ਸਰੀ— ਬ੍ਰਿਟਿਸ਼ ਕੋਲੰਬੀਆ ਦੇ ਕਾਰੀਬ ਇਲਾਕੇ 'ਚ ਸ਼ਨੀਵਾਰ ਨੂੰ ਮੌਸਮ ਖਰਾਬ ਹੋ ਗਿਆ। ਇਸ ਦੇ ਛੋਟੇ ਸ਼ਹਿਰ ਪਾਊਸ ਕੋਪ 'ਚ ਤੇਜ਼ ਮੀਂਹ ਦੇ ਨਾਲ-ਨਾਲ ਟਮਾਟਰ ਦੇ ਆਕਾਰ ਦੇ ਗੜੇ ਪਏ। ਇੱਥੇ ਰਹਿ ਰਹੇ ਪਰਿਵਾਰ ਨੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਹ ਇੰਨੇ ਵੱਡੇ ਆਕਾਰ ਦੇ ਸਨ ਕਿ ਇਸ ਕਾਰਨ ਕਾਰਾਂ ਤੇ ਹੋਰ ਵਾਹਨਾਂ ਨੂੰ ਨੁਕਸਾਨ ਪੁੱਜਾ।
ਘਰਾਂ ਦੀਆਂ ਛੱਤਾਂ 'ਤੇ ਜਦ ਗੜੇ ਪੈ ਰਹੇ ਸਨ ਤਾਂ ਲੋਕ ਡਰ ਰਹੇ ਸਨ। ਅੰਦਾਜ਼ੇ ਮੁਤਾਬਕ ਇਸ ਕਾਰਨ ਮਿਲੀਅਨ ਡਾਲਰਾਂ ਦਾ ਨੁਕਸਾਨ ਹੋਇਆ ਹੈ। ਘਰਾਂ, ਵਾਹਨਾਂ ਅਤੇ ਘਰਾਂ ਦੇ ਬਾਹਰ ਪਏ ਫਰਨੀਚਰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਕਈ ਕਾਰਾਂ 'ਤੇ ਚਿੱਬ ਵੀ ਪੈ ਗਏ ਹਨ। ਸੜਕਾਂ 'ਤੇ ਪਾਣੀ ਭਰ ਗਿਆ ਅਤੇ ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।
ਯੋਜਨਾਬੱਧ ਤਰੀਕੇ ਨਾਲ ਹੋ ਰਹੇ ਨੇ ਸਿੱਖਾਂ ਤੇ ਹਮਲੇ
NEXT STORY