ਬੇਰੁੱਤ (ਭਾਸ਼ਾ)— ਇਕ ਨਿਗਰਾਨੀ ਸਮੂਹ ਨੇ ਦਾਅਵਾ ਕੀਤਾ ਹੈ ਕਿ ਸੀਰੀਆ ਵਿਚ ਪੂਰਬੀ ਸ਼ਹਿਰ ਡੀਰ ਅਜ਼ੋਰ ਨੇੜੇ ਸਰਕਾਰ ਦੇ ਕਬਜੇ ਵਾਲੇ ਹਿੱਸੇ ਵਿਚ ਅਣਜਾਣ ਜਹਾਜ਼ ਨਾਲ ਕੀਤੇ ਗਏ ਹਮਲੇ ਵਿਚ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ। ਇਕ ਸਥਾਨਕ ਅਧਿਕਾਰੀ ਅਤੇ ਸੀਰੀਆ ਦੇ ਸਰਕਾਰੀ ਟੈਲੀਵਿਜਨ ਨੇ ਇਸਲਾਮਿਕ ਸਟੇਟ ਸਮੂਹ ਨਾਲ ਲੜ ਰਹੇ ਅਮਰੀਕੀ ਅਗਵਾਈ ਵਾਲੇ ਗਠਜੋੜ 'ਤੇ ਹਵਾਈ ਹਮਲੇ ਕਰਨ ਦਾ ਦੋਸ਼ ਲਗਾਇਆ ਅਤੇ ਮਰਨ ਵਾਲਿਆਂ ਦੀ ਗਿਣਤੀ 14 ਅਤੇ ਜ਼ਖਮੀਆਂ ਦੀ ਗਿਣਤੀ 30 ਦੱਸੀ ਹੈ। ਇਹ ਅੰਕੜਾ ਨਿਗਰਾਨੀ ਸਮੂਹ ਵੱਲੋਂ ਦਿੱਤੇ ਗਏ ਅੰਕੜਿਆਂ ਤੋਂ ਘੱਟ ਹੈ।
ਬ੍ਰਿਟੇਨ ਦੀ ''ਸੀਰੀਅਨ ਔਬਜ਼ਰਵੈਟਰੀ ਫੌਰ ਵੂਮਨ ਰਾਈਟਸ'' ਨੇ ਕਿਹਾ ਕਿ ਸ਼ਹਿਰ 'ਤੇ ਆਈ. ਐੱਸ. ਦਾ ਕਬਜਾ ਹੈ ਪਰ ਹਮਲਾ ਸਰਕਾਰ ਦੇ ਕਬਜੇ ਵਾਲੇ ਨੇੜੇ ਦੇ ਖੇਤਰ ਵਿਚ ਹੋਇਆ ਹੈ। ਇੰਝ ਪ੍ਰਤੀਤ ਹੁੰਦਾ ਹੈ ਕਿ ਅਜਿਹਾ ਗਲਤੀ ਕਾਰਨ ਹੋਇਆ ਹੈ। ਇਕ ਸਰਕਾਰੀ ਸੂਤਰ ਨੇ ਹਮਲੇ ਲਈ ਅਮਰੀਕੀ ਅਗਵਾਈ ਵਾਲੇ ਗਠਜੋੜ ਨੂੰ ਜ਼ਿੰਮੇਵਾਰ ਠਹਿਰਾਇਆ। ਸੂਤਰ ਨੇ ਕਿਹਾ,''ਡੀਰ ਅਜ਼ੋਰ ਸ਼ਹਿਰ ਨੇੜੇ ਅਲ-ਕੁਸੂਰ ਵਿਚ ਗਠਜੋੜ ਬਲਾਂ ਦੇ ਜਹਾਜ਼ਾਂ ਨਾਲ ਕੀਤੇ ਗਏ ਹਵਾਈ ਹਮਲਿਆਂ ਵਿਚ 14 ਨਾਗਰਿਕ ਮਾਰੇ ਗਏ ਅਤੇ 30 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।'' ਉਨ੍ਹਾਂ ਨੇ ਕਿਹਾ ਕਿ ਮਰਨ ਵਾਲਿਆਂ ਦਾ ਅੰਕੜਾ ਵੱਧ ਸਕਦਾ ਹੈ ਕਿਉਂਕਿ ਜ਼ਖਮੀਆਂ ਦੀ ਹਾਲਤ ਗੰਭੀਰ ਹੈ। ਗਠਜੋੜ ਬਲਾਂ ਨੇ ਹਮਲੇ 'ਤੇ ਹਾਲੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਇਸ ਵਿਚਕਾਰ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਸੀਰੀਆ ਵਿਚ ਕਥਿਤ ਤੌਰ 'ਤੇ ਰਸਾਇਣਿਕ ਹਥਿਆਰਾਂ ਨਾਲ ਕੀਤੇ ਗਏ ਹਮਲਿਆਂ ਦੀ ਅੰਤਰ ਰਾਸ਼ਟਰੀ ਜਾਂਚ ਅੱਗੇ ਵਧਾਈ ਜਾਵੇ ਜਾਂ ਨਹੀਂ ਇਸ ਮੁੱਦੇ 'ਤੇ ਸੁਰੱਖਿਆ ਪਰੀਸ਼ਦ ਵਿਚ ਮੰਗਲਵਾਰ ਨੂੰ ਵੋਟਿੰਗ ਹੋਵੇਗੀ। ਫਿਲਹਾਲ ਇਸ ਕਦਮ 'ਤੇ ਰੂਸ ਆਪਣੇ ਵੀਟੋ ਅਧਿਕਾਰ ਦੀ ਵਰਤੋਂ ਕਰ ਸਕਦਾ ਹੈ।
ਕਦੇ ਮੋਟਾਪੇ ਕਾਰਨ ਨਹੀਂ ਕਰ ਸਕੀ ਪੁਲਸ ਅਫਸਰ ਬਣਨ ਦਾ ਸੁਪਨਾ ਪੂਰਾ, ਅੱਜ ਦਿਸਦੀ ਹੈ ਸੁਪਰਮਾਡਲ
NEXT STORY