ਕਾਬੁਲ - ਅਫ਼ਗਾਨਿਸਤਾਨ ’ਚ ਭਾਰੀ ਮੀਂਹ ਅਤੇ ਇਸ ਨਾਲ ਜੁੜੀਆਂ ਕੁਦਰਤੀ ਆਫ਼ਤਾਂ ਨੇ ਭਾਰੀ ਤਬਾਹੀ ਮਚਾਈ ਹੈ। ਪਿਛਲੇ 48 ਘੰਟਿਆਂ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਆਏ ਅਚਾਨਕ ਹੜ੍ਹਾਂ, ਜ਼ਮੀਨ ਖਿਸਕਣ, ਤੇਜ਼ ਹਨੇਰੀ ਅਤੇ ਆਸਮਾਨੀ ਬਿਜਲੀ ਡਿੱਗਣ ਦੀਆਂ ਘਟਨਾਵਾਂ ’ਚ 10 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 6 ਲੋਕ ਜ਼ਖ਼ਮੀ ਹੋ ਗਏ ਹਨ। ਅਫਗਾਨਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐੱਨ. ਡੀ. ਐੱਮ. ਏ.) ਦੇ ਉਪ ਬੁਲਾਰੇ ਤਾਜ ਮੁਹੰਮਦ ਹੇਮਤ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਹ ਘਟਨਾਵਾਂ ਦੇਸ਼ ਦੇ 14 ਸੂਬਿਆਂ ਵਿਚ ਵਾਪਰੀਆਂ। ਉਨ੍ਹਾਂ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ 645 ਮਕਾਨ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਕਰੀਬ 4,000 ਏਕੜ ਖੇਤੀਯੋਗ ਜ਼ਮੀਨ ਹੜ੍ਹ ਵਿਚ ਰੁੜ੍ਹ ਗਈ ਹੈ।
12 'ਚੋਂ ਸਿਰਫ਼ ਦੋ ਗੁਰਦੁਆਰੇ ਹੀ ਕਬਜ਼ਾ ਮਾਫ਼ੀਆ ਤੋਂ ਬਚੇ, ਸਿੱਖ ਵਿਰਾਸਤ ਦੀ ਰੱਖਿਆ ਲਈ ਕਾਰਵਾਈ ਦੀ ਮੰਗ
NEXT STORY