ਇੰਟਰਨੈਸ਼ਨਲ ਡੈਸਕ : ਵਿਗਿਆਨੀਆਂ ਨੇ ਪੂਰੇ ਅਧਿਐਨ ਤੋਂ ਬਾਅਦ ਇਹ ਖੁਲਾਸਾ ਕੀਤਾ ਹੈ ਕਿ ਪਿਛਲੇ ਮਹੀਨੇ 26 ਅਗਸਤ ਨੂੰ ਨੇਪਾਲ ਵਿਚ ਆਈ ਤਬਾਹੀ ਦਾ ਕਾਰਨ ਜਲਵਾਯੂ ਤਬਦੀਲੀ ਹੈ। ਉਸ ਦਿਨ ਲਾਂਗਟਾਂਗ ਲਿਰੁੰਗ ਪਰਬਤ ਤੋਂ ਇਕ ਗਲੇਸ਼ੀਅਰ ਅਤੇ ਚੱਟਾਨ ਦੇ ਖਿਸਕਣ ਦੀ ਘਟਨਾ ਇਸੇ ਵਜ੍ਹਾ ਨਾਲ ਹੋਈ। ਇਸ ਕਾਰਨ ਆਏ ਹੜ੍ਹ ਵਿਚ 1410 ਲੋਕ ਮਾਰੇ ਗਏ ਅਤੇ 6145 ਹੁਣ ਵੀ ਲਾਪਤਾ ਹਨ। ਇੰਪੀਰੀਅਲ ਕਾਲਜ ਲੰਡਨ ਦੇ ਪ੍ਰੋਫੈਸਰ ਫ੍ਰੈਡਰਿਕ ਓਟੋ ਨੇ ਸੁਚੇਤ ਕੀਤਾ ਹੈ ਕਿ ਹਿਮਾਲਿਆ ਵਿਚ ਅਜਿਹੀਆਂ ਹੋਰ ਘਟਨਾਵਾਂ ਦੇਖਣ ਨੂੰ ਮਿਲ ਸਕਦੀਆਂ ਹਨ। ਨੇਪਾਲ ਦੀ ਘਟਨਾ ਦੇ ਪਿੱਛੇ ਇਕ ਦਿਨ ਦਾ ਤਾਪਮਾਨ ਵਧਣ ਵਰਗਾ ਕਾਰਕ ਨਹੀਂ ਹੈ, ਸਗੋਂ ਇਹ ਲਗਾਤਾਰ ਅਜਿਹੀ ਸਥਿਤੀ ਬਣੀ ਰਹਿਣ ਨਾਲ ਪੈਦਾ ਹੋਇਆ ਗੁੰਝਲਦਾਰ ਸੰਕਟ ਹੈ। ਇਸ ਲਈ ਕਈ ਕਾਰਕ ਜ਼ਿੰਮੇਵਾਰ ਹਨ। ਇਨ੍ਹਾਂ ’ਚੋਂ ਇਕ ਇਸ ਖੇਤਰ ਵਿਚ ਪਿਛਲੇ ਕੁੱਝ ਦਹਾਕਿਆਂ ਤੋਂ ਲਗਾਤਾਰ ਵਧ ਰਿਹਾ ਔਸਤ ਤਾਪਮਾਨ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਵਿਆਹ ਦੇ 17 ਦਿਨਾਂ ਬਾਅਦ ਹੈਦਰਾਬਾਦ ਦੇ ਇੰਜੀਨੀਅਰ ਦੀ ਸ਼ੱਕੀ ਹਾਲਾਤਾਂ 'ਚ ਮੌਤ
ਪਰਮਾਫ੍ਰਾਸਟ ਡਿਗ੍ਰੇਡੇਸ਼ਨ: ਸਦੀਆਂ ਤੋਂ ਜੰਮੀਆਂ ਚੱਟਾਨਾਂ ਗਰਮੀ ਕਾਰਨ ਆਪਣੀ ਹੋਂਦ ਗੁਆ ਰਹੀਆਂ ਹਨ।
ਪਿਘਲਦੀ ਬਰਫ਼ : ਪਿਘਲਦੀ ਬਰਫ਼ ਨੇ ਪਕੜ ਕਮਜ਼ੋਰ ਕੀਤੀ ਅਤੇ ਤਰੇੜ ਨੂੰ ਵਧਾਇਆ।
ਭੂਚਾਲ : ਸਾਲ 2015 ਵਿਚ ਆਏ ਗੋਰਖਾ ਖੇਤਰ ਦੇ ਭੂਚਾਲ ਨੇ ਤਰੇੜਾਂ ਪੈਦਾ ਕੀਤੀਆਂ। ਇਨ੍ਹਾਂ ਤਰੇੜਾਂ ਨੇ ਗਲੇਸ਼ੀਅਰ ਦੇ ਡਿੱਗਣ ਵਿਚ ਭੂਮਿਕਾ ਨਿਭਾਈ ਹੋਵੇ।
ਜ਼ਿਆਦਾ ਮੀਂਹ : ਪਾਣੀ ਦੀ ਮਾਤਰਾ ਵਧਦੀ ਹੈ, ਜਿਸ ਨਾਲ ਬਰਫ਼ ਦੇ ਟਿਕੇ ਰਹਿਣ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ।
ਪਤਲੇ ਗਲੇਸ਼ੀਅਰ : ਬਰਫ਼ ਗੁਆ ਰਹੇ ਗਲੇਸ਼ੀਅਰ ਚੱਟਾਨ ’ਤੇ ਟਿਕੇ ਰਹਿਣ ਦੀ ਸਮਰੱਥਾ ਗੁਆ ਰਹੇ ਹਨ।
ਪਿਘਲਿਆ ਪਾਣੀ : ਇਸ ਨਾਲ ਬਰਫ਼ ਦੀਆਂ ਢਲਾਣਾਂ ’ਤੇ ਟਿਕੇ ਰਹਿਣ ਦੀ ਸਮਰੱਥਾ ਘਟਦੀ ਹੈ।
26 ਅਗਸਤ ਨੂੰ ਇੱਥੋਂ ਡਿੱਗਿਆ ਸੀ ਗਲੇਸ਼ੀਅਰ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਲੇਸ਼ੀਆ ਏਅਰਲਾਈਨਜ਼ ਦੀ ਉਡਾਣ 'ਚ ਭਾਰਤੀ ਯਾਤਰੀ ਦੀ ਮੌਤ
NEXT STORY