ਗੈਜੇਟ ਡੈਸਕ– ਸੈਮਸੰਗ ਤੁਹਾਡੇ ਕੱਪੜਿਆਂ ਦੀ ਦੇਖਭਾਲ ਲਈ ਸਮਾਰਟ ਕਲੋਦਿੰਗ ਕੇਅਰ ਪ੍ਰੋਡਕਟ AirDresser ਨੂੰ ਜਲਦ ਹੀ ਭਾਰਤ ’ਚ ਲਾਂਚ ਕਰਨ ਵਾਲੀ ਹੈ। ਇਸ ਮਸ਼ੀਨ ਰਾਹੀਂ ਕੰਜ਼ਿਊਮਰ ਆਪਣੇ ਘਰਾਂ ’ਚ ਬਿਨਾਂ ਕਿਸੇ ਪਰੇਸ਼ਾਨੀ ਦੇ ਰੋਜ਼ਾਨਾ ਕੱਪੜਿਆਂ ਨੂੰ ਸਾਫ਼ ਕਰ ਸਕਣਗੇ। ਕੰਪਨੀ ਦਾ ਦਾਅਵਾ ਹੈ ਕਿ ਏਅਰਡ੍ਰੈਸਰ ਦੇ ਇਸਤੇਮਾਲ ਨਾਲ ਕੱਪੜੇ ਬਿਨਾਂ ਧੋਤੇ ਵੀ ਰਿਫ੍ਰੈਸ਼ ਅਤੇ ਨਵੇਂ ਲੱਗਣਗੇ। ਸੈਮਸੰਗ ਦੁਆਰਾ ਤਿਆਰ ਕੀਤੀ ਗਈ ਇਹ ਨਵੀਂ ਮਸ਼ੀਨ ਗੰਦਗੀ ਅਤੇ ਕਿਟਾਣੂਆਂ ਨੂੰ ਸਾਫ਼ ਕਰਨ ਦੇ ਨਾਲ ਹੀ ਕੱਪੜਿਆਂ ਨੂੰ ਰਿਫ੍ਰੈਸ਼ ਅਤੇ ਸੈਨੀਟਾਈਜ਼ ਵੀ ਕਰਦੀ ਹੈ। ਯੂ.ਕੇ. ’ਚ ਏਅਰਡ੍ਰੈਸਰ ਦੀ ਕੀਮਤ ਭਾਰਤੀ ਰੁਪਏ ਮੁਤਾਬਕ, 1 ਲੱਖ, 98 ਹਜ਼ਾਰ ਰੁਪਏ ਹੈ। ਇਹ ਮਸ਼ੀਨ ਕ੍ਰਿਸਟਲ ਮਿਰਰ ਰੰਗ ’ਚ 23 ਜਨਵਰੀ ਨੂੰ ਭਾਰਤ ’ਚ ਲਾਂਚ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ– ਇਹ ਹਨ ਗੂਗਲ ਦੀਆਂ 5 ਮਜ਼ੇਦਾਰ ਟ੍ਰਿਕਸ, ਇਕ ਵਾਰ ਜ਼ਰੂਰ ਕਰੋ ਟਰਾਈ
ਇਹ ਵੀ ਪੜ੍ਹੋ– ਵੱਡੀ ਖ਼ਬਰ! 1 ਜਨਵਰੀ 2021 ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ WhatsApp
ਖੂਬੀਆਂ ਦੀ ਗੱਲ ਕਰੀਏ ਤਾਂ ਸੈਮਸੰਗ ਦੇ ਇਸ ਏਅਰਡ੍ਰੈਸਰ ’ਚ ਜੈੱਟ ਏਅਰ ਸਿਸਟਮ ਲੱਗਾ ਹੈ। ਨਾਲ ਹੀ ਇਸ ਵਿਚ ਤਿੰਨ ਏਅਰ ਹੈਂਗਰ ਵੀ ਦਿੱਤੇ ਗਏ ਹਨ। ਕਿਸੇ ਵੀ ਤਰ੍ਹਾਂ ਦੇ ਕੱਪੜੇ ਜਿਨ੍ਹਾਂ ਨੂੰ ਤੁਸੀਂ ਸਾਫ਼ ਕਰਨਾ ਚਾਹੁੰਦੇ ਹੋ, ਉਨ੍ਹਾਂ ਨੂੰ ਹੈਂਗਰ ’ਤੇ ਟੰਗ ਸਕਦੇ ਹੋ। ਇਸ ਤੋਂ ਬਾਅਦ ਮਸ਼ੀਨ ਆਪਣੇ-ਆਪ ਉਨ੍ਹਾਂ ਨੂੰ ਸਾਫ਼ ਕਰਕੇ ਰਿਫ੍ਰੈਸ਼ ਕਰ ਦੇਵੇਗੀ। ਸੈਮਸੰਗ ਨੇ ਕਿਹਾ ਹੈ ਕਿ ਇਹ ਮਸ਼ੀਨ ਤੇਜ਼ ਹਾਟ ਸਟੀਮ ਨਾਲ ਕੱਪੜਿਆਂ ਦੀ ਬਦਬੂ ਅਤੇ ਲੁਕੇ ਹੋਏ ਕਿਟਾਣੂਆਂ ਦਾ ਸਫਾਇਆ ਕਰਦੀ ਹੈ। ਇਹ ਬੇਹੱਦ ਘੱਟ ਆਵਾਜ਼ ਅਤੇ ਵਾਈਬ੍ਰੇਸ਼ਨ ਕਰਦੀ ਹੈ ਅਤੇ ਇਸ ਦਾ ਫਾਇਦਾ ਉਨ੍ਹਾਂ ਯੂਜ਼ਰਸ ਨੂੰ ਹੋਵੇਗਾ ਜੋ ਇਸ ਹਾਈ-ਕਲੀਨਿੰਗ ਮਸ਼ੀਨ ਨੂੰ ਘਰ ਦੇ ਅੰਦਰ ਰੱਖਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ
Jeep Compass ਦੀ ਭਾਰਤ ’ਚ ਬੁਕਿੰਗ ਸ਼ੁਰੂ, ਇਸ ਦਿਨ ਹੋ ਸਕਦੀ ਹੈ ਲਾਂਚ
NEXT STORY