ਜਲੰਧਰ (ਇੰਟ.) - ਫ੍ਰਾਂਸ ਦੇ ਕਾਰੋਬਾਰੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਲਗਜ਼ਰੀ ਗੁੱਡਜ਼ ਕੰਪਨੀ ਐੱਲ. ਵੀ. ਐੱਮ. ਐੱਚ. ਮੋਏਟ ਹੈਨੇਸੀ ਲੁਈ ਵੁਈਟਨ ਦੇ ਸੀ. ਈ. ਓ. ਬਰਨਾਰਡ ਅਰਨਾਲਟ ਦੀ ਨੈੱਟਵਰਥ 17.1 ਅਰਬ ਡਾਲਰ ਯਾਨੀ ਲੱਗਭਗ 14,30,01,31,50,000 ਰੁਪਏ ਵਧੀ ਹੈ।
ਇਹ ਵੀ ਪੜ੍ਹੋ : ਸਾਵਧਾਨ : 1 ਅਕਤੂਬਰ ਤੋਂ ਬਦਲਣ ਜਾ ਰਹੇ ਇਹ ਨਿਯਮ, ਇਨ੍ਹਾਂ ਬਦਲਾਅ ਬਾਰੇ ਸੁਚੇਤ ਰਹਿਣਾ ਹੈ ਜ਼ਰੂਰੀ
ਇਸ ਦੇ ਨਾਲ ਹੀ ਉਹ 200 ਅਰਬ ਡਾਲਰ ਦੇ ਕਲੱਬ ਵਿਚ ਸ਼ਾਮਲ ਹੋ ਗਏ ਹਨ। ਉਸ ਦੀ ਨੈੱਟਵਰਥ 201 ਅਰਬ ਡਾਲਰ ਤੱਕ ਪਹੁੰਚ ਗਈ ਹੈ। ਇਕ ਰਿਪੋਰਟ ਮੁਤਾਬਕ ਅਰਨਾਲਟ ਅਤੇ ਪਰਿਵਾਰ ਦੀ ਐੱਲ. ਵੀ. ਐੱਮ. ਐੱਚ. ’ਚ 47.5 ਫੀਸਦੀ ਹਿੱਸੇਦਾਰੀ ਹੈ। ਇਸ ਲਗਜ਼ਰੀ ਹਾਊਸ ਦੇ ਕੋਲ ਇਸ ਸਮੇਂ 70 ਤੋਂ ਵੱਧ ਬ੍ਰਾਂਡਜ਼ ਹਨ। ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਦੁਨੀਆ ਦੇ ਚੋਟੀ ਦੇ ਚਾਰ ਅਮੀਰਾਂ ਦੀ ਨੈੱਟਵਰਥ 200 ਅਰਬ ਡਾਲਰ ਤੋਂ ਵੱਧ ਹੈ। ਇਸ ਲਿਸਟ ’ਚ ਟੈਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਐਲਨ ਮਸਕ, ਅੈਮਾਜ਼ੋਨ ਦੇ ਫਾਊਂਡਰ ਜੈਫ ਬੇਜ਼ੋਸ, ਫੇਸਬੁੱਕ ਦੀ ਮੂਲ ਕੰਪਨੀ ਮੈਟਾ ਪਲੇਟਫਾਰਮ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਅਤੇ ਅਰਨਾਲਟ ਸ਼ਾਮਲ ਹਨ।
ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੀਬੀ ਜਗੀਰ ਕੌਰ ਨੂੰ ਨੋਟਿਸ ਜਾਰੀ, ਧੀ ਦੇ ਕਤਲ ਸਬੰਧੀ ਮੰਗਿਆ ਸਪੱਸ਼ਟੀਕਰਨ
ਮਸਕ 268 ਅਰਬ ਡਾਲਰ ਨਾਲ ਪਹਿਲੇ ਨੰਬਰ ’ਤੇ
ਮਸਕ 268 ਅਰਬ ਡਾਲਰ ਦੀ ਨੈੱਟਵਰਥ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਪਹਿਲੇ ਨੰਬਰ ’ਤੇ ਹਨ। ਬੇਜ਼ੋਸ 214 ਅਰਬ ਡਾਲਰ ਨਾਲ ਦੂਜੇ, ਜ਼ੁਕਰਬਰਗ (202 ਅਰਬ ਡਾਲਰ) ਤੀਜੇ ਅਤੇ ਅਰਨਾਲਟ (201 ਅਰਬ ਡਾਲਰ) ਚੌਥੇ ਸਥਾਨ ’ਤੇ ਹਨ। ਇਸ ਸਾਲ ਜ਼ੁਕਰਬਰਗ ਦੀ ਨੈੱਟਵਰਥ ਵਿਚ ਸਭ ਤੋਂ ਵੱਧ 73.5 ਅਰਬ ਡਾਲਰ ਦਾ ਵਾਧਾ ਹੋਇਆ ਹੈ। ਲੈਰੀ ਐਲੀਸਨ (181 ਅਰਬ ਡਾਲਰ) ਪੰਜਵੇਂ, ਬਿਲ ਗੇਟਸ (163 ਅਰਬ ਡਾਲਰ) ਛੇਵੇਂ, ਸਟੀਵ ਬਾਲਮਰ (149 ਅਰਬ ਡਾਲਰ) ਸੱਤਵੇਂ, ਲੈਰੀ ਪੇਜ (147 ਅਰਬ ਡਾਲਰ) ਅੱਠਵੇਂ, ਵਾਰੇਨ ਬਫੇ (143 ਅਰਬ ਡਾਲਰ) ਨੌਵੇਂ ਅਤੇ ਸਰਗੇਈ ਬ੍ਰਿਨ (139 ਅਰਬ ਡਾਲਰ) ਦਸਵੇਂ ਨੰਬਰ ’ਤੇ ਹਨ।
ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਖ਼ਿਲਾਫ਼ ਕੋਰਟ ਦਾ ਵੱਡਾ ਫੈਸਲਾ, FIR ਦਰਜ ਕਰਨ ਦਾ ਆਦੇਸ਼
ਅੰਬਾਨੀ ਤੇ ਅਡਾਨੀ ਕਿੱਥੇ ਹਨ ਲਿਸਟ ’ਚ
ਭਾਰਤ ਅਤੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਇਸ ਲਿਸਟ ’ਚ 13ਵੇਂ ਨੰਬਰ ’ਤੇ ਹਨ। ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਦੀ ਨੈੱਟਵਰਥ 114 ਅਰਬ ਡਾਲਰ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ 105 ਅਰਬ ਡਾਲਰ ਦੀ ਨੈੱਟਵਰਥ ਨਾਲ ਇਸ ਲਿਸਟ ਵਿਚ 15ਵੇਂ ਨੰਬਰ ’ਤੇ ਹਨ। ਹਾਲ ਹੀ ਵਿਚ ਉਨ੍ਹਾਂ ਦੀ ਨੈੱਟਵਰਥ ਵਿਚ 20.5 ਕਰੋੜ ਡਾਲਰ ਦਾ ਵਾਧਾ ਹੋਇਆ ਹੈ। ਦੁਨੀਆ ’ਚ 17 ਅਰਬਪਤੀਆਂ ਦੀ ਨੈੱਟਵਰਥ 100 ਅਰਬ ਡਾਲਰ ਤੋਂ ਵੱਧ ਹੈ।
ਇਹ ਵੀ ਪੜ੍ਹੋ : CBI ਅਫ਼ਸਰ ਬਣ ਕੇ ਠੱਗਾਂ ਨੇ ਔਰਤ ਨੂੰ ਕੀਤਾ 'ONLINE ARREST', ਫਰਜ਼ੀ ਵਾਰੰਟ ਦਿਖਾ ਲੁੱਟੇ 9 ਲੱਖ
ਇਹ ਵੀ ਪੜ੍ਹੋ : ਪੰਜਾਬ ’ਚ 100 ਕਰੋੜ ਰੁਪਏ ਦੇ ਸਾਈਬਰ ਫਰਾਡ ਕੇਸ ’ਚ ED ਦੀ ਐਂਟਰੀ, ਪੁਲਸ ਤੋਂ ਮੰਗਿਆ ਰਿਕਾਰਡ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ : ਸੈਂਸੈਕਸ 500 ਤੋਂ ਵੱਧ ਅੰਕ ਟੁੱਟਾ, ਨਿਫਟੀ ਵੀ 150 ਅੰਕ ਡਿੱਗਿਆ
NEXT STORY