ਇੰਟਰਨੈਸ਼ਨਲ ਡੈਸਕ- ਹੰਗਰੀ ਦੇ ਪ੍ਰਧਾਨ ਮੰਤਰੀ ਵਿਕਟਰ ਓਰਬਨ ਨੇ ਯੂਰਪ ’ਚ ਹੋ ਰਹੀਆਂ ਕਥਿਤ ਇਸਲਾਮਿਕ ਮਾਈਗ੍ਰੇਸ਼ਨ ਦੀਆਂ ਘਟਨਾਵਾਂ ਨੂੰ ਇਕ ਸਾਜ਼ਿਸ਼ ਦੱਸ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਓਰਬਨ ਨੇ ਕਿਹਾ ਕਿ ਇਸਲਾਮਿਕ ਮਾਈਗ੍ਰੇਸ਼ਨ ਦੀਆਂ ਘਟਨਾਵਾਂ ਅਰਬਪਤੀ ਫਾਇਨੈਂਸਰ ਜਾਰਜ ਸੋਰੋਸ ਦੀ ਇਕ ਯੋਜਨਾਬੱਧ ਸਾਜ਼ਿਸ਼ ਹੈ। ਵਾਇਰਲ ਹੋ ਰਹੇ ਵੀਡੀਓ ਨੇ ਇਕ ਵਾਰ ਫਿਰ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ ਜੋ ਕਿ ਯੂਰਪੀ ਸਿਆਸਤ 'ਤੇ ਸੋਰੋਸ ਦੇ ਪ੍ਰਭਾਵ ਨੂੰ ਦਰਸਾਉਂਦਾ ਹੈ। ਓਰਬਨ ਨੇ ਕਥਿਤ ਤੌਰ ’ਤੇ ਡਾਕੂਮੈਂਟ ਨੂੰ ਕੇਂਦਰ ’ਚ ਰੱਖ ਕੇ ਸੋਰੋਸ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਹੈ। ਹੰਗਰੀ ਦੇ ਆਗੂ ਨੇਤਾ ਪ੍ਰਾਜੈਕਟ ਸਿੰਡੀਕੇਟ ’ਚ 26 ਸਤੰਬਰ 2015 ਨੂੰ ਸੋਰੋਸ ਵੱਲੋਂ ਪ੍ਰਕਾਸ਼ਿਤ ਸੋਰੋਸ ਦੇ ਇਕ ਖਾਸ ਪ੍ਰਕਾਸ਼ਨ ਵੱਲ ਇਸ਼ਾਰਾ ਕੀਤਾ ਹੈ ਜਿਸ ’ਚ ਸੋਰੋਸ ਨੇ ਕਥਿਤ ਤੌਰ 'ਤੇ ਸਮੂਹਿਕ ਪ੍ਰਵਾਸ ਰਾਹੀਂ ਯੂਰਪ ਨੂੰ ਨਵਾਂ ਰੂਪ ਦੇਣ ਲਈ ਛੇ-ਸੂਤਰੀ ਯੋਜਨਾ ਦੀ ਰੂਪਰੇਖਾ ਤਿਆਰ ਕੀਤੀ ਸੀ।
ਹੰਗਰੀ ਇਕ ਪ੍ਰਮੁੱਖ ਟੀਚਾ
ਵੀਡੀਓ’ਚ ਓਰਬਨ ਕਹਿੰਦੇ ਹਨ ਕਿ ਉਨ੍ਹਾਂ ਨੂੰ ਯਾਦ ਹੈ ਕਿ ਜਾਰਜ ਸੋਰੋਸ ਨੇ ਪ੍ਰੋਜੈਕਟ ਸਿੰਡੀਕੇਟ ਪ੍ਰਕਾਸ਼ਨ ’ਚ ਅੰਗ੍ਰੇਜ਼ੀ ’ਚ ਆਪਣੀ ਯੋਜਨਾ ਪ੍ਰਕਾਸ਼ਿਤ ਕੀਤੀ ਸੀ। ਇਹ 26 ਸਤੰਬਰ 2015 ਨੂੰ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਇਕ ਯੋਜਨਾ ਪ੍ਰਕਾਸ਼ਿਤ ਕੀਤੀ ਸੀ। ਓਰਬਨ ਦੱਸਦੇ ਹਨ ਕਿ ਸੋਰੋਸ ਨੇ ਕਿਹਾ ਕਿ ਇੱਥੇ ਮੇਰੀ ਵਿਸ਼ਾਲ ਯੋਜਨਾ ਦੇ 6 ਅੰਗ ਹਨ। ਓਰਬਨ ਕਹਿੰਦੇ ਹਨ ਕਿ ਉਨ੍ਹਾਂ ਨੇ ਸਿਰਫ਼ ਦੋ ਜਾਂ ਤਿੰਨ ਬਿੰਦੂ ਉਜਾਗਰ ਕੀਤੇ, ਪਹਿਲਾ, ਉਨ੍ਹਾਂ ਨੇ ਬਹੁਤ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਈਯੂ ਨੂੰ ਸਾਲਾਨਾ ਘੱਟੋ-ਘੱਟ ਇਕ ਮਿਲੀਅਨ ਸ਼ਰਨਾਰਥੀਆਂ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ'। ਇਹ ਪਹਿਲਾ ਬਿੰਦੂ ਸੀ। ਦੂਜਾ, ਉਨ੍ਹਾਂ ਨੇ ਕਿਹਾ ਸੀ, 'ਲੋੜੀਂਦੀ ਫੰਡਿੰਗ ਮਹੱਤਵਪੂਰਨ ਹੈ'। ਮਾਈਗ੍ਰੇਸ਼ਨ ਸੰਕਟ ਤੋਂ ਉਪਰ ਚੁੱਕਣ ਲਈ ਫੰਡਿੰਗ ਦੇ ਲਈ ਲੰਬੇ ਸਮੇਂ ਦੀ ਯੂਰੋ ਬਾਂਡ ਜਾਰੀ ਕਰਨ ਦਾ ਮਤਾ ਦਿੱਤਾ। ਓਰਬਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਯੋਜਨਾ ਸਿਰਫ਼ ਸਿਧਾਂਤਕ ਨਹੀਂ ਸੀ, ਸਗੋਂ ਸਰਗਰਮ ਤੌਰ 'ਤੇ ਲਾਗੂ ਕੀਤੀ ਜਾ ਰਹੀ ਸੀ ਜਿਸ ’ਚ ਹੰਗਰੀ ਇਕ ਮੁੱਖ ਟਾਰਗੇਟ ਸੀ।
ਜਾਰਜ ਸੋਰੋਸ ਦਾ ਕੰਮ ਕਰ ਰਿਹਾ ਸਾਮਰਾਜ
ਹੰਗਰੀ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਾਇਗ੍ਰੇਸ਼ਨ ਲਈ ਜਾਰਜ ਸੋਰੋਸ ਦਾ ਸਾਮਰਾਜ ਕੰਮ ਕਰ ਰਿਹਾ ਹੈ। ਇਸ ਪੂਰੇ ਯੂਰਪ ’ਚ ਐੱਨ.ਜੀ.ਓ. ਅਤੇ ਸਿਆਸੀ ਆਗੂਆਂ ਦਾ ਇਕ ਨੈੱਟਵਰਕ ਹੈ ਜੋ ਇਸਾਈ ਰੂੜੀਵਾਦੀ ਕਦਰਾਂ-ਕੀਮਤਾਂ ਅਤੇ ਰਾਸ਼ਟਰੀ ਪ੍ਰਭੂਸੱਤਾ ਨੂੰ ਕਮਜ਼ੋਰ ਕਰਨ ਲਈ ਕੰਮ ਕਰ ਰਹੇ ਸਨ। ਓਰਬਨ ਨੇ ਕਿਹਾ ਕਿ ਇਹ ਕੋਈ ਅਚਾਨਕ ਸਾਹਮਣੇ ਆਇਆ ਮਾਮਲਾ ਨਹੀਂ ਹੈ ਸਗੋਂ ਯੋਜਨਾਬੱਧ ਢੰਗ ਨਾਲ ਇਸ ਨੂੰ ਪਲਾਨ ਕੀਤਾ ਗਿਆ ਹੈ। ਇਸ ਲਈ ਅਸੀਂ ਜਾਰਜ ਸੋਰਸ ਨਾਂ ਦਾ ਇਕ ਸੰਗਠਿਤ ਗਰੁੱਪ ਨਾਲ ਫਿਰ ਤੋਂ ਲੜ ਰਹੇ ਹਾਂ। ਗੈਰ-ਸਰਕਾਰੀ ਸੰਗਠਨ ਜੋ ਹਰ ਕਿਸੇ ਦੀ ਹਮਾਇਤ ਕਰ ਰਹੇ ਹਨ ਜੋ ਸਾਡੀ ਕਾਨੂੰਨੀ ਵਿਵਸਥਾ ਅਤੇ ਸਾਡੇ ਨਿਯਮਾਂ ਦੀ ਉਲੰਘਣਾ ਕਰ ਰਿਹਾ ਹੈ ਅਤੇ ਸਾਡੇ ਰਾਸ਼ਟਰ ਵਿਰੁੱਧ ਨਾਜਾਇਜ਼ ਸਰਗਰਮੀਆਂ ਦਾ ਵਿੱਤਪੋਸ਼ਣ ਕਰ ਰਿਹਾ ਹੈ।
ਖੇਡਦੇ ਸਮੇਂ ਬੱਚੇ ਦੇ ਹੱਥ ਲੱਗੀ 'ਬੰਦੂਕ', ਚਲੀ ਗੋਲੀ ਤੇ ਫਿਰ.....
NEXT STORY