Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 16, 2026

    11:31:44 AM

  • heatwave warning in punjab for 5 days

    ਪੰਜਾਬ 'ਚ 5 ਦਿਨਾਂ ਲਈ ਹੀਟਵੇਵ ਦੀ ਚਿਤਾਵਨੀ, ਲੋਕਾਂ...

  • these shops will remain closed across punjab on the 20th

    ਪੰਜਾਬ ਭਰ ਵਿਚ 20 ਤਾਰੀਖ ਨੂੰ ਬੰਦ ਰਹਿਣਗੀਆਂ ਇਹ...

  • ied blast near bsf headquarters jalandhar punjab

    ਇੰਝ ਰਚੀ ਗਈ ਸੀ ਜਲੰਧਰ ਦੇ BSF ਹੈੱਡਕੁਆਰਟਰ ਦੇ...

  • gurdaspur sdm dr anupreet kaur in custody

    ਗੁਰਦਾਸਪੁਰ ਦੀ SDM ਡਾ. ਅਨੁਪ੍ਰੀਤ ਕੌਰ ਨੂੰ ਪੁਲਸ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਥੋਰੀਅਮ ਦੇ ਅਨਮੋਲ ਖਜ਼ਾਨੇ ਦੇ ਬਾਵਜੂਦ ਊਰਜਾ ਖੇਤਰ ’ਚ ਭਾਰਤ ਬਹੁਤ ਪਿੱਛੇ ਕਿਉਂ

BLOG News Punjabi(ਬਲਾਗ)

ਥੋਰੀਅਮ ਦੇ ਅਨਮੋਲ ਖਜ਼ਾਨੇ ਦੇ ਬਾਵਜੂਦ ਊਰਜਾ ਖੇਤਰ ’ਚ ਭਾਰਤ ਬਹੁਤ ਪਿੱਛੇ ਕਿਉਂ

  • Edited By Rakesh,
  • Updated: 18 Apr, 2026 04:08 PM
Blog
why is india lagging behind in the energy sector despite
  • Share
    • Facebook
    • Tumblr
    • Linkedin
    • Twitter
  • Comment

ਪੂਰੀ ਦੁਨੀਆ ਅੱਜ ਊਰਜਾ ਸੰਕਟ ਦਾ ਸਾਹਮਣਾ ਕਰ ਰਹੀ ਹੈ। ਕੋਲਾ, ਗੈਸ, ਤੇਲ ਵਰਗੇ ਸਰੋਤ ਮਹਿੰਗੇ ਹੋ ਰਹੇ ਹਨ। ਜਲਵਾਯੂ ਪਰਿਵਰਤਨ ਦੀ ਮੁਸੀਬਤ ਅਲੱਗ ਹੈ। ਮੱਧ-ਪੂਰਬ ’ਚ ਚੱਲ ਰਹੀ ਲੜਾਈ ਨੇ ਵੱਡੇ-ਵੱਡੇ ਹੰਕਾਰੀ ਦੇਸ਼ਾਂ ਨੂੰ ਗੋਡਿਆਂ ਭਾਰ ਲਿਆ ਦਿੱਤਾ ਹੈ। ਅਜਿਹੇ ’ਚ ਭਾਰਤ ’ਚ ਉਪਲਬਧ ਥੋਰੀਅਮ ਨਾਮਕ ਤੱਤ ’ਤੇ ਚਰਚਾ ਹੋਣਾ ਸ਼ੁੱਭ ਸੰਕੇਤ ਹੈ। ਇਸ ਦੇ ਨਾਲ ਹੀ ਜ਼ਰੂਰੀ ਹੋ ਜਾਂਦਾ ਹੈ ਇਹ ਸੋਚਣਾ ਕਿ ਅਸੀਂ ਇਸ ਦੀ ਵਰਤੋਂ ਕਰਨ ’ਚ ਪੱਛੜ ਕਿਵੇਂ ਗਏ?

ਰਾਜਨੀਤਕ ਇੱਛਾ ਸ਼ਕਤੀ ਦੀ ਘਾਟ : ਪ੍ਰਕਿਰਤੀ ਦੀ ਸਾਡੇ ਦੇਸ਼ ’ਤੇ ਅਸੀਮ ਕਿਰਪਾ ਹੈ। ਨਿਰਮਲ ਜਲ ਸਰੋਤ, ਉਪਜਾਊ ਜ਼ਮੀਨ ਅਤੇ ਹਰੇ-ਭਰੇ ਵਣ ਪ੍ਰਦੇਸ਼ ਹਨ। ਇਸ ਦੇ ਨਾਲ ਹੀ ਸਾਡੇ ਅਨੇਕਾਂ ਸਮੁੰਦਰੀ ਤੱਟ ਰੇਤ ਦੇ ਰੂਪ ’ਚ ਉਪਲਬਧ ਥੋਰੀਅਮ ਦੇ ਸੰਸਾਰ ਦੇ ਸਭ ਤੋਂ ਵੱਡੇ ਭੰਡਾਰ ਨਾਲ ਯੁਕਤ ਹਨ। ਇਹ ਅਜਿਹਾ ਤੱਤ ਹੈ ਜੋ ਸਦੀਆਂ ਤੱਕ ਮੁਫ਼ਤ ਬਿਜਲੀ ਦੇ ਸਕਦਾ ਹੈ। ਸਾਡੀ ਤੇਲ ਦਰਾਮਦ ’ਤੇ ਨਿਰਭਰਤਾ ਬਹੁਤ ਘੱਟ ਹੋ ਸਕਦੀ ਹੈ। ਇੱਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਦੀ ਲੀਡਰਸ਼ਿਪ ’ਚ ਡਾਕਟਰ ਹੋਮੀ ਜਹਾਂਗੀਰ ਭਾਭਾ ਨੇ ਸਾਡੀਆਂ ਊਰਜਾ ਲੋੜਾਂ ਨੂੰ ਧਿਆਨ ’ਚ ਰੱਖਦੇ ਹੋਏ ਪੜਾਅਵਾਰ ਤਰੀਕੇ ਨਾਲ ਇਸ ਅਨਮੋਲ ਅਤੇ ਵਿਸ਼ਾਲ ਖਜ਼ਾਨੇ ਦੀ ਵਰਤੋਂ ਲਈ ਤਿੰਨ ਪੜਾਵਾਂ ’ਚ ਇਕ ਅਜਿਹੀ ਯੋਜਨਾ ਬਣਾਈ ਜੋ ਭਾਰਤ ਨੂੰ ਊਰਜਾ ਖੇਤਰ ’ਚ ਮੋਹਰੀ ਬਣਾ ਦਿੰਦੀ। ਜੇਕਰ ਇਕ ਦੁਰਘਟਨਾ ’ਚ ਉਨ੍ਹਾਂ ਦਾ ਦਿਹਾਂਤ ਨਾ ਹੋਇਆ ਹੁੰਦਾ ਅਤੇ ਨਹਿਰੂ ਜੀਵਿਤ ਰਹਿੰਦੇ ਤਾਂ ਇਹ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੈ ਕਿ ਭਾਰਤ ਇਕ ਸ਼ਕਤੀਸ਼ਾਲੀ ਦੇਸ਼ ਬਣ ਚੁੱਕਾ ਹੁੰਦਾ। ਉਨ੍ਹਾਂ ਤੋਂ ਬਾਅਦ ਇਹ ਖਾਹਿਸ਼ੀ ਯੋਜਨਾ ਠੰਡੇ ਬਸਤੇ ’ਚ ਚਲੀ ਗਈ ਜਿਸ ਦਾ ਮੁੱਖ ਕਾਰਨ ਰਾਜਨੀਤਕ ਲੀਡਰਸ਼ਿਪ ’ਚ ਵਿਗਿਆਨਕ ਦ੍ਰਿਸ਼ਟੀਕੋਣ ਦੀ ਘਾਟ ਸੀ।

ਥੋਰੀਅਮ ਦੀ ਖੋਜ ਦੀ ਵੀ ਬੜੀ ਦਿਲਚਸਪ ਕਹਾਣੀ ਹੈ। ਸੰਨ 1828-29 ’ਚ ਸਵੀਡਿਸ਼ ਰਸਾਇਣ ਵਿਗਿਆਨੀ ਜੋਂਸ ਜੈਕਬ ਬਰਜ਼ੇਲੀਅਸ ਅਤੇ ਨਾਰਵੇ ਦੇ ਖਣਿਜ ਵਿਗਿਆਨੀ ਮੋਰਟੇਨ ਥ੍ਰਾਨੇ ਐਸਮਾਰਕ ਨੇ ਲੋਵੋਆ ਟਾਪੂ ’ਤੇ ਘੁੰਮਦੇ ਹੋਏ ਇਕ ਕਾਲਾ ਖਣਿਜ (ਥੋਰਾਈਟ) ਪਾਇਆ। ਬਰਜ਼ੇਲੀਅਸ ਨੇ ਉਸ ਦਾ ਵਿਸ਼ਲੇਸ਼ਣ ਕੀਤਾ ਅਤੇ ਇਕ ਨਵਾਂ ਤੱਤ ਸਾਹਮਣੇ ਆਇਆ। ਉਨ੍ਹਾਂ ਨੇ ਇਸ ਨੂੰ ਥੋਰ (ਨੌਰਸ ਦੇਵਤਾ-ਬਿਜਲੀ ਅਤੇ ਤੂਫਾਨ ਦੇ ਦੇਵਤਾ) ਦੇ ਨਾਂ ’ਤੇ ਥੋਰੀਅਮ ਨਾਂ ਦਿੱਤਾ। 1898 ’ਚ ਜਰਮਨ ਵਿਗਿਆਨੀ ਗੇਰਹਾਰਡ ਕਾਰਲ ਸ਼ਿਮਟ ਅਤੇ ਮੈਰੀ ਕਿਊਰੀ ਨੇ ਸੁਤੰਤਰ ਰੂਪ ਨਾਲ ਥੋਰੀਅਮ ਦੇ ਰੇਡੀਓਐਕਟਿਵ ਗੁਣ ਦੀ ਖੋਜ ਕੀਤੀ ਅਤੇ ਪਾਇਆ ਕਿ ਇਹ ਯੂਰੇਨੀਅਮ ਤੋਂ ਬਾਅਦ ਦੂਸਰਾ ਰੇਡੀਓਐਕਟਿਵ ਤੱਤ ਹੈ। ਸ਼ੁਰੂ ’ਚ ਥੋਰੀਅਮ ਦੀ ਵਰਤੋਂ ਗੈਸ ਲੈਂਪ ਦੇ ਮੈਂਟਲ, ਵੈਲਡਿੰਗ ਅਤੇ ਕੁਝ ਮਿਲੀਆਂ-ਜੁਲੀਆਂ ਧਾਤੂਆਂ ’ਚ ਹੁੰਦੀ ਸੀ।

ਭਾਰਤ ਕੋਲ ਸਭ ਤੋਂ ਵੱਡੇ ਭੰਡਾਰ : ਲੱਗਭਗ 8.46 ਲੱਖ ਟਨ (ਮੋਨਾਜ਼ਾਈਟ ਰੇਤ ਤੋਂ) ਦਾ ਭੰਡਾਰ ਭਾਰਤੀ ਵਿਗਿਆਨੀਆਂ ਅਨੁਸਾਰ 500 ਗੀਗਾਵਾਟ ਬਿਜਲੀ 400 ਸਾਲ ਤੱਕ ਲਗਾਤਾਰ ਪੈਦਾ ਕਰ ਸਕਦਾ ਹੈ। ਮਤਲਬ, ਭਾਰਤ ਦੀ ਕੁੱਲ ਬਿਜਲੀ ਜ਼ਰੂਰਤ ਤੋਂ ਕਈ ਗੁਣਾ ਜ਼ਿਆਦਾ ਅਤੇ ਉਹ ਵੀ ਸਦੀਆਂ ਤੱਕ। ਦੁਨੀਆ ਭਰ ’ਚ ਥੋਰੀਅਮ ਇੰਨਾ ਹੈ ਕਿ ਜੇਕਰ ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਹਜ਼ਾਰਾਂ ਸਾਲ ਤੱਕ ਊਰਜਾ ਦੀ ਕਮੀ ਨਹੀਂ ਰਹੇਗੀ। ਇਕ ਕਿਲੋ ਥੋਰੀਅਮ ਤੋਂ ਜਿੰਨੀ ਬਿਜਲੀ ਬਣਦੀ ਹੈ, ਓਨੀ 2000 ਟਨ ਕੋਲੇ ਜਾਂ ਲੱਖਾਂ ਲੀਟਰ ਤੇਲ ਤੋਂ ਵੀ ਨਹੀਂ ਬਣ ਪਾਉਂਦੀ। ਇਸੇ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਡਾਕਟਰ ਹੋਮੀ ਭਾਭਾ ਨੇ 1950 ਦੇ ਦਹਾਕੇ ’ਚ ਹੀ ਤਿੰਨ-ਪੜਾਵੀ ਪ੍ਰੋਗਰਾਮ ਬਣਾਇਆ ਸੀ -ਪਹਿਲੇ ਪੜਾਅ ’ਚ ਯੂਰੇਨੀਅਮ, ਦੂਸਰੇ ’ਚ ਬ੍ਰੀਡਰ ਰਿਐਕਟਰ (ਜੋ ਜ਼ਿਆਦਾ ਈਂਧਨ ਬਣਾਉਂਦਾ ਹੈ) ਅਤੇ ਤੀਸਰੇ ’ਚ ਥੋਰੀਅਮ।

ਵਿਗਿਆਨਕ ਖੋਜ ਨੂੰ ਰਾਜਨੀਤਕ ਚਸ਼ਮੇ ਨਾਲ ਦੇਖਣ ਵਾਲੇ ਨੇਤਾਵਾਂ ਕਾਰਨ ਸੰਨ 2004 ’ਚ ਹੀ ਇਸ ਦੀ ਸ਼ੁਰੂਆਤ ਹੋ ਸਕੀ ਅਤੇ 22 ਸਾਲ ਬਾਅਦ ਅਪ੍ਰੈਲ 2026 ’ਚ ਕਲਪਾਕੱਮ ਦਾ ਪ੍ਰੋਟੋਟਾਈਪ ਫਾਸਟ ਬ੍ਰੀਡਰ ਰਿਐਕਟਰ ਕ੍ਰਿਟੀਕਲਿਟੀ ਹਾਸਲ ਕਰ ਸਕਿਆ। ਇਸ ਨੂੰ ਦੂਸਰਾ ਪੜਾਅ ਸ਼ੁਰੂ ਕਰਨ ਦੀ ਇਤਿਹਾਸਕ ਪ੍ਰਾਪਤੀ ਵਜੋਂ ਪ੍ਰਚਾਰਿਤ ਕੀਤਾ ਗਿਆ ਹੈ। ਇਹ ਕੰਮ ਅਸਲ ’ਚ ਹੁਣ ਤੋਂ ਪੰਜਾਹ ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਅਤੇ ਜੇਕਰ ਅਜਿਹਾ ਹੋਇਆ ਹੁੰਦਾ ਤਾਂ ਹੁਣ ਅਸੀਂ ਤੀਸਰੇ ਪੜਾਅ ਵੱਲ ਵਧ ਰਹੇ ਹੁੰਦੇ।

ਦੁਨੀਆ ਦੇ ਬਹੁਤ ਸਾਰੇ ਦੇਸ਼ ਜਿਨ੍ਹਾਂ ਕੋਲ ਬਹੁਤ ਘੱਟ ਥੋਰੀਅਮ ਭੰਡਾਰ ਹੈ, ਉਹ ਸਾਡੇ ਤੋਂ ਬਹੁਤ ਅੱਗੇ ਨਿਕਲ ਗਏ, ਖਾਸ ਕਰਕੇ ਚੀਨ ਅਤੇ ਅਮਰੀਕਾ ਜੋ ਹੁਣ ਊਰਜਾ ਮਹਾਸ਼ਕਤੀ ਬਣਨ ਜਾ ਰਹੇ ਹਨ। ਜੇਕਰ ਭਾਰਤ ਨੇ ਗਤੀ ਨਹੀਂ ਫੜੀ ਤਾਂ ਥੋਰੀਅਮ ਦਾ ਵਿਸ਼ਾਲ ਭੰਡਾਰ ਹੋਣ ਦੇ ਬਾਵਜੂਦ ਅਸੀਂ ਪੱਛੜ ਜਾਵਾਂਗੇ। ਚੀਨ ਨੇ 2023 ’ਚ ਦੁਨੀਆ ਦਾ ਪਹਿਲਾ ਥੋਰੀਅਮ ਮੋਲਟਨ ਸਾਲਟ ਰਿਐਕਟਰ ਚਾਲੂ ਕੀਤਾ ਅਤੇ 2024-25 ’ਚ ਥੋਰੀਅਮ ਨੂੰ ਯੂਰੇਨੀਅਮ ’ਚ ਬਦਲਣ ਦਾ ਸਫਲ ਪ੍ਰਯੋਗ ਕੀਤਾ।

ਚੀਨ ਦਾ ਦਾਅਵਾ ਹੈ ਕਿ ਉਹ ਜਹਾਜ਼ਾਂ ਨੂੰ 10 ਸਾਲ ਤੱਕ ਇਕ ਵਾਰ ਚਾਰਜ ’ਤੇ ਚਲਾ ਸਕਦਾ ਹੈ। ਹੋਰ ਦੇਸ਼ ਜਿਵੇਂ ਅਮਰੀਕਾ, ਡੈਨਮਾਰਕ ਵੀ ਇਸ ’ਤੇ ਕੰਮ ਕਰ ਰਹੇ ਹਨ ਪਰ ਭਾਰਤ ਅਤੇ ਚੀਨ ਹੀ ਮੁੱਖ ਖਿਡਾਰੀ ਹਨ।

ਇਹ ਇਕ ਅਜਿਹਾ ਖੇਤਰ ਹੈ ਜਿਸ ’ਚ ਥੋਰੀਅਮ ਰਵਾਇਤੀ ਈਂਧਨ ਦੀ ਜਗ੍ਹਾ ਲੈ ਕੇ ਸਾਡੀ ਤੇਲ ਨਿਰਭਰਤਾ ਨੂੰ ਬਹੁਤ ਘੱਟ ਕਰ ਸਕਦਾ ਹੈ ਪਰ ਜੇਕਰ ਸਾਡਾ ਰਵੱਈਆ ਢਿੱਲੇਪਣ ਦਾ ਰਿਹਾ ਭਾਵ ਇਸ ’ਚ ਨਿਵੇਸ਼ ਨੂੰ ਤਰਜੀਹ ਨਹੀਂ ਦਿੱਤੀ ਅਤੇ ਨਿੱਜੀ ਖੇਤਰ ਨੂੰ ਵੱਡੇ ਪੱਧਰ ’ਤੇ ਇਸ ’ਚ ਸ਼ਾਮਲ ਕਰ ਕੇ ਉਸ ਦੇ ਸਾਹਮਣੇ ਸਪੱਸ਼ਟ ਟੀਚਾ ਨਹੀਂ ਰੱਖਿਆ ਤਾਂ ਅਗਲੇ 25-30 ਸਾਲਾਂ ’ਚ ਵੀ ਅਸੀਂ ਊਰਜਾ ’ਚ ਆਤਮਨਿਰਭਰ ਨਹੀਂ ਹੋ ਸਕਦੇ। ਬਿਜਲੀ ਉਤਪਾਦਨ ’ਚ ਕੋਲਾ ਅਤੇ ਗੈਸ ਦੀ ਜਗ੍ਹਾ ਥੋਰੀਅਮ ਆਸਾਨੀ ਨਾਲ ਲੈ ਸਕਦਾ ਹੈ। ਇਹ ਨਿਰੰਤਰ ਬਿਜਲੀ ਦਿੰਦਾ ਹੈ, ਜਦਕਿ ਸੋਲਰ-ਵਿੰਡ ਮੌਸਮ ’ਤੇ ਨਿਰਭਰ ਹਨ। ਤੇਲ ਮੁੱਖ ਤੌਰ ’ਤੇ ਆਵਾਜਾਈ ਅਤੇ ਪੈਟਰੋ ਕੈਮੀਕਲਸ ਲਈ ਵਰਤੋਂ ਹੁੰਦਾ ਹੈ। ਥੋਰੀਅਮ ਬਿਜਲੀ ਨਾਲ ਇਲੈਕਟ੍ਰਿਕ ਵਾਹਨ, ਹਾਈਡ੍ਰੋਜਨ ਅਤੇ ਸਿੰਥੈਟਿਕ ਈਂਧਨ ਬਣਾਏ ਜਾ ਸਕਦੇ ਹਨ।

ਭਾਰਤ ਦਾ ਊਰਜਾ ਉਤਪਾਦਨ ਤੇਲ ਦੀ 85 ਫੀਸਦੀ ਦਰਾਮਦ ’ਤੇ ਨਿਰਭਰ ਹੈ। ਥੋਰੀਅਮ ਤੋਂ ਬਿਜਲੀ ਉਤਪਾਦਨ ਹਾਲਾਂਕਿ ਬਹੁਤ ਮਹਿੰਗਾ ਹੈ ਭਾਵ 15 ਤੋਂ 18 ਕਰੋੜ ਰੁਪਏ ਪ੍ਰਤੀ ਮੈਗਾਵਾਟ ਪਰ ਇਹੀ ਇਕ ਅਜਿਹਾ ਬਦਲ ਹੈ ਜੋ ਸਾਡੀ ਊਰਜਾ ਸੁਰੱਖਿਆ ਮਜ਼ਬੂਤ ਕਰ ਸਕਦਾ ਹੈ ਅਤੇ ਮੱਧ-ਪੂਰਬ ਜਾਂ ਰੂਸ ’ਤੇ ਸਾਡੀ ਨਿਰਭਰਤਾ ਘਟਾ ਸਕਦਾ ਹੈ।

ਅੱਜ ਜਦੋਂ ਅਸੀਂ ਊਰਜਾ ਸੰਕਟ ਅਤੇ ਜਲਵਾਯੂ ਪਰਿਵਰਤਨ ਨਾਲ ਜੂਝ ਰਹੇ ਹਾਂ, ਸਹੀ ਯੋਜਨਾ ਬਣਾ ਕੇ ਕੁਦਰਤ ਦਾ ਇਹ ਖਜ਼ਾਨਾ ਸਾਡਾ ਭਵਿੱਖ ਸੰਵਾਰ ਸਕਦਾ ਹੈ। ਭਾਰਤ ਕੋਲ ਯੂਰੇਨੀਅਮ ਘੱਟ (ਦੁਨੀਆ ਦਾ ਮਾਤਰ 1.2 ਫੀਸਦੀ) ਪਰ ਥੋਰੀਅਮ ਬਹੁਤ ਜ਼ਿਆਦਾ (ਦੁਨੀਆ ਦੇ ਕੁੱਲ ਭੰਡਾਰ ਦਾ ਕਰੀਬ 25 ਫੀਸਦੀ) ਹੈ। ਡਾਕਟਰ ਹੋਮੀ ਜਹਾਂਗੀਰ ਭਾਭਾ ਨੇ ਠੀਕ ਇਸੇ ਤੱਥ ਨੂੰ ਭਾਰਤ ਦੀ ਊਰਜਾ ਆਤਮਨਿਰਭਰਤਾ ਦਾ ਆਧਾਰ ਬਣਾਇਆ। ਸੀਮਤ ਯੂਰੇਨੀਅਮ ਦੀ ਕੁਸ਼ਲ ਵਰਤੋਂ ਕਰਕੇ ਵਿਸ਼ਾਲ ਥੋਰੀਅਮ ਭੰਡਾਰ ਖੋਲ੍ਹਣ ਦਾ ਕੰਮ ਕੀਤਾ ਤਾਂ ਕਿ ਭਾਰਤ ਸਦੀਆਂ ਤੱਕ ਊਰਜਾ ਸੰਕਟ ਤੋਂ ਮੁਕਤ ਰਹੇ। ਥੋਰੀਅਮ ਰਿਐਕਟਰ ਸਿਰਫ਼ ਬਿਜਲੀ ਦੇ ਸਰੋਤ ਨਹੀਂ, ਸਗੋਂ ਊਰਜਾ ਹੱਬ ਹਨ। ਇਨ੍ਹਾਂ ਤੋਂ ਬਿਜਲੀ, ਹਾਈਡ੍ਰੋਜਨ, ਸਮੁੰਦਰ ਤੋਂ ਮਿੱਠਾ ਪਾਣੀ ਅਤੇ ਉਦਯੋਗਿਕ ਗਰਮੀ ਇਕੱਠੇ ਮਿਲ ਸਕਦੀ ਹੈ, ਜਿਸ ਨਾਲ ਭਾਰਤ ਦੀ ਊਰਜਾ ਸੁਰੱਖਿਆ, ਜਲ ਸੁਰੱਖਿਆ ਅਤੇ ਉਦਯੋਗਿਕ ਵਿਕਾਸ ’ਚ ਕ੍ਰਾਂਤੀ ਆ ਸਕਦੀ ਹੈ।

ਇਹ ਸੋਲਰ-ਵਿੰਡ ਵਰਗੀ ਨਵਿਆਉਣਯੋਗ ਊਰਜਾ ਨੂੰ ਪੂਰਕ ਬਣਾ ਕੇ 24x7 ਭਾਰਤ ਨੂੰ ਊਰਜਾ ਆਤਮਨਿਰਭਰ ਬਣਾ ਸਕਦਾ ਹੈ ਪਰ ਇਸ ਦੀ ਵਰਤੋਂ ਕਰਨ ਦੀ ਗਤੀ ਬਹੁਤ ਹੌਲੀ ਹੈ। ਤਕਨੀਕੀ ਗੁੰਝਲਾਂ ਅਤੇ ਨਿਵੇਸ਼ ਦੀਆਂ ਚੁਣੌਤੀਆਂ ’ਤੇ ਕਾਬੂ ਪਾ ਲਿਆ ਗਿਆ ਤਾਂ 2040-50 ਤੱਕ ਭਾਰਤ ਥੋਰੀਅਮ ਊਰਜਾ ’ਚ ਵਿਸ਼ਵ ਨੇਤਾ ਬਣ ਸਕਦਾ ਹੈ। ਨਹੀਂ ਤਾਂ ਚੀਨ ਅਤੇ ਅਮਰੀਕੀ ਸਟਾਰਟਅੱਪਸ ਸਾਡੇ ਤੋਂ ਕਾਫ਼ੀ ਅੱਗੇ ਨਿਕਲ ਜਾਣਗੇ।

ਪੂਰਨ ਚੰਦ ਸਰੀਨ

  • India lagging behind
  • energy sector
  • despite
  • thorium

‘ਅਪਰਾਧਿਕ ਅਕਸ ਵਾਲੇ ਜਨਪ੍ਰਤੀਨਿਧੀਆਂ ਦੀ ਭਰਮਾਰ’ ਸੁਸ਼ਾਸਨ ਮਿਲੇ ਤਾਂ ਕਿਵੇਂ!

NEXT STORY

Stories You May Like

  • bikram majithia tweet
    ਪੰਜਾਬ ਦੇ ਖਜ਼ਾਨੇ ਦੀ ਲੁੱਟ ਪਿੱਛੇ ਲੁਕੇ ਚਿਹਰੇ ਪੰਜਾਬੀਆਂ ਸਾਹਮਣੇ ਹੋਣਗੇ ਨੰਗੇ: ਬਿਕਰਮ ਮਜੀਠੀਆ
  • impact of change in scrap policy  70 percent behind
    ਸਕ੍ਰੈਪ ਨੀਤੀ ’ਚ ਬਦਲਾਅ ਦਾ ਅਸਰ : ਵਾਹਨ ਉਦਯੋਗ 2025-26 ਦੇ ਕਬਾੜ ਟੀਚੇ ਤੋਂ 70 ਫ਼ੀਸਦੀ ਪਿੱਛੇ
  • there is no plan to increase import duty on gold
    'PM ਮੋਦੀ ਦੀ ਅਪੀਲ ਦੇ ਬਾਵਜੂਦ ਸੋਨੇ 'ਤੇ ਇੰਪੋਰਟ ਡਿਊਟੀ ਵਧਾਉਣ ਦੀ ਕੋਈ ਯੋਜਨਾ ਨਹੀਂ'
  • electricity sector regulatory commission
    ਪੰਜਾਬ ਦੇ ਬਿਜਲੀ ਖੇਤਰ ’ਚ ਪਹਿਲੀ ਵਾਰ, ਰੈਗੂਲੇਟਰੀ ਕਮਿਸ਼ਨ ਦੇ ਹੁਕਮਾਂ ਨੂੰ ਅਪੀਲੀ ਟ੍ਰਿਬਿਊਨਲ 'ਚ ਚੁਣੌਤੀ
  • cruise accident  life jacket  mother and son  picture  water
    ਕਰੂਜ਼ ਹਾਦਸੇ 'ਚ ਲਾਈਫ ਜੈਕੇਟ ਪਹਿਨਣ ਦੇ ਬਾਵਜੂਦ ਕਿਉਂ ਡੁੱਬ ਗਏ ਮਾਂ-ਪੁੱਤ? ਮਾਹਿਰਾਂ ਨੇ ਦੱਸਿਆ ਸਾਰਾ ਸੱਚ
  • vote of confidence despite overwhelming majority
    ਪ੍ਰਚੰਡ ਬਹੁਮਤ ਦੇ ਬਾਵਜੂਦ ਭਰੋਸੇ ਦੀ ਵੋਟ!
  • why are people wrapping their keys in aluminum foil
    ਕਾਰ ਦੀਆਂ ਚਾਬੀਆਂ ਨੂੰ ਐਲੂਮੀਨੀਅਮ ਫੋਇਲ ਕਿਉਂ ਲਪੇਟ ਰਹੇ ਲੋਕ ? ਜਾਣੋ ਇਸ ਪਿੱਛੇ ਦਾ ਵਿਗਿਆਨ
  • kangra  anmol  10th class  board exam  first position
    ਕਾਂਗੜਾ ਦੀ ਅਨਮੋਲ ਨੇ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ 'ਚ ਹਾਸਲ ਕੀਤਾ ਪਹਿਲਾ ਸਥਾਨ
  • ied blast near bsf headquarters jalandhar punjab
    ਇੰਝ ਰਚੀ ਗਈ ਸੀ ਜਲੰਧਰ ਦੇ BSF ਹੈੱਡਕੁਆਰਟਰ ਦੇ ਬਾਹਰ ਹੋਏ ਧਮਾਕੇ ਦੀ ਸਾਜਿਸ਼!...
  • maqsudan mandi firing
    ਮਕਸੂਦਾਂ ਮੰਡੀ ਫਾਇਰਿੰਗ: 3 ਫਾਇਰ ਕਰਨ ਵਾਲੇ ਮੁਲਜ਼ਮ ਦਾ ਨਵਾਂ ਵੀਡੀਓ ਵਾਇਰਲ,...
  • street lights hung on wooden poles in a park
    ਦੇਸੀ ਜੁਗਾੜ! ਫੁੱਟਬਾਲ ਚੌਕ ਨੇੜਲੇ ਪਾਰਕ 'ਚ ਲੱਕੜਾਂ ਦੇ ਸਹਾਰੇ ਟੰਗੀਆਂ ਸਟਰੀਟ...
  • long power cut on saturday in punjab
    ਸ਼ਨੀਵਾਰ ਬਿਜਲੀ ਰਹੇਗੀ ਬੰਦ! ਪੰਜਾਬ 'ਚ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power...
  • punjab weather changes raining
    ਪੰਜਾਬ 'ਚ 24 ਘੰਟੇ ਅਹਿਮ! 11 ਜ਼ਿਲ੍ਹਿਆਂ 'ਚ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ...
  • shiromani akali dal  membership suspended
    ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਰੱਖੜਾ ਨੂੰ ਪਾਰਟੀ 'ਚੋਂ ਕੱਢਿਆ
  • big revelation10th class student had blasted outside the bsf headquarters
    ਵੱਡਾ ਖ਼ੁਲਾਸਾ! 10ਵੀਂ ਫੇਲ੍ਹ ਮੁੰਡੇ ਨੇ ਜਲੰਧਰ ਦੇ BSF ਹੈੱਡਕੁਆਰਟਰ ਬਾਹਰ ਕੀਤਾ...
  • thief bike stolen near football chowk jalandhar
    ਜਲੰਧਰ 'ਚ ਚੋਰਾਂ ਦੇ ਬੁਲੰਦ ਹੌਂਸਲੇ! ਫੁੱਟਬਾਲ ਚੌਕ ਨੇੜੇ 10 ਸਕਿੰਟਾਂ 'ਚ...
Trending
Ek Nazar
is shehnaaz gill dating this rcb cricketer

ਕੀ RCB ਦੇ ਇਸ ਧਾਕੜ ਕ੍ਰਿਕਟਰ ਨੂੰ ਡੇਟ ਕਰ ਰਹੀ ਹੈ ਸ਼ਹਿਨਾਜ਼ ਗਿੱਲ ?

this song was rejected for 7 years

7 ਸਾਲ ਤੱਕ Reject ਹੁੰਦਾ ਰਿਹਾ ਇਹ ਗੀਤ, ਰਿਲੀਜ਼ ਹੁੰਦਿਆਂ ਹੀ ਹਿਲਾ ਕੇ ਰੱਖ'ਤੀ...

school principal headteachers salary

ਪ੍ਰਿੰਸੀਪਲ, ਹੈੱਡਮਾਸਟਰ ਤੇ ਅਧਿਆਪਕਾਂ ਦੀ ਤਨਖ਼ਾਹ ਵਾਧੇ 'ਤੇ ਲੱਗੇਗੀ ਰੋਕ, HP...

massive fire breaks out

ਗ੍ਰੇਟਰ ਨੋਇਡਾ : ਫਰਨੀਚਰ ਬਾਜ਼ਾਰ 'ਚ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

mizo lyricistpasses away

ਸੰਗੀਤ ਜਗਤ ਨੂੰ ਵੱਡਾ ਘਾਟਾ, ਉੱਘੇ ਗੀਤਕਾਰ ਵੀ. ਥਾਂਗਜ਼ਾਮਾ ਦਾ 91 ਸਾਲ ਦੀ ਉਮਰ...

hyderabad jaipur special express

ਹੈਦਰਾਬਾਦ-ਜੈਪੁਰ ਐਕਸਪ੍ਰੈਸ 'ਚ ਲੱਗੀ ਭਿਆਨਕ ਅੱਗ, 2 AC ਕੋਚ ਸੜ ਕੇ ਸੁਆਹ

google changes gmail free storage policy

Gmail ਯੂਜ਼ਰਜ਼ ਲਈ ਅਹਿਮ ਖ਼ਬਰ! ਗੂਗਲ ਨੇ 15GB ਫ੍ਰੀ ਸਟੋਰੇਜ ਦੇ ਨਿਯਮਾਂ 'ਚ...

up becomes the state with highest sugarcane price payments

ਸਿੱਧਾ ਖਾਤਿਆਂ 'ਚ ਪਾਏ 3.21 ਲੱਖ ਕਰੋੜ ਰੁਪਏ! ਕਿਸਾਨਾਂ ਨੂੰ ਭੁਗਤਾਨ 'ਚ UP ਨੇ...

arshdeep singh

IPL 'ਚੋਂ ਪੰਜਾਬ ਦਾ ਨਾਂ ਹਟਾਉਣ ਦੀ ਸਲਾਹ 'ਤੇ ਭੜਕੇ ਅਰਸ਼ਦੀਪ ਸਿੰਘ

websites now repeatedly ask for   proof

ਇੰਟਰਨੈੱਟ ’ਤੇ ‘ਇਨਸਾਨ’ ਹੋਣ ਦਾ ਸਬੂਤ ਦੇਣਾ ਕਿਉਂ ਹੋਇਆ ਲਾਜ਼ਮੀ? ਵਜ੍ਹਾ ਹੈ AI...

bill gates insect factory releases 30 million mosquitoes

ਹੁਣ ਬਿਮਾਰੀਆਂ ਖਤਮ ਕਰੇਗਾ ਲਾਰਵਾ! ਬਿੱਲ ਗੇਟਸ ਦੀ ਫੈਕਟਰੀ 'ਚੋਂ ਹਰ ਹਫਤੇ ਛੱਡੇ...

trump give big relief to china

ਚੀਨ ਨੂੰ ਵੱਡੀ ਰਾਹਤ ਦੇਣ ਦੀ ਤਿਆਰੀ 'ਚ ਟਰੰਪ, ਜਲਦ ਹਟਾਉਣਗੇ ਇਹ ਪਾਬੰਦੀ

famouse actress brings punjabi heritage to cannes 2026 red carpet

ਸਿਰ ‘ਤੇ ਦੁਪੱਟਾ, ਹੱਥ 'ਚ ਕੜਾ ਪਹਿਨ ਕਾਨਸ ਦੇ ਰੈੱਡ ਕਾਰਪੇਟ 'ਤੇ ਪੁੱਜੀ ਮਸ਼ਹੂਰ...

american students buried in debt

162,571,000,000,000 ਦੇ ਕਰਜ਼ੇ ਹੇਠ ਦੱਬੇ ਅਮਰੀਕੀ ਵਿਦਿਆਰਥੀ!

major operation in central jail 20 mobile phones recovered from 17 inmates

ਕੇਂਦਰੀ ਜੇਲ੍ਹ ’ਚ ਵੱਡੀ ਕਾਰਵਾਈ: 17 ਹਵਾਲਾਤੀਆਂ ਕੋਲੋਂ 20 ਮੋਬਾਈਲ ਫ਼ੋਨ ਬਰਾਮਦ

office catches fire after child plays with lighter in cabin

ਬੱਚੇ ਨੇ ਖੇਡ-ਖੇਡ 'ਚ ਲਾ'ਤੀ ਅੱਗ! ਦੇਖਦੇ ਹੀ ਦੇਖਦੇ ਸੜ ਕੇ ਸੁਆਹ ਹੋ ਗਿਆ ਦਫਤਰ

now enjoy dhurandhar 2 sitting at home

ਹੁਣ ਘਰ ਬੈਠੇ ਲਓ 'ਧੁਰੰਦਰ 2' ਦਾ ਮਜ਼ਾ, ਜਾਣੋ ਕਦੋਂ ਤੇ ਕਿੱਥੇ ਸਟ੍ਰੀਮ ਹੋਵੇਗੀ...

indian citizens in sri lanka

ਸ਼੍ਰੀਲੰਕਾ 'ਚ ਵੀਜ਼ਾ ਉਲੰਘਣਾ ਦੇ ਦੋਸ਼ 'ਚ ਤਿੰਨ ਭਾਰਤੀ ਨਾਗਰਿਕ ਗ੍ਰਿਫ਼ਤਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • parents need to collaborate on issues
      ਮਾਪਿਆਂ ਨੂੰ ਮੋਬਾਈਲ ਫ਼ੋਨ ਅਤੇ ਏ. ਆਈ. ਨਾਲ ਸਬੰਧਤ ਮੁੱਦਿਆਂ ’ਤੇ ਸਹਿਯੋਗ ਕਰਨਾ...
    • smuggling of drugs and gold through airplanes
      ‘ਹਵਾਈ ਜਹਾਜ਼ਾਂ ਰਾਹੀਂ ਨਸ਼ਿਆਂ ਅਤੇ ਸੋਨੇ’ ਦੀ ਸਮੱਗਲਿੰਗ ਜ਼ੋਰਾਂ ’ਤੇ!
    • india alliance
      ਕੀ ‘ਇੰਡੀਆ’ ਗੱਠਜੋੜ ਦੇ ਸਾਹਮਣੇ ਹੋਂਦ ਦਾ ਸੰਕਟ ਹੈ ?
    • a letter from maharaja daleep singh
      ਮਹਾਰਾਜਾ ਦਲੀਪ ਸਿੰਘ ਦਾ ਜ਼ਾਰ ਨੂੰ ਪੱਤਰ : ਭਾਰਤ, ਪੰਜਾਬ ਅਤੇ ਸਿੱਖ ਸਥਿਤੀ ਦਾ ਇਕ...
    • crisis on school plates mid day meal needs rethinking
      ਸਕੂਲਾਂ ਦੀ ਥਾਲੀ ’ਚ ਸੰਕਟ : ਮਿਡ-ਡੇ ਮੀਲ ਵਿਵਸਥਾ ’ਤੇ ਮੁੜ ਵਿਚਾਰ ਦੀ ਲੋੜ
    • west asia war uae property sales and purchases suspended until
      ਪੱਛਮੀ ਏਸ਼ੀਆ ਜੰਗ : ਯੂ. ਏ. ਈ. ’ਚ ਜਾਇਦਾਦਾਂ ਦੀ ਖਰੀਦ-ਵਿਕਰੀ 2027 ਤੱਕ ਮੁਲਤਵੀ
    • people being robbed under the guise of cheap gold and silver
      ‘ਸਸਤੇ ਸੋਨੇ-ਚਾਂਦੀ ਦੇ ਝਾਂਸੇ ’ਚ’ ਲੁੱਟੇ ਜਾ ਰਹੇ ਲੋਕ!
    • bengal has rediscovered itself
      ਬੰਗਾਲ ਨੇ ਖ਼ੁਦ ਨੂੰ ਫਿਰ ਤੋਂ ਲੱਭ ਲਿਆ
    • dream of studying in america
      ਅਮਰੀਕਾ ’ਚ ਪੜ੍ਹਨ ਦਾ ਸੁਪਨਾ
    • bjp s winning mantra strategy teamwork and cultural connect
      ਭਾਜਪਾ ਦੀ ਜਿੱਤ ਦਾ ਮੰਤਰ : ਰਣਨੀਤੀ, ਟੀਮ ਵਰਕ ਅਤੇ ਸੱਭਿਆਚਾਰਕ ਜੁੜਾਅ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +