ਵਾਸ਼ਿੰਗਟਨ- ਅਮਰੀਕੀ ਅਦਾਕਾਰ ਰੌਬਰਟ ਡੀ. ਨੀਰੋ ਨੇ ਡੋਨਾਲਡ ਟਰੰਪ ’ਤੇ ਭੜਕਦਿਆਂ ਉਨ੍ਹਾਂ ਖਿਲਾਫ ਭੜਾਸ ਕੱਢੀ ਹੈ। ਉਸ ਨੇ ਕਿਹਾ, ‘ਉਹ ਇਕ ਗੁੰਡਾ ਹੈ। ਉਹ ਇੱਕ ਕੁੱਤਾ ਹੈ। ਉਹ ਇਕ ਸੂਰ ਹੈ। ਉਹ ਇਕ ਠੱਗ ਹੈ। ਇਕ ਘਟੀਆ ਕਲਾਕਾਰ। ਇਕ ਮੂਰਖ, ਜੋ ਇਹ ਨਹੀਂ ਜਾਣਦਾ ਕਿ ਉਹ ਕੀ ਕਹਿ ਰਿਹਾ ਹੈ। ਉਹ ਆਪਣਾ ਹੋਮਵਰਕ ਨਹੀਂ ਕਰਦਾ। ਉਸ ਨੂੰ ਕੋਈ ਪ੍ਰਵਾਹ ਨਹੀਂ ਹੈ। ਉਹ ਟੈਕਸ ਨਹੀਂ ਭਰਦਾ। ਉਹ ਇਕ ਮੂਰਖ ਹੈ। ਉਹ ਇਕ ਰਾਸ਼ਟਰੀ ਆਫ਼ਤ ਹੈ। ਉਹ ਦੇਸ਼ ਲਈ ਸ਼ਰਮਿੰਦਗੀ ਦਾ ਕਾਰਨ ਹੈ।’
ਉਸ ਨੇ ਕਿਹਾ ਕਿ ਟਰੰਪ ਨਾ ਸਿਰਫ਼ ਨਿਊਯਾਰਕ ਸ਼ਹਿਰ ਅਤੇ ਅਮਰੀਕਾ ਨੂੰ, ਸਗੋਂ ਪੂਰੀ ਦੁਨੀਆ ਨੂੰ ਬਰਬਾਦ ਕਰ ਦੇਵੇਗਾ। ਡੀ. ਨੀਰੋ ਅਕਸਰ ਦਾਅਵਾ ਕਰਦਾ ਹੈ ਕਿ ਟਰੰਪ ਦੀਆਂ ਕਾਰਵਾਈਆਂ ਅਤੇ ਨੀਤੀਆਂ ਅਮਰੀਕੀ ਲੋਕਤੰਤਰਿਕ ਸੰਸਥਾਵਾਂ ਲਈ ਖ਼ਤਰਾ ਹਨ। ਉਸ ਨੇ ਕਾਨਸ ਵਿਚ ਆਪਣੇ ਭਾਸ਼ਣ ਦੌਰਾਨ ‘ਲੋਕਤੰਤਰ ਦੀ ਲੜਾਈ’ ਬਾਰੇ ਗੱਲ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੀਨ ਨੇ ਅਮਰੀਕੀ ਸੈਮੀਕੰਡਕਟਰਾਂ ਦੀ ਜਾਂਚ ਕੀਤੀ ਸ਼ੁਰੂ
NEXT STORY