ਲੰਦਨ (ਭਾਸ਼ਾ)- ਅੱਧੀ ਉਮਰ ਵਿੱਚ ਸਰੀਰਕ ਤੌਰ ਉੱਤੇ ਫਿਟ ਰਹਿਣ ਵਾਲੀਆਂ ਔਰਤਾਂ ਵਿੱਚ ਬਾਅਦ ਦੇ ਦਿਨਾਂ ਦੌਰਾਨ ਡਿਮੈਂਸ਼ੀਆ ਜਾਂ ਭੁੱਲਣ ਦੇ ਰੋਗ ਦਾ ਖਦਸ਼ਾ 90 ਫ਼ੀਸਦੀ ਤੱਕ ਘੱਟ ਹੋ ਜਾਂਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਆਪਣੇ-ਆਪ ਉੱਤੇ ਘੱਟ ਧਿਆਨ ਦੇਣ ਵਾਲੀਆਂ ਔਰਤਾਂ ਦੇ ਮੁਕਾਬਲੇ ਵਿੱਚ ਚੰਗੀ ਤਰ੍ਹਾਂ ਚੁਸਤ-ਦਰੁਸਤ ਰਹਿਣ ਵਾਲੀਆਂ ਔਰਤਾਂ ਨੂੰ ਔਸਤਨ 11 ਸਾਲ ਬਾਅਦ ਇਸ ਰੋਗ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਘੱਟ ਫਿਟਨੈੱਸ ਦੀ ਹਾਲਤ ਵਿੱਚ 79 ਦੀ ਉਮਰ ਵਿੱਚ ਇਸਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਕਿ ਸਿਹਤ ਪ੍ਰਤੀ ਜਾਗਰੂਕ ਔਰਤਾਂ ਨੂੰ 90 ਸਾਲ ਦੀ ਸਥਿਤੀ ਵਿੱਚ ਇਸ ਨਾਲ ਜੂਝਨਾ ਪੈਂਦਾ ਹੈ। ਸਵੀਡਨ ਵਿੱਚ ਗੁਟੇਨਬਰਗ ਯੂਨੀਵਰਸਿਟੀ ਦੀ ਹੇਲੇਨਾ ਹੋਰਡਰ ਨੇ ਆਖਿਆ ਕਿ ਇਹ ਨਤੀਜੇ ਬੇਹੱਦ ਹੈਰਾਨੀਜਨਕ ਹਨ ਕਿਉਂਕਿ ਅੱਧੀ ਉਮਰ ਵਿੱਚ ਫਿਟਨੈੱਸ ਉੱਤੇ ਧਿਆਨ ਦੇਣ ਨਾਲ ਡਿਮੈਂਸ਼ਿਆ ਵਰਗੇ ਰੋਗ ਵੱਧਣ ਦੀ ਰਫਤਾਰ ਘੱਟ ਹੋ ਸਕਦੀ ਹੈ ਜਾਂ ਇਸ ਵਿਚ ਦੇਰੀ ਹੋ ਸਕਦੀ ਹੈ। ਹੋਰਡਰ ਨੇ ਕਿਹਾ ਕਿ ਅਜੇ ਹੋਰ ਅਧਿਐਨ ਕੀਤੇ ਜਾਣ ਦੀ ਲੋੜ ਹੈ ਤਾਂ ਜੋ ਵੇਖਿਆ ਜਾ ਸਕੇ ਕਿ ਤੰਦਰੁਸਤੀ ਨਾਲ ਡਿਮੈਂਸ਼ੀਆ ਦੇ ਖਤਰੇ ਪ੍ਰਤੀ ਕਿੰਨਾ ਹਾਂ-ਪੱਖੀ ਅਸਰ ਪੈਂਦਾ ਹੈ। ਇਹ ਅਧਿਐਨ ਮੈਗਜ਼ੀਨ ਨਿਊਰੋਲਾਜੀ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਭਾਰਤੀ ਪ੍ਰਮਾਣੂ ਸਮਰਥਾ ਦੀ ਬਰਾਬਰੀ ਕਰਨਾ ਚਾਹੁੰਦੈ ਪਾਕਿਸਤਾਨ
NEXT STORY