ਗੈਜੇਟ ਡੈਸਕ– ਰੇਯਾਨ ਕਾਜੀ ਨੇ ਇਸ ਸਾਲ ਵੀ ਦੁਨੀਆ ਨੂੰ ਆਪਣੀ ਕਮਾਈ ਨਾਲ ਹੈਰਾਨ ਕਰ ਦਿੱਤਾ ਹੈ। 9 ਸਾਲ ਦਾ ਰੇਯਾਨ ਆਪਣੇ ਯੂਟਿਊਬ ਚੈਨਲ ’ਤੇ ਬੱਚਿਆ ਦੇ ਖਿਡੌਣਿਆਂ ਦਾ ਰੀਵਿਊ ਕਰਦਾ ਹੈ। ਰੇਯਾਨ ਦੀਆਂ ਵੀਡੀਓਜ਼ ’ਤੇ ਵਿਊਜ਼ ਮਿਲੀਅਨ ’ਚ ਆਉਂਦੇ ਹਨ। ਰੇਯਾਨ ਕਾਜੀ ਲਗਾਤਾਰ ਤੀਜੇ ਸਾਲ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲਾ ਯੂਟਿਊਬਰ ਬਣ ਗਿਆ ਹੈ। ਰੇਯਾਨ ਨੇ ਇਸ ਸਾਲ 30 ਮਿਲੀਅਨ ਡਾਲਰ (ਕਰੀਬ 220 ਕਰੋੜ ਰੁਪਏ) ਦੀ ਕਮਾਈ ਕੀਤੀ ਹੈ। ਪਿਛਲੇ ਸਾਲ 191 ਕਰੋੜ ਰੁਪਏ ਅਤੇ 2018 ’ਚ 125 ਕਰੋੜ ਰੁਪਏ ਦੀ ਕਮਾਈ ਨਾਲ ਰੇਯਾਨ ਪਹਿਲੇ ਨੰਬਰ ’ਤੇ ਸੀ। ਰੇਯਾਨ ਆਪਣੇ ਯੂਟਿਊਬ ਚੈਨਲ ‘ਰੇਯਾਨਸ ਵਰਲਡ’ ’ਤੇ ਖਿਡੌਣਿਆ ਬਾਰੇ ਜਾਣਕਾਰੀ ਦੇਣ ਵਾਲੀਆਂ ਵੀਡੀਓ ਸਾਂਝੀਆਂ ਕਰਦਾ ਹੈ। ਉਸ ਦੇ ਚੈਨਲ ਦੇ 41.7 ਸਬਸਕ੍ਰਾਈਬਰ ਹਨ। ਰੇਯਾਨ ਦੇ ਚੈਨਲ ਦਾ ਨਾਂ Ryan's World ਹੈ।
ਇਹ ਵੀ ਪੜ੍ਹੋ– ਸੈਮਸੰਗ ਭਾਰਤ ’ਚ ਲਿਆ ਰਹੀ ਨਵਾਂ ਪ੍ਰੋਡਕਟ, ਬਿਨਾਂ ਧੋਤੇ ਹੀ ਮਿੰਟਾਂ ’ਚ ਸਾਫ਼ ਹੋ ਜਾਣਗੇ ਕੱਪੜੇ
ਇਹ ਵੀ ਪੜ੍ਹੋ– ਇਹ ਹਨ ਗੂਗਲ ਦੀਆਂ 5 ਮਜ਼ੇਦਾਰ ਟ੍ਰਿਕਸ, ਇਕ ਵਾਰ ਜ਼ਰੂਰ ਕਰੋ ਟਰਾਈ
ਰੇਯਾਨ ਕਾਜੀ ਆਪਣੇ ਚੈਨਲ ’ਤੇ ਬੱਚਿਆਂ ਦੇ ਖਿਡੌਣਿਆਂ ਦਾ ਅਨਬਾਕਸਿੰਗ ਕਰਦਾ ਹੈ ਅਤੇ ਵੀਡੀਓ ਬਣਾਉਂਦਾ ਹੈ। ਰੇਯਾਨ ਖਿਡੌਣਿਆਂ ਨਾਲ ਖੇਡਦੇ ਹੋਏ ਵੀ ਵੀਡੀਓ ਬਣਾਉਂਦਾ ਹੈ। ਰੇਯਾਨ ਦੀਆਂ ਕਈ ਵੀਡੀਓਜ਼ ਨੂੰ ਇਕ ਅਰਬ ਵਾਰ ਵੇਖਿਆ ਗਿਆ ਹੈ। ਉਥੇ ਹੀ ਚੈਨਲ ਦੇ ਕੁਲ ਵਿਊਜ਼ 12.2 ਬਿਲੀਅਨ ਹਨ।
ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp
ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਟਾਪ-5 ਯੂਟਿਊਬਰ
1. ਰੇਯਾਨ ਕਾਜੀ -29.5 ਮਿਲੀਅਨ ਡਾਲਰ
2. ਮਿਸਟਰ ਬੀਸਟ (Jimmy Donaldson)- 24 ਮਿਲੀਅਨ ਡਾਲਰ
3. ਡੂਡ ਪਰਫੈਕਟ- 23 ਮਿਲੀਅਨ ਡਾਲਰ
4. ਰੇਟ ਐਂਡ ਲਿੰਕ (Rhett and Link)- 20 ਮਿਲੀਅਨ ਡਾਲਰ
5. ਮਾਰਕਿਪੀਲਰ- 19.5 ਮਿਲੀਅਨ ਡਾਲਰ
ਯੂ.ਏ.ਈ. ਦੇ ਸੀਨੀਅਰ ਡਿਪਲੋਮੈਟ ਨੇ ਪਾਕਿ 'ਤੇ ਵੀਜ਼ਾ ਪਾਬੰਦੀ ਦੀ ਗੱਲ ਕੀਤੀ ਸਵੀਕਾਰ
NEXT STORY