ਵਾਸ਼ਿੰਗਟਨ— ਅਮਰੀਕਾ 'ਚ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਪੂਰੀ ਦੁਨੀਆ 'ਚ ਸ਼ਰਮਸਾਰ ਕਰ ਦਿੱਤਾ ਹੈ ਅਤੇ ਨਾਲ ਹੀ ਅੱਤਵਾਦ ਨਾ ਰੋਕਣ 'ਤੇ ਸਖਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਹੈ। ਪਾਕਿ ਨੂੰ ਚਿਤਾਵਨੀ ਦਿੰਦੇ ਹੋਏ ਡੋਨਾਲਡ ਟਰੰਪ ਨੇ ਕਿਹਾ ਕਿ ਹੁਣ ਅਸੀਂ ਪਾਕਿਸਤਾਨ 'ਚ ਅੱਤਵਾਦੀ ਸੰਗਠਨਾਂ ਦੇ ਸੁਰੱਖਿਅਤ ਟਿਕਾਣਿਆਂ 'ਤੇ ਚੁੱਪ ਨਹੀਂ ਬੈਠ ਸਕਦੇ। ਟਰੰਪ ਨੇ ਅੱਗੇ ਕਿਹਾ ਕਿ ਪਾਕਿਸਤਾਨ ਇਕ ਪਾਸੇ ਖੁਦ ਅੱਤਵਾਦ ਨਾਲ ਪੀੜਤ ਹੈ ਅਤੇ ਦੂਜੇ ਪਾਸੇ ਅੱਤਵਾਦੀਆਂ ਲਈ ਸੁਰੱਖਿਅਤ ਸਵਰਗ ਬਣਿਆ ਹੋਇਆ ਹੈ। ਉਨ੍ਹਾਂ ਸਾਫ ਸ਼ਬਦਾਂ 'ਚ ਕਿਹਾ ਕਿ ਪਾਕਿਸਤਾਨ ਅੱਤਵਾਦ ਖਿਲਾਫ ਲੜਨ ਦੀ ਆਪਣੀ ਵਚਨਬੱਧਤਾ ਨੂੰ ਅਮਲੀ ਜਾਮਾ ਪਾ ਕੇ ਦਿਖਾਵੇ, ਨਹੀਂ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ।
ਪਾਕਿਸਤਾਨ ਦੇ ਔਖੇ ਹੋਏ ਸਾਹ, ਚੀਨ ਨੂੰ ਵੀ ਮਿਲਿਆ ਸੰਦੇਸ਼
ਟਰੰਪ ਨੇ ਇਕ ਪਾਸੇ ਜਿੱਥੇ ਪਾਕਿਸਤਾਨ ਨੂੰ ਸਖਤ ਸ਼ਬਦਾਂ 'ਚ ਚਿਤਵਾਨੀ ਦਿੱਤੀ ਹੈ ਉੱਥੇ ਹੀ ਭਾਰਤ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਵਕਾਲਤ ਕੀਤੀ ਹੈ। ਟਰੰਪ ਨੇ ਕਿਹਾ ਕਿ ਅਸੀਂ ਭਾਰਤ ਨਾਲ ਗੂੜੇ ਮਿੱਤਰਤਾ ਵਾਲੇ ਰਿਸ਼ਤੇ ਚਾਹੁੰਦੇ ਹਾਂ। ਇਸ ਦੇ ਨਾਲ ਚੀਨ ਨੂੰ ਵੀ ਇਸ ਗੱਲ ਦਾ ਸਾਫ ਸੰਦੇਸ਼ ਮਿਲ ਗਿਆ ਹੈ ਕਿ ਅਮਰੀਕਾ ਭਾਰਤ ਦੇ ਨਾਲ ਖੜ੍ਹਾ ਹੈ। ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਆਪਣੇ ਭਾਸ਼ਣ 'ਚ ਨਿਸ਼ਾਨੇ 'ਤੇ ਰੱਖਦੇ ਹੋਏ ਕਿਹਾ ਕਿ ਪਾਕਿਸਤਾਨ ਅਕਸਰ ਅਰਾਜਕਤਾ ਤੇ ਹਿੰਸਾ ਫੈਲਾਉਣ ਵਾਲੇ ਅਤੇ ਦਹਿਸ਼ਤਗਰਦਾਂ ਨੂੰ ਸਵਰਗ ਵਰਗੇ ਸੁਰੱਖਿਅਤ ਟਿਕਾਣੇ ਦਿੰਦਾ ਹੈ। ਉਨ੍ਹਾਂ ਨੇ ਇਹ ਕਹਿ ਪਾਕਿਸਤਾਨ ਦੇ ਸਾਹ ਔਖੇ ਕਰ ਦਿੱਤੇ ਹਨ ਕਿ ਹੁਣ ਅਸੀਂ ਮੁੜ ਰਾਸ਼ਟਰ ਨਿਰਮਾਣ ਨਹੀਂ ਕਰ ਰਹੇ ਹਾਂ, ਅਸੀਂ ਅੱਤਵਾਦੀ ਮਾਰ ਰਹੇ ਹਾਂ। ਪਾਕਿਸਤਾਨ 'ਤੇ ਹੁਣ ਬਹੁਤੀ ਦੇਰ ਚੁੱਪ ਨਹੀਂ ਬੈਠਿਆ ਜਾ ਸਕਦਾ, ਇਹ ਤਾਲਿਬਾਨ ਅਤੇ ਹੋਰ ਅੱਤਵਾਦੀ ਸੰਗਠਨਾਂ ਲਈ ਸੁਰੱਖਿਅਤ ਟਿਕਾਣਾ ਬਣ ਚੁੱਕਾ ਹੈ। ਟਰੰਪ ਨੇ ਕਿਹਾ ਕਿ ਪਾਕਿਸਤਾਨ ਨੇ ਉਸੇ ਸੰਗਠਨ ਨੂੰ ਸ਼ਰਣ ਦਿੱਤੀ ਹੈ, ਜੋ ਹਰ ਦਿਨ ਸਾਡੇ ਲੋਕਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ। ਟਰੰਪ ਨੇ ਆਪਣੇ ਭਾਸ਼ਣ 'ਚ ਪਾਕਿਸਤਾਨ ਨੂੰ ਬੇਨਕਾਬ ਕਰਕੇ ਉਸ 'ਤੇ ਹੋਰ ਦਬਾਅ ਵਧਾ ਦਿੱਤਾ ਹੈ।
ਭਾਰਤ ਦੇਵੇ ਅਮਰੀਕਾ ਦਾ ਸਾਥ, ਅੱਤਵਾਦ ਕਰਾਂਗੇ ਖਤਮ
ਭਾਰਤ ਨਾਲ ਦੋਸਤੀ ਦਿਖਾਉਂਦੇ ਹੋਏ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੇ ਅਮਰੀਕਾ ਨਾਲ ਵਪਾਰ 'ਚ ਅਰਬਾਂ ਡਾਲਰ ਕਮਾਏ ਹਨ, ਹੁਣ ਅਸੀਂ ਚਾਹੁੰਦੇ ਹਾਂ ਕਿ ਅਫਗਾਨਿਸਤਾਨ 'ਚ ਭਾਰਤ ਸਾਡੀ ਹੋਰ ਜ਼ਿਆਦਾ ਮਦਦ ਕਰੇ, ਖਾਸ ਕਰਕੇ ਆਰਥਿਕ ਅਤੇ ਵਿਕਾਸ ਦੇ ਖੇਤਰ 'ਚ। ਅਫਗਾਨਿਸਤਾਨ 'ਤੇ ਆਪਣੀ ਨੀਤੀ ਸਪੱਸ਼ਟ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਇਕ-ਦਮ ਇੱਥੋਂ ਬਾਹਰ ਨਹੀਂ ਜਾਵਾਂਗੇ, ਨਹੀਂ ਤਾਂ ਅੱਤਵਾਦੀਆਂ ਨੂੰ ਸ਼ਹਿ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਰਾਕ 'ਚ ਆਪਣੇ ਸਾਬਕਾ ਨੇਤਾਵਾਂ ਵੱਲੋਂ ਕੀਤੀਆਂ ਗਈਆਂ ਗਲਤੀਆਂ ਨੂੰ ਅਫਗਾਨਿਸਤਾਨ 'ਚ ਨਹੀਂ ਦਹਰਾਉਣ ਵਾਲੇ। ਅੱਤਵਾਦੀ ਸਿਰਫ ਠੱਗ, ਅਪਰਾਧੀ ਅਤੇ ਦਰਿੰਦੇ ਹਨ, ਜਲਦਬਾਜ਼ੀ 'ਚ ਨਿਕਲ ਜਾਣ 'ਤੇ ਇਕ ਖਾਲੀ ਜਗ੍ਹਾ ਬਣੇਗੀ ਜਿਸ ਨਾਲ ਆਈ. ਐੱਸ. ਆਈ. ਐੱਸ. ਅਤੇ ਅਲਕਾਇਦਾ ਵਰਗੇ ਸੰਗਠਨਾਂ ਨੂੰ ਸ਼ਹਿ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਅੱਤਵਾਦ 'ਤੇ ਜਿੱਤ ਹਾਸਲ ਕਰਕੇ ਰਹਾਂਗੇ।
ਇਟਲੀ ਵਿਖੇ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂਵਾਲਿਆਂ ਦੀ ਸਲਾਨਾ ਬਰਸੀ ਨੂੰ ਸਮਰਪਿਤ 7ਰੋਜ਼ਾ ਮਹਾਨ ਗੁਰਮਿਤ ਸਮਾਗਮ ਸੰਪਨ
NEXT STORY