ਕਾਬੁਲ - ਤਾਲਿਬਾਨ ਨੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਅਤੇ ਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਰਾਸ਼ਟਰੀ ਸੁਲ੍ਹਾ ਪ੍ਰੀਸ਼ਦ ਦੇ ਪ੍ਰਧਾਨ ਅਬਦੁੱਲਾ ਅਬਦੁੱਲਾ ਨੂੰ ਘਰ ਵਿੱਚ ਕੈਦ ਕਰ ਦਿੱਤਾ ਹੈ। ਦੋਨਾਂ ਨੇਤਾਵਾਂ ਨੂੰ ਨਜ਼ਰਬੰਦ ਕਰਨ ਤੋਂ ਬਾਅਦ ਉਨ੍ਹਾਂ ਤੋਂ ਉਨ੍ਹਾਂ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਨਾਂ ਨੇਤਾ ਹੁਣ ਅੱਤਵਾਦੀ ਧਿਰ ਦੇ ਰਹਿਮ-ਓ-ਕਰਮ 'ਤੇ ਹਨ। ਇਨ੍ਹਾਂ ਦੋਨਾਂ ਸਿਆਸਤਦਾਨਾਂ ਤੋਂ ਉਨ੍ਹਾਂ ਦੀ ਕਾਰ ਵੀ ਵਾਪਸ ਲੈ ਲਈ ਗਈ ਹੈ। ਕਾਬੁਲ 'ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਵਾਅਦਾ ਕੀਤਾ ਸੀ ਕਿ ਉਹ ਇੱਕ ਸਮੂਹਿਕ ਸਰਕਾਰ ਦਾ ਗਠਨ ਕਰੇਗਾ। ਇਸ ਗਰੁੱਪ ਦੀ ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਅਤੇ ਵਿਦੇਸ਼ ਮੰਤਰੀ ਅਬਦੁੱਲਾ ਅਬਦੁੱਲਾ ਨਾਲ ਗੱਲਬਾਤ ਵੀ ਹੋਈ ਸੀ। ਤਾਲਿਬਾਨ ਦੇ ਕਾਬੁਲ 'ਤੇ ਕਬਜ਼ੇ ਤੋਂ ਬਾਅਦ ਦੋਨਾਂ ਹੀ ਨੇਤਾ ਕਾਬੁਲ ਵਿੱਚ ਹੀ ਰਹਿ ਰਹੇ ਸਨ।
ਇਹ ਵੀ ਪੜ੍ਹੋ - ਕਾਬੁਲ ਏਅਰਪੋਰਟ ਦੇ ਬਾਹਰ ਲਗਾਤਾਰ 2 ਧਮਾਕੇ, 13 ਦੀ ਮੌਤ ਤੇ ਕਈ ਜ਼ਖਮੀ
ਸੀ.ਐੱਨ.ਐੱਨ. ਦੇ ਹਵਾਲੇ ਤੋਂ ਰੂਸੀ ਨਿਊਜ਼ ਏਜੰਸੀ ਸਪੁਤਨਿਕ ਨੇ ਦੱਸਿਆ ਹੈ ਕਿ ਤਾਲਿਬਾਨ ਨੇ ਇਨ੍ਹਾਂ ਦੋਨਾਂ ਨੇਤਾਵਾਂ ਦੀਆਂ ਕਾਰਾਂ ਨੂੰ ਵੀ ਜ਼ਬਤ ਕਰ ਲਿਆ ਹੈ। ਅਜਿਹੇ ਵਿੱਚ ਹਾਮਿਦ ਕਰਜਈ ਅਤੇ ਅਬਦੁੱਲਾ ਅਬਦੁੱਲਾ ਇਸ ਸਮੇਂ ਪੂਰੀ ਤਰ੍ਹਾਂ ਤਾਲਿਬਾਨ ਦੇ ਰਹਿਮ 'ਤੇ ਹਨ। ਸੀ.ਐੱਨ.ਐੱਨ. ਮੁਤਾਬਕ ਤਾਲਿਬਾਨ ਨੇ ਬੁੱਧਵਾਰ ਨੂੰ ਅਬਦੁੱਲਾ ਅਬਦੁੱਲਾ ਦੇ ਘਰ ਦੀ ਤਲਾਸ਼ੀ ਲਈ ਸੀ। ਹਾਲਾਂਕਿ, ਅਜੇ ਇਹ ਪਤਾ ਨਹੀਂ ਚੱਲ ਸਕਿਆ ਹੈ ਕਿ ਤਾਲਿਬਾਨ ਨੇ ਦੋਨਾਂ ਨੇਤਾਵਾਂ ਨੂੰ ਨਜ਼ਰਬੰਦ ਕਿਉਂ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਾਬੁਲ ਏਅਰਪੋਰਟ ਦੇ ਬਾਹਰ ਲਗਾਤਾਰ 2 ਧਮਾਕੇ, 72 ਦੀ ਮੌਤ ਤੇ 143 ਜ਼ਖਮੀ
NEXT STORY