ਸੈਕਰਾਮੈਂਟੋ (ਰਾਜ ਗੋਗਨਾ): ਸਿਟੀ ਆਫ ਐਲਕ ਗਰੋਵ ਕੈਲੀਫੋਰਨੀਆ ਵੱਲੋਂ ਗੁਰਜਤਿੰਦਰ ਸਿੰਘ ਰੰਧਾਵਾ ਨੂੰ ਸਿਟੀ ਲਈ ਦੁਬਾਰਾ ਕਮਿਸ਼ਨਰ ਚੁਣ ਲਿਆ ਗਿਆ ਹੈ। ਐਲਕ ਗਰੋਵ ਸਿਟੀ ਦੀ ਹੋਈ ਮੀਟਿੰਗ ਦੌਰਾਨ ਜਦੋਂ ਮੇਅਰ ਬੌਬੀ ਸਿੰਘ ਐਲਨ ਵੱਲੋਂ ਉਨ੍ਹਾਂ ਦਾ ਨਾਂ ਨਾਮਜ਼ਦ ਕੀਤਾ ਗਿਆ, ਤਾਂ ਸਮੁੱਚੇ ਕੌਂਸਲ ਮੈਂਬਰਾਂ ਨੇ ਯਾਨੀ ਕਿ 100 ਫ਼ੀਸਦੀ ਮੈਂਬਰਾਂ ਨੇ ਵੋਟਾਂ ਪਾ ਕੇ ਹਮਾਇਤ ਕੀਤੀ, ਜੋ ਕਿ ਇਕ ਬੜੇ ਮਾਣ ਵਾਲੀ ਗੱਲ ਹੈ।
ਇਹ ਵੀ ਪੜ੍ਹੋ: ਆਇਸ਼ਾ ਮਲਿਕ ਹੋਵੇਗੀ ਪਾਕਿਸਤਾਨ ਦੀ ਸੁਪਰੀਮ ਕੋਰਟ ’ਚ ਪਹਿਲੀ ਮਹਿਲਾ ਜੱਜ
ਗੁਰਜਤਿੰਦਰ ਸਿੰਘ ਰੰਧਾਵਾ ਪਿਛਲੇ 5 ਸਾਲਾਂ ਤੋਂ ਐਲਕ ਗਰੋਵ ਸਿਟੀ ਦੇ ਕਮਿਸ਼ਨਰ ਵਜੋਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੂੰ ਇਸ ਵਾਰ ਫਿਰ ਇਕ ਹੋਰ ਮੌਕਾ ਦਿੱਤਾ ਗਿਆ ਹੈ। ਸ: ਰੰਧਾਵਾ ਇਸ ਵੇਲੇ ਕੈਲੀਫੋਰਨੀਆ ਸੈਕਰੇਟਰੀ ਆਫ ਸਟੇਟ ਦੇ ਭਾਸ਼ਾ ਵਿਭਾਗ ਦੇ ਸਲਾਹਕਾਰ ਵਜੋਂ ਵੀ ਸੇਵਾ ਨਿਭਾਅ ਰਹੇ ਹਨ। ਸੰਨ 2016 ਵਿਚ ਉਹ ਡੈਮੋਕ੍ਰੇਟਿਕ ਪਾਰਟੀ ਲਈ ਡਿਸਟ੍ਰਿਕ 7 ਕਾਂਗਰੇਸ਼ਨਲ ਹਲਕੇ ਤੋਂ ਨੈਸ਼ਨਲ ਡੈਲੀਗੇਟ ਵੀ ਚੁਣੇ ਗਏ ਸਨ।
ਇਹ ਵੀ ਪੜ੍ਹੋ: ਪਾਕਿਸਤਾਨ ’ਚ ਈਸ਼ਨਿੰਦਾ ਮਾਮਲੇ ’ਚ ਔਰਤ ਨੂੰ ਸੁਣਾਈ ਗਈ ਮੌਤ ਦੀ ਸਜ਼ਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ ’ਚ ਈਸ਼ਨਿੰਦਾ ਮਾਮਲੇ ’ਚ ਔਰਤ ਨੂੰ ਸੁਣਾਈ ਗਈ ਮੌਤ ਦੀ ਸਜ਼ਾ
NEXT STORY