਖਿਆ ਨਿਯਮਾਂ ਦੇ ਉਲੰਘਣ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖੇਤਰੀ ਗਵਰਨਰ ਐਲੇਕਜ਼ੇਂਡਰ ਉਸ ਨੇ ਟੀ. ਵੀ. 'ਤੇ ਇਕ ਟਿੱਪਣੀ 'ਚ ਆਖਿਆ ਕਿ ਕਰੀਬ 80 ਲੋਕ ਕ੍ਰਾਸਨੋਯਾਸਰਕ ਦੇ ਦੱਖਣੀ ਖੇਤਰ 'ਚ ਅਸਥਾਈ ਬਸਤੀ 'ਚ ਰਹਿ ਰਹੇ ਸਨ। ਅਸਥਾਈ ਬਸਤੀ 'ਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਲਗਭਗ 180 ਹੈ। ਆਪਾਤਕਾਲ ਮੰਤਰਾਲੇ ਨੇ ਦੱਸਿਆ ਕਿ 270 ਲੋਕ ਤਲਾਸ਼ ਅਤੇ ਬਚਾਅ ਅਭਿਆਨ 'ਚ ਲੱਗੇ ਹੋਏ ਹਨ।
ਬ੍ਰਿਟੇਨ ਦੇ ਐੱਮ. ਪੀਜ਼ ਨੇ ਬ੍ਰੈਗਜ਼ਿਟ ਨੂੰ ਟਾਲਣ ਦੇ ਪੱਖ 'ਚ ਕੀਤੀ ਵੋਟਿੰਗ
NEXT STORY