ਰਿਆਦ(ਭਾਸ਼ਾ)— ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਸੈਨਾ ਮੁਤਾਬਕ ਯਮਨ ਦੇ ਹੌਤੀ ਵਿਦਰੋਹੀਆਂ ਨੇ ਸਾਊਦੀ ਅਰਬ ਵਿਚ 7 ਮਿਜ਼ਾਇਲਾਂ ਦਾਗੀਆਂ, ਜਿਸ ਵਿਚ ਮਿਸਰ ਦੇ 1 ਨਾਗਰਿਕ ਦੀ ਮੌਤ ਹੋ ਗਈ। ਸਾਊਦੀ ਅਰਬ ਦੀ ਇਕ ਸਰਕਾਰੀ ਸਮਾਚਾਰ ਏਜੰਸੀ ਨੇ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ।
ਸਮਾਚਾਰ ਏਜੰਸੀ ਮੁਤਾਬਕ ਗਠਜੋੜ ਸੈਨਾ ਦੇ ਬੁਲਾਰੇ ਕਰਨਲ ਤੁਰਕੀ ਅਲ-ਮਲਕੀ ਨੇ ਕਿਹਾ ਕਿ ਇਹ ਮਿਜ਼ਾਇਲਾਂ ਐਤਵਾਰ ਦੇਰ ਰਾਤ ਨੂੰ ਯਮਨ ਤੋਂ ਦਾਗੀਆਂ ਗਈਆਂ, ਜਿਸ ਕਾਰਨ ਰਿਆਦ ਵਿਚ ਮਿਸਰ ਦੇ 1 ਨਾਗਰਿਕ ਦੀ ਮੌਤ ਹੋ ਗਈ ਅਤੇ 2 ਹੋਰ ਨਾਗਰਿਕ ਜ਼ਖਮੀ ਹੋ ਗਏ। ਮਿਸਰ ਦੇ ਨਾਗਰਿਕ ਦੀ ਮੌਤ ਘਰ ਦਾ ਮਲਬਾ ਡਿੱਗਣ ਨਾਲ ਹੋਈ।
ਇੰਡੋਨੇਸ਼ੀਆ 'ਚ 6.4 ਤੀਬਰਤਾ ਦਾ ਭੂਚਾਲ, ਸੁਨਾਮੀ ਦਾ ਖਤਰਾ ਨਹੀਂ
NEXT STORY