ਜਕਾਰਤਾ— ਵਧਦੀ ਉਮਰ ਦੇ ਨਾਲ-ਨਾਲ ਤੁਹਾਡੀ ਸਕਿਨ ਦੀ ਉਮਰ ਵੀ ਵਧਣ ਲੱਗਦੀ ਹੈ ਪਰ ਦੁਨੀਆਂ 'ਚ ਇਕ ਔਰਤ ਅਜਿਹੀ ਵੀ ਹੈ ਜਿਸ ਦੀ ਉਮਰ ਵਧਣੀ ਬੰਦ ਹੋ ਗਈ ਹੈ। ਔਰਤ ਨੂੰ ਦੇਖ ਕੋਈ ਵੀ ਨਹੀਂ ਦੱਸ ਸਕਦਾ ਕਿ ਉਸ ਦੀ ਉਮਰ ਕਿੰਨੀ ਹੈ।

ਇਥੇ ਅਸੀਂ ਗੱਲ ਕਰ ਰਹੇ ਹਾਂ ਪੁਸਪਾ ਦੇਵੀ ਦੀ। ਤੁਸੀਂ ਜਾਣ ਤੇ ਹੈਰਾਨ ਰਹਿ ਜਾਓਗੇ ਕਿ ਇੰਡੋਨੇਸ਼ੀਆ ਦੇ ਜਗਾਰਤਾ ਦੀ ਰਹਿਣ ਵਾਲੀ ਇਹ ਔਰਤ 50 ਸਾਲਾਂ ਦੀ ਹੈ। ਜੀ ਹਾਂ ਇਹ ਬਿਲਕੁਲ ਸੱਚ ਹੈ।

ਅਸਲ 'ਚ ਹਾਲ ਹੀ ਦੇ ਦਿਨਾਂ 'ਚ ਉਸ ਦੀ ਇਕ ਤਸਵੀਰ ਇੰਟਰਨੈੱਟ 'ਤੇ ਵਾਇਰਲ ਹੋ ਗਈ ਸੀ।

ਲੋਕ ਔਰਤ ਦੀ ਫੋਟੋ ਨੂੰ ਦੇਖ ਯਕੀਨ ਨਹੀਂ ਕਰ ਪਾ ਰਹੇ ਸਨ ਕਿ ਇੰਨੀਂ ਜਵਾਨ ਦਿਖਣ ਵਾਲੀ ਔਰਤ ਦੀ ਉਮਰ 50 ਸਾਲ ਕਿਵੇਂ ਹੋ ਸਕਦੀ ਹੈ।

ਇਹ ਹੀ ਨਹੀਂ ਪੁਸਪਾ ਦਾ ਤਾਂ ਇਹ ਵੀ ਕਹਿਣਾ ਹੈ ਕਿ ਅਕਸਰ ਲੋਕ ਉਨ੍ਹਾਂ ਦੇ ਦੋਵਾਂ ਬੇਟਿਆਂ ਨੂੰ ਉਸ ਦੇ ਬੋਆਏਫ੍ਰੈਂਡ ਸਮਝ ਲੈਂਦੇ ਹਨ।


ਹਾਲਾਤ ਗੰਭੀਰ, ਕਦੇ ਵੀ ਸ਼ੁਰੂ ਹੋ ਸਕਦੈ ਪ੍ਰਮਾਣੂ ਯੁੱਧ : ਉੱਤਰ ਕੋਰੀਆ
NEXT STORY