ਓਟਾਵਾ— ਕੈਨੇਡਾ ਵਿਚ ਬੀਤੇ ਚਾਰ ਸਾਲਾਂ ਵਿਚ ਮੁਸਲਮਾਨਾਂ ਦੇ ਖਿਲਾਫ ਹਿੰਸਾ 253 ਫੀਸਦੀ ਵਾਧਾ ਹੋਇਆ ਹੈ। ਇਹ ਦਾਅਵਾ ਕੀਤਾ ਗਿਆ ਹੈ ਸਟੈਟੇਟਿਕਸ ਕੈਨੇਡਾ ਵੱਲੋਂ। ਇੱਥੇ ਦੱਸ ਦੇਈਏ ਕਿ ਸਾਲ 2012 ਤੋਂ 2015 ਤੱਕ ਕੈਨੇਡਾ ਵਿਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਕਈ ਹਮਲੇ ਕੀਤੇ ਗਏ। ਸਾਲ 2015 ਵਿਚ ਪੁਲਸ ਨੇ ਮੁਸਲਮਾਨਾਂ ਦੇ ਖਿਲਾਫ 159 ਨਫਰਤ ਦੇ ਮਾਮਲੇ ਦਰਜ ਕੀਤੇ। ਸਾਲ 2012 ਵਿਚ ਅਜਿਹੇ 45 ਮਾਮਲੇ ਦਰਜ ਕੀਤੇ ਗਏ ਸਨ। ਇਕੱਲੇ ਸਾਲ 2014 ਤੋਂ 2015 ਤੱਕ ਇਨ੍ਹਾਂ ਮਾਮਲਿਆਂ ਵਿਚ 59 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਸਾਲ 2014 ਵਿਚ ਮੁਸਲਿਮਾਂ ਖਿਲਾਫ ਨਫਰਤ ਦੇ 99 ਮਾਮਲੇ ਅਤੇ ਅਗਲੇ ਸਾਲ 159 ਮਾਮਲੇ ਦਰਜ ਕੀਤੇ ਗਏ। ਕੈਨੇਡੀਅਨ ਮੁਸਲਿਮਾਂ ਦੀ ਨੈਸ਼ਨਲ ਕੌਂਸਲ ਦੀ ਕਮਿਊਨਿਕੇਸ਼ਨ ਡਾਇਰੈਕਟਰ ਅਮੀਰਾ ਨੇ ਕਿਹਾ ਕਿ ਮੁਸਲਮਾਨਾਂ ਖਿਲਾਫ ਨਫਰਤ ਦਾ ਇਹ ਸਿਲਸਿਲਾ ਜਾਰੀ ਹੈ ਅਤੇ ਵਧ ਰਿਹਾ ਹੈ।
ਅਮਰੀਕਨ ਹਿੰਦੂ ਕੁਲੀਸ਼ਨ ਵਲੋਂ ਜਨਰਲ ਜੇ. ਜੇ. ਸਿੰਘ ਦੀ ਆਮਦ ਤੇ ਮਿਲਜੁਲ ਪ੍ਰੋਗਰਾਮ ਅਯੋਜਿਤ
NEXT STORY