ਜਲੰਧਰ/ਨਵੀਂ ਦਿੱਲੀ : NIA ਨੇ ਭਗੌੜੇ ਅੱਤਵਾਦੀ ਹਰਦੀਪ ਸਿੰਘ ਨਿੱਝਰ 'ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਨਿੱਝਰ ਦੀ ਅਗਵਾਈ 'ਚ ਚੱਲ ਰਹੀ ਖਾਲਿਸਤਾਨ ਟਾਈਗਰ ਫੋਰਸ ਦੁਆਰਾ ਜਲੰਧਰ ਵਿੱਚ ਇਕ ਹਿੰਦੂ ਪੁਜਾਰੀ ਨੂੰ ਮਾਰਨ ਲਈ ਰਚੀ ਗਈ ਸਾਜ਼ਿਸ਼ 'ਚ ਉਸ ਦੀ ਤਲਾਸ਼ ਹੈ। ਨਿੱਝਰ ਉਹ ਅੱਤਵਾਦੀ ਹੈ ਜੋ ਕਈ ਮਾਮਲਿਆਂ 'ਚ ਲੋੜੀਂਦਾ ਹੈ। ਉਸ ਦੇ ਖਿਲਾਫ਼ ਪਿਛਲੇ ਸਾਲਾਂ ਦੌਰਾਨ ਕਈ ਮਾਮਲੇ ਦਰਜ ਕੀਤੇ ਗਏ ਹਨ। ਸਾਲ 2018 ਵਿੱਚ ਜਸਟਿਨ ਟਰੂਡੋ ਜਦੋਂ ਭਾਰਤ ਦਾ ਦੌਰਾ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਖਾਲਿਸਤਾਨੀ ਅੱਤਵਾਦੀਆਂ ਦੀ ਸੂਚੀ ਸੌਂਪੀ ਗਈ ਸੀ, ਨਿੱਝਰ ਦਾ ਨਾਂ ਵੀ ਉਸ ਵਿੱਚ ਸੀ। ਸਤੰਬਰ 2020 ਵਿੱਚ ਨਿੱਝਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨਿਆ ਸੀ। ਭਾਰਤੀ ਏਜੰਸੀਆਂ ਕਈ ਮਾਮਲਿਆਂ ਵਿੱਚ ਪੰਜਾਬ ਛੱਡ ਕੇ ਕੈਨੇਡਾ 'ਚ ਬੈਠੇ ਨਿੱਝਰ ਨੂੰ ਲੱਭ ਰਹੀਆਂ ਹਨ।
ਖ਼ਬਰ ਇਹ ਵੀ : ਲਾਰੈਂਸ ਬਿਸ਼ਨੋਈ ਦੀ ਆਡੀਓ ਆਈ ਸਾਹਮਣੇ ਤਾਂ ਉਥੇ ਫਿਰੋਜ਼ਪੁਰ 'ਚ ਲਿਖੇ ਖਾਲਿਸਤਾਨ ਪੱਖੀ ਨਾਅਰੇ, ਪੜ੍ਹੋ TOP 10
ਕੌਣ ਹੈ ਹਰਦੀਪ ਸਿੰਘ ਨਿੱਝਰ
ਹਰਦੀਪ ਸਿੰਘ ਨਿੱਝਰ ਪੰਜਾਬ ਦੇ ਜਲੰਧਰ ਦੇ ਪਿੰਡ ਭਾਰਸਿੰਘਪੁਰਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਕੈਨੇਡਾ ਦੇ ਸਰੀ ਵਿੱਚ ਰਹਿ ਰਿਹਾ ਹੈ ਤੇ ਉਥੋਂ ਹੀ ਅੱਤਵਾਦੀ ਗਤੀਵਿਧੀਆਂ ਚਲਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਉਹ ਲਗਾਤਾਰ ਪੰਜਾਬ ਵਿੱਚ ਖਾਲਿਸਤਾਨ ਟੈਰਰ ਫੋਰਸ ਦਾ ਮਾਡਿਊਲ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਖਿਲਾਫ਼ ਕਈ ਮਾਮਲੇ ਦਰਜ ਹਨ। ਸਾਲ 2020 ਵਿੱਚ ਭਾਰਤ ਸਰਕਾਰ ਨੇ ਪੰਜਾਬ ਵਿੱਚ ਵੱਖਵਾਦ ਨੂੰ ਉਤਸ਼ਾਹਿਤ ਕਰਨ ਦੇ ਦੋਸ਼ੀ ਖਾਲਿਸਤਾਨ ਪੱਖੀ ਸੰਗਠਨ ਦੇ 9 ਲੋਕਾਂ ਨੂੰ ਅੱਤਵਾਦੀ ਐਲਾਨਿਆ ਸੀ। ਸਰਕਾਰ ਨੇ ਇਹ ਕਾਰਵਾਈ ਖਾਲਿਸਤਾਨ ਦੇ ਸਮਰਥਕਾਂ 'ਤੇ ਅੱਤਵਾਦ ਵਿਰੋਧੀ ਐਕਟ ਤਹਿਤ ਕੀਤੀ ਹੈ। ਇਹ 9 ਖਾਲਿਸਤਾਨੀ ਅੱਤਵਾਦੀ ਪਾਕਿਸਤਾਨ ਸਮੇਤ 5 ਹੋਰ ਦੇਸ਼ਾਂ 'ਚ ਬੈਠੇ ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਹਨ। ਇਨ੍ਹਾਂ ਵਿੱਚ ਹਰਦੀਪ ਸਿੰਘ ਨਿੱਝਰ ਦਾ ਨਾਂ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ : ਭਾਰੀ ਬਰਸਾਤ ਨੇ ਇਸ ਪਰਿਵਾਰ ਨੂੰ ਦਿੱਤਾ ਵੱਡਾ ਦਰਦ, ਢਹਿ ਗਿਆ ਘਰ, ਦੇਖੋ ਕੀ ਹੋਇਆ ਹਾਲ?
ਹਰਦੀਪ ਸਿੰਘ ਨਿੱਝਰ ਦਾ ਨਾਂ 2010 ਵਿੱਚ ਉਦੋਂ ਸਾਹਮਣੇ ਆਇਆ ਜਦੋਂ ਪਟਿਆਲਾ ਵਿੱਚ ਸੱਤਿਆ ਨਾਰਾਇਣ ਮੰਦਰ ਨੇੜੇ ਹੋਏ ਬੰਬ ਧਮਾਕੇ 'ਚ ਉਸ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਸਾਲ 2016 'ਚ ਨਿੱਝਰ ਖਿਲਾਫ਼ ਲੁਧਿਆਣਾ 'ਚ ਹਿੰਸਾ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦਾ ਮੈਂਬਰ ਨਿੱਝਰ ਭਾਰਤ 'ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਨਾਲ ਸਬੰਧਿਤ ਹੈ। ਨਿੱਝਰ ਪੰਜਾਬ ਵਿੱਚ ਇਕ ਟਾਰਗੈੱਟ ਮਰਡਰ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਉਸ ਨਾਲ ਹਮਦਰਦੀ ਰੱਖਣ ਵਾਲਿਆਂ ਦਾ ਇਕ ਨੈੱਟਵਰਕ ਵਿਕਸਿਤ ਕਰ ਵੱਖ-ਵੱਖ ਮਨੀ ਟ੍ਰਾਂਸਫਰ ਸਰਵਿਸ ਸਕੀਮ (ਐੱਮ.ਟੀ.ਐੱਸ.ਐੱਸ.) ਸੇਵਾਵਾਂ ਅਤੇ ਹਵਾਲਾ ਚੈਨਲਾਂ ਰਾਹੀਂ ਭਾਰਤ 'ਚ ਪੈਸਾ ਭੇਜਦਾ ਹੈ।
ਇਹ ਵੀ ਪੜ੍ਹੋ : ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੇ ਨੇੜੇ, ਭਾਰਤੀ ਜ਼ਿਆਦਾ ‘ਉਤਸ਼ਾਹਿਤ’ ਨਾ ਹੋਣ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਹਰਦੀਪ ਸਿੰਘ ਨੂੰ ਇਨਾਮੀ ਅਪਰਾਧੀ ਐਲਾਨਦਿਆਂ ਨੋਟਿਸ ਵਿੱਚ ਲਿਖਿਆ ਹੈ ਕਿ ਭਾਰਤ ਖਾਸ ਕਰਕੇ ਪੰਜਾਬ 'ਚ ਖਾਲਿਸਤਾਨੀ ਗਤੀਵਿਧੀਆਂ ਚੱਲ ਰਹੀਆਂ ਹਨ। ਉਨ੍ਹਾਂ ਵਿੱਚ ਇਸ ਦੀ ਸ਼ਮੂਲੀਅਤ ਹੈ। ਏਜੰਸੀ ਨੇ ਕਿਹਾ ਕਿ ਇਹ ਕੈਨੇਡਾ 'ਚ ਬੈਠੇ ਪੈਸੇ ਦੇ ਜ਼ੋਰ 'ਤੇ ਆਤੰਕੀ ਗਤੀਵਿਧੀਆਂ ਚਲਾ ਰਿਹਾ ਹੈ। ਪੰਜਾਬ ਦੇ ਫਿਲੌਰ ਦੇ ਪਿੰਡ ਭਾਰਸਿੰਘਪੁਰਾ 'ਚ ਇਕ ਮੰਦਰ ਦੇ ਪੁਜਾਰੀ 'ਤੇ ਗੋਲੀਬਾਰੀ ਦੇ ਮਾਮਲੇ 'ਚ NIA ਵੱਲੋਂ ਅਦਾਲਤ 'ਚ ਪੇਸ਼ ਕੀਤੀ ਗਈ ਚਾਰਜਸ਼ੀਟ 'ਚ ਕਈ ਅਹਿਮ ਖੁਲਾਸੇ ਹੋਏ ਹਨ।
ਚਾਰਜਸ਼ੀਟ ਵਿੱਚ ਖੁਲਾਸਾ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਅਤੇ ਪੰਜਾਬ ਦਾ ਫਿਰਕੂ ਮਾਹੌਲ ਖਰਾਬ ਕਰਨ ਲਈ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀਆਂ ਨੇ ਹਿੰਦੂ ਨੌਜਵਾਨਾਂ ਨੂੰ ਹੀ ਪੈਸੇ ਦੇ ਕੇ ਮੰਦਰ ਦੇ ਇਕ ਹਿੰਦੂ ਪੁਜਾਰੀ ’ਤੇ ਗੋਲੀਆਂ ਚਲਾ ਦਿੱਤੀਆਂ ਸਨ। ਇਹ ਸਾਰੀ ਕਾਰਵਾਈ ਕੈਨੇਡਾ ਬੈਠੇ 2 ਖਾਲਿਸਤਾਨੀ ਸਮਰਥਕਾਂ ਅਰਸ਼ਦੀਪ ਸਿੰਘ ਅਰਸ਼ ਉਰਫ਼ ਪਵਿੱਤਰ ਅਤੇ ਹਰਦੀਪ ਸਿੰਘ ਨਿੱਝਰ ਵੱਲੋਂ ਕੀਤੀ ਗਈ। ਹਰਦੀਪ ਸਿੰਘ ਉਸੇ ਪਿੰਡ ਦਾ ਰਹਿਣ ਵਾਲਾ ਹੈ, ਜਿੱਥੇ ਪੁਜਾਰੀ ਨੂੰ ਗੋਲੀ ਮਾਰੀ ਗਈ ਸੀ। ਇਹ ਸਾਰਾ ਪਲਾਨ ਹਰਦੀਪ ਨੇ ਆਪਣੇ ਖਾਲਿਸਤਾਨ ਪੱਖੀ ਸਾਥੀ ਅਰਸ਼ਦੀਪ ਨਾਲ ਮਿਲ ਕੇ ਬਣਾਈ ਸੀ। ਇਸ ਮਾਮਲੇ 'ਚ ਮੁੱਖ ਸ਼ੂਟਰ ਕਮਲਜੀਤ ਸ਼ਰਮਾ ਅਰਸ਼ਦੀਪ ਦੇ ਪਿੰਡ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ : ਖੂਨ-ਪਸੀਨੇ ਦੀ ਕਮਾਈ, ਲੁਟੇਰਿਆਂ ਨੇ ਉਡਾਈ, ਲੁੱਟ-ਖੋਹ ਦੀਆਂ ਵਾਰਦਾਤਾਂ ਨੇ ਨੰਗਲ ਨਿਵਾਸੀ ਝੰਜੋੜੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰੀ ਬਰਸਾਤ ਨੇ ਇਸ ਪਰਿਵਾਰ ਨੂੰ ਦਿੱਤਾ ਵੱਡਾ ਦਰਦ, ਢਹਿ ਗਿਆ ਘਰ, ਦੇਖੋ ਕੀ ਹੋਇਆ ਹਾਲ?
NEXT STORY