ਇੰਟਰਨੈਸ਼ਨਲ ਡੈਸਕ : ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬ੍ਰਿਟਿਸ਼ ਕੋਲੰਬੀਆ, ਕੈਨੇਡਾ ’ਚ ਸਰੀ ਸਿਟੀ ਕੌਂਸਲ ਵੱਲੋਂ ਕਲੋਵਰਡੇਲ ’ਚ ਯਾਦਗਾਰੀ ਗੁਰੂ ਨਾਨਕ ਵਿਲੇਜ ਵੇਅ ਸਟ੍ਰੀਟ ਸਾਈਨ ਦਾ ਉਦਘਾਟਨ ਕੀਤਾ ਗਿਆ। ਇਸ ਸ਼ਹਿਰ ’ਚ ਸਿੱਖ ਭਾਈਚਾਰੇ ਦੀ ਵੱਡੀ ਆਬਾਦੀ ਹੈ। ਸਰੀ ਸਿਟੀ ਕੌਂਸਲ ਵੱਲੋਂ ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ (ਪੀ. ਆਈ. ਸੀ. ਐੱਸ.) ਸੋਸਾਇਟੀ ਦੀ ਬੇਨਤੀ ਨੂੰ ਮਨਜ਼ੂਰੀ ਦਿੰਦਿਆਂ ਸ਼ੁੱਕਰਵਾਰ 64 ਐਵੇਨਿਊ ਅਤੇ 175 ਸਟਰੀਟ ਦੇ ਕੋਨੇ ’ਤੇ ਸਾਈਨ ਲਗਾਇਆ ਗਿਆ। ਪੀ. ਆਈ. ਸੀ. ਐੱਸ. ਸੋਸਾਇਟੀ ਦੇ ਪ੍ਰਧਾਨ ਅਤੇ ਸੀ.ਈ.ਓ. ਸਤਬੀਰ ਸਿੰਘ ਚੀਮਾ ਨੇ ਦੱਸਿਆ ਕਿ ਸਟ੍ਰੀਟ ਦਾ ਨਾਂ ਅੰਗਰੇਜ਼ੀ ਤੇ ਪੰਜਾਬੀ ਦੋਵਾਂ ’ਚ ਲਿਖਿਆ ਗਿਆ ਹੈ। ਇਹ ਸੜਕ ਆਉਣ ਵਾਲੇ ਗੁਰੂ ਨਾਨਕ ਡਾਇਵਰਸਿਟੀ ਵਿਲੇਜ ਲੰਬੇ ਸਮੇਂ ਦੀ ਦੇਖਭਾਲ ਦੀ ਸਹੂਲਤ ਤੱਕ ਪਹੁੰਚ ਪ੍ਰਦਾਨ ਕਰਦੀ ਹੈ।
ਇਹ ਵੀ ਪੜ੍ਹੋ : ਠੱਗਾਂ ਨੇ ਠੱਗੀ ਦਾ ਲੱਭਿਆ ਨਵਾਂ ਰਾਹ, ਸੋਸ਼ਲ ਮੀਡੀਆ ’ਤੇ ਰੁਜ਼ਗਾਰ ਦੀ ਤਲਾਸ਼ ਕਰ ਰਹੇ ਲੋਕ ਸਾਵਧਾਨ!
ਪੀ. ਆਈ. ਸੀ. ਐੱਸ. ਦੇ ਪ੍ਰਧਾਨ ਅਤੇ ਸੀ.ਈ.ਓ. ਚੀਮਾ ਨੇ ਦੱਸਿਆ ਕਿ PICS ਇਕ ਗੈਰ-ਮੁਨਾਫ਼ਾ ਕਮਿਊਨਿਟੀ-ਆਧਾਰਿਤ ਸੰਸਥਾ ਹੈ, ਜੋ ਕਿ ਸੀਨੀਅਰ ਨਾਗਰਿਕਾਂ ਨੂੰ ਦੇਖਭਾਲ ਸੇਵਾਵਾਂ ਅਤੇ ਰਿਹਾਇਸ਼ੀ ਪ੍ਰੋਗਰਾਮਾਂ ਵਰਗੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਕਲੋਵਰਡੇਲ ਵਿੱਚ ਯਾਦਗਾਰੀ ਗੁਰੂ ਨਾਨਕ ਵਿਲੇਜ ਵੇ ਸਟ੍ਰੀਟ ਸਾਈਨ ਦੇ ਉਦਘਾਟਨ ਦਾ ਜਸ਼ਨ ਮਨਾਉਣ ਲਈ ਸਰੀ ਸਿਟੀ ਕੌਂਸਲ, ਪਿਕਸ ਸੋਸਾਇਟੀ, ਚੁਣੇ ਹੋਏ ਸਰਕਾਰੀ ਅਧਿਕਾਰੀ, ਕੌਂਸਲ ਜਨਰਲ ਆਫ ਇੰਡੀਆ (ਵੈਨਕੂਵਰ) ਅਤੇ ਕਮਿਊਨਿਟੀ ਦੇ ਮੈਂਬਰ ਸ਼ਾਮਲ ਹੋਏ।
ਇਹ ਵੀ ਪੜ੍ਹੋ : ਕੌਣ ਹੈ ਹਰਦੀਪ ਸਿੰਘ ਨਿੱਝਰ, ਜਿਸ 'ਤੇ NIA ਨੇ ਰੱਖਿਆ 10 ਲੱਖ ਦਾ ਇਨਾਮ
ਚੀਮਾ ਨੇ ਕਿਹਾ ਕਿ ਸਰੀ ਦੀ ਮਿਊਂਸਪੈਲਿਟੀ 'ਚ 104,720 ਤੋਂ ਵੱਧ ਦੱਖਣੀ ਏਸ਼ੀਆਈ ਲੋਕ ਵਸਦੇ ਹਨ, ਇਸ ਗਲੀ ਦਾ ਨਾਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਰੱਖਣਾ ਨਾ ਸਿਰਫ਼ ਸਾਡੇ ਸ਼ਹਿਰ ਦੇ ਬਹੁ-ਸੱਭਿਆਚਾਰ ਨੂੰ ਦਰਸਾਉਂਦਾ ਹੈ, ਸਗੋਂ ਅਮੀਰ ਪੰਜਾਬੀ ਵਿਰਸੇ ਨੂੰ ਵੀ ਦਰਸਾਉਂਦਾ ਹੈ। ਇਹ ਸਾਡੀਆਂ ਘੱਟ ਗਿਣਤੀਆਂ, ਸਾਡੀਆਂ ਵਿਭਿੰਨ ਸੰਸਕ੍ਰਿਤੀਆਂ, ਭਾਈਚਾਰਿਆਂ ਦਾ ਉਤਸਵ ਹੈ। ਉਨ੍ਹਾਂ ਨੇ ਇਸ ਪਹਿਲਕਦਮੀ 'ਤੇ ਮੇਅਰ ਡੱਗ ਮੈਕਲਮ ਅਤੇ ਸਰੀ ਸਿਟੀ ਕੌਂਸਲ ਦੀ ਅਗਵਾਈ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੇ ਨੇੜੇ, ਭਾਰਤੀ ਜ਼ਿਆਦਾ ‘ਉਤਸ਼ਾਹਿਤ’ ਨਾ ਹੋਣ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Report : ਪਾਕਿ 'ਚ ਘੱਟ ਗਿਣਤੀ ਭਾਈਚਾਰਿਆਂ ਨੂੰ ਤੰਗ-ਪਰੇਸ਼ਾਨ ਕਰਨ ਲਈ ਵਧੇ ਈਸ਼ਨਿੰਦਾ ਦੇ ਮਾਮਲੇ
NEXT STORY