ਲੰਡਨ(ਰਾਜਵੀਰ ਸਮਰਾ)— ਨਿਮਰਤਾ ਅਤੇ ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਅੱਜ ਲੰਡਨ ਦੇ ਸ਼ਹਿਰ ਹੇਜ਼ (ਪਿੰਕ ਸਿਟੀ) ਵਿਖੇ ਕੌਂਸਲਰ ਰਾਜੂ ਸੰਸਾਰਪੁਰੀ ਅਤੇ ਲਖਵਿੰਦਰ ਸਿੰਘ ਗਿੱਲ ਜੀ ਦੀ ਦੇਖ-ਰੇਖ ਹੇਠ ਸੰਗਤਾਂ ਦੇ ਛਕਣ ਲਈ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦਾ ਆਯੋਜਨ ਕੀਤਾ ਗਿਆ।|ਸ਼ਹੀਦੀ ਦਿਵਸ ਨੂੰ ਸਮਰਪਿਤ ਛਬੀਲ ਦੌਰਾਨ ਸਾਰਾ ਦਿਨ ਅਜਾਇਬ ਸਿੰਘ ਪਵਾਰ, ਮਨੀ ਸੋਢੀ, ਹਰਪ੍ਰੀਤ ਸਿੰਘ ਕਲਾਰ, ਜਗਪਾਲ ਸਿੰਘ ਗਿੱਲ, ਗੁਰਤੇਜ ਸਿੰਘ ਤਤਲਾ ਆਦਿ ਨੇ ਨਿਸ਼ਕਾਮ ਸੇਵਾ ਕੀਤੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲੀਆਂ ਅਟੁੱਟ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਦੌਰਾਨ ਕੌਂਸਲਰ ਰਾਜੂ ਸੰਸਾਰਪੁਰੀ ਜੀ ਨੇ ਵੱਡੀ ਗਿਣਤੀ ਵਿਚ ਹਾਜ਼ਰ ਸ਼ਰਧਾਲੂਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜ਼ੁਲਮ ਅਤੇ ਅਨਿਆਂ ਮੂਹਰੇ ਨਾ ਝੁਕਦਿਆਂ ਅਦੁੱਤੀ ਸ਼ਹਾਦਤ ਦਾ ਜਾਮ ਪੀ ਕਿ ਸਾਨੂੰ ਨਿਮਰਤਾ ਅਤੇ ਸਹਿਣਸ਼ੀਲਤਾ ਨਾਲ ਆਪਣੇ ਕਰਮ ਅਤੇ ਧਰਮ ਵਿਚ ਪ੍ਰਪੱਕ ਰਹਿਣ ਦੀ ਸਿੱਖਿਆ ਦਿੱਤੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਮਹਾਨ ਸ਼ਹੀਦਾਂ, ਗੁਰੂਆਂ, ਪੀਰਾਂ ਨੂੰ ਸੱਚੀ ਸ਼ਰਧਾਜਲੀ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਗੁਰਬਾਣੀ ਅਨੁਸਾਰ ਸਾਦਾ ਜੀਵਨ ਬਤੀਤ ਕਰੀਏ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ।|ਇਸ ਮੌਕੇ ਗੁਰਦੁਆਰਾ ਸਿੰਘ ਸਭਾ ਸਾਊਥਾਲ ਦੇ ਸਾਬਕਾ ਪ੍ਰਧਾਨ ਸਰਦਾਰ ਹਿੰਮਤ ਸਿੰਘ ਸੋਹੀ, ਸੰਸਦ ਮੈਂਬਰ ਵਰਿੰਦਰ ਸ਼ਰਮਾ, ਐਮ. ਐਲ. ਏ. ਡਾ.ਓਂਕਾਰ ਸਿੰਘ ਸਹੋਤਾ, ਕੇਵਲ ਸਿੰਘਠ, ਮਹਾ ਸਿੰਘ ਢਿੱਲੋਂ, ਕੌਂਸਲਰ ਰਘਵਿੰਦਰ ਸਿੰਘ ਸਿੱਧੂ, ਕੌਂਸਲਰ ਪੀਟਰ ਮਨੀ, ਜਗਦੀਸ਼ ਸਿੰਘ ਜੌਹਲ , ਗੁਰੂ ਜੌਹਲ, ਸ਼ਰਨਵੀਰ ਸਿੰਘ ਸੰਘਾ ਆਦਿ ਨੇ ਹਾਜ਼ਰੀ ਭਰੀ ਅਤੇ ਸਿੱਖ ਧਰਮ ਦੇ ਮਹਾਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਨਤਮਸਤਕ ਹੋਏ।
ਵਰਜੀਨੀਆ ਦੇ ਗੁਰੂਘਰ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਬਰਸੀ ਮਨਾਈ ਗਈ
NEXT STORY