ਨਵੀਂ ਦਿੱਲੀ— ਇਕ ਨਵੀਂ ਪੁਸਤਕ 'ਚ ਕਿਹਾ ਗਿਆ ਹੈ ਕਿ ਅੱਜ ਦੇ ਸਮੇਂ 'ਚ ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਆਕਾ ਕਿਸੇ ਵੀ ਕੀਮਤ 'ਤੇ ਭਾਰਤ ਦੀਆਂ ਪ੍ਰਮਾਣੂ ਸਮਰਥਾਵਾਂ ਦੀ ਬਰਾਬਰੀ ਕਰਨਾ ਚਾਹੁੰਦੇ ਹਨ। ਇਸ ਪੁਸਤਕ 'ਚ ਪਾਕਿਸਤਾਨ ਵਲੋਂ ਪ੍ਰਮਾਣੂ ਹਥਿਆਰਾਂ ਨੂੰ ਹਾਸਲ ਕਰਨ ਤੇ ਇਸ ਨਾਲ ਜੁੜੇ ਮੁੱਦਿਆਂ 'ਤੇ ਗੰਭੀਰਤਾ ਨਾਲ ਗੌਰ ਕੀਤਾ ਗਿਆ ਹੈ।
ਪਾਕਿਸਤਾਨ ਨਿਊਕਲੀਅਰ ਬੰਬ ਏ ਸਟੋਰੀ ਆਫ ਡਿਫਾਇਨਸ, ਡਿਟਰੇਂਸ ਐਂਡ ਡੈਵਿਏਂਸ ਨਾਂ ਦੀ ਪੁਸਤਕ 'ਚ ਵਿਦਿਅਕ ਹਸਨ ਅੱਬਾਸ ਨੇ ਉਨ੍ਹਾਂ ਨੇਤਾਵਾਂ ਤੇ ਵਿਗਿਆਨੀਆਂ ਦਾ ਜ਼ਿਕਰ ਕੀਤਾ ਹੈ ਜੋ ਪਾਕਿਸਤਾਨ ਦੇ ਪ੍ਰਮਾਮੂ ਬੰਬ ਦੇ ਵਿਕਾਸ 'ਚ ਸ਼ਾਮਲ ਸਨ। ਇਸ 'ਚ ਪਾਕਿਸਤਾਨ ਦੇ ਬੁਨਿਆਦੀ ਢਾਂਚੇ ਦਾ ਸਮਰਥਨ ਕਰਨ 'ਚ ਚੀਨ ਤੇ ਸਾਊਦੀ ਅਰਬ ਦੀ ਭੂਮਿਕਾ 'ਤੇ ਵੀ ਰੌਸ਼ਨੀ ਪਾਈ ਗਈ ਹੈ। ਕਿਤਾਬ 'ਚ ਈਰਾਨ, ਲੀਬੀਆ ਤੇ ਉੱਤਰਕੋਰੀਆ 'ਚ ਪ੍ਰਮਾਣੂ ਪ੍ਰਸਾਰ 'ਚ ਪਾਕਿਸਤਾਨੀ ਪ੍ਰਮਾਣੂ ਵਿਗਿਆਨਕ ਏ. ਕਿਊ. ਖਾਨ ਦੀ ਸ਼ਮੂਲੀਅਤ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ 'ਚ ਪਾਕਿਸਤਾਨ ਦੇ ਪ੍ਰਮਾਣੂ ਕੰਟਰੋਲ ਬੇਸ ਤੇ ਪ੍ਰਮਾਣੂ ਅਸੈਟਸ ਨੂੰ ਤਾਲਿਬਾਨ ਤੇ ਹੋਰ ਚਰਮਪੰਥੀ ਸਮੂਹਾਂ ਵਲੋਂ ਪੈਦਾ ਖਤਰੇ ਦੇ ਚਾਨਣ 'ਚ ਇਸ ਦੇਸ਼ ਦੀ ਪ੍ਰਮਾਣੂ ਸੁਰੱਖਿਆ ਦੇ ਪਹਿਲੂ 'ਤੇ ਵੀ ਗੌਰ ਕੀਤਾ ਗਿਆ ਹੈ।
ਅੱਬਾਸ ਲਿਖਦੇ ਹਨ ਕਿ ਚਾਹੇ ਪ੍ਰਮਾਣੂ ਸਪਲਾਈ ਸਮੂਹ 'ਚ ਸ਼ਾਮਲ ਹੋਣ ਦੀ ਸੰਭਾਵਨਾ ਦੀ ਗੱਲ ਹੋਵੇ ਜਾਂ ਗੈਰ-ਫੌਜੀ ਪ੍ਰਮਾਣੂ ਉਦੇਸ਼ਾਂ ਦੇ ਲਈ ਲਾਭਦਾਇਕ ਪੱਛਮੀ ਤਕਨੀਕ ਤੱਕ ਪਹੁੰਤ ਹਾਸਲ ਕਰਨ ਦੀ, ਪਾਕਿਸਤਾਨ ਦਾ ਮੰਨਣਾ ਹੈ ਕਿ ਉਸ ਨਾਲ ਭਾਰਤ ਦੀ ਤੁਲਨਾ 'ਚ ਗਲਤ ਵਿਵਹਾਰ ਹੋਇਆ ਹੈ।
ਸੰਸਦ 'ਚ ਸਭ ਤੋਂ ਅਮੀਰ ਮੈਂਬਰ ਹੋ ਸਕਦੀ ਹੈ ਜਯਾ ਬੱਚਨ
NEXT STORY