ਵਾਸ਼ਿੰਗਟਨ — ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਫੌਜ 'ਚ ਟ੍ਰਾਂਸਜ਼ੇਡਰਾਂ ਦੀ ਭਰਤੀ 'ਤੇ ਲਾਈ ਗਈ ਪਾਬੰਦੀ ਤੋਂ ਬਾਅਦ ਵ੍ਹਾਈਟ ਹਾਊਸ ਨੇ ਇਸ ਸਬੰਧ 'ਚ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ, ਜਿਸ 'ਚ ਟ੍ਰਾਂਸਜ਼ੇਡਰ ਬਿਨੈਕਾਰ ਨੂੰ ਖਾਰਜ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਕ ਨਿਊਜ਼ ਚੈਨਲ ਨੇ 'ਦਿ ਵਾਲ ਸਟ੍ਰੀਟ ਜਨਰਲ' ਦੀ ਰਿਪੋਰਟ ਦੇ ਹਵਾਲੇ ਤੋਂ ਬੁੱਧਵਾਰ ਦੀ ਰਾਤ ਨੂੰ ਦੱਸਿਆ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਮੁਤਾਬਕ ਫੌਜ ਨੂੰ ਟ੍ਰਾਂਸਜ਼ੇਡਰਾਂ ਦੀ ਭਰਤੀ ਰੋਕਣੀ ਹੋਵੇਗੀ।
ਉਥੇ ਜਿਹੜੇ ਟ੍ਰਾਂਸਜ਼ੇਡਰ ਵਰਤਮਾਨ 'ਚ ਫੌਜ 'ਚ ਹਨ, ਉਨ੍ਹਾਂ ਦੀ ਤੈਨਾਤੀ ਜਾਂ ਫਿਰ ਉਨ੍ਹਾਂ ਨੂੰ ਫੌਜ 'ਚੋਂ ਕੱਢਣ ਦੇ ਸੰਦਰਭ 'ਚ ਪੇਂਟਾਗਨ ਫੈਸਲਾ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ 'ਚ ਪੇਂਟਾਗਨ ਨੂੰ ਇਹ ਕਿਹਾ ਗਿਆ ਹੈ ਕਿ ਟ੍ਰਾਂਸਜ਼ੇਡਰ ਫੌਜੀਆਂ ਦੇ ਮੈਡੀਕਲ ਬਿੱਲ ਦਾ ਭੁਗਤਾਨ ਕਰਨਾ ਬੰਦ ਕਰ ਦੇਣ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਆਖਰੀ ਰੂਪ ਦਿੱਤਾ ਗਿਆ ਹੈ ਜਾਂ ਨਹੀਂ।
ਇਸ ਦੇ ਜਵਾਬ 'ਚ ਪੇਂਟਾਗਨ ਨੇ ਇਕ ਬਿਆਨ 'ਚ ਬੁੱਧਵਾਰ ਦੀ ਰਾਤ ਕਿਹਾ, ਹਲੇਂ ਤੱਕ ਉਸ ਨੂੰ ਵ੍ਹਾਈਟ ਹਾਊਸ ਤੋਂ ਅਧਿਕਾਰਕ ਰੂਪ ਤੋਂ ਦਿਸ਼ਾ-ਨਿਰਦੇਸ਼ ਮਿਲੇ ਨਹੀਂ ਹਨ। ਰੱਖਿਆ ਵਿਭਾਗ ਲਗਾਤਾਰ ਆਪਣੇ ਦੇਸ਼ ਦੀ ਸੁਰੱਖਿਆ 'ਤੇ ਜ਼ੋਰ ਦੇ ਰਿਹਾ ਹੈ, ਜਿਹੜਾ ਕਿ ਸਾਡਾ ਕੰਮ ਹੈ। ਨਾਲ ਹੀ ਅਸੀਂ ਆਪਣੇ ਸਾਰੇ ਕਰਮਚਾਰੀਆਂ ਦੇ ਨਾਲ ਸਨਮਾਨਜਨਕ ਵਿਵਹਾਰ ਯਕੀਨੀ ਕਰਦੇ ਹਾਂ।
ਪੀਅਰਸਨ ਹਵਾਈ ਅੱਡੇ ਦੇ ਮੁਲਾਜ਼ਮਾਂ ਦੀ ਸਵਿਸਪੋਰਟ ਵੱਲੋਂ ਕੀਤੀ ਪੇਸ਼ਕਸ਼ ਰੱਦ
NEXT STORY