ਇਟਲੀ(ਕੈਂਥ)- ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੇ ਵਾਇਸ ਕੌਂਸਲ ਸ਼੍ਰੀ ਹਿਮਾਂਸੂ ਮੌਦਗਿਲ ਵਿਚੈਂਸਾ ਨੇੜਲੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਮੌਤੇਕੀਓ (ਵਿਚੈਂਸਾ)ਵਿਖੇ ਨਤਮਸਤਕ ਹੋਏ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸ਼੍ਰੀ ਹਿਮਾਂਸੂ ਮੌਦਗਿਲ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਕਮੇਟੀ ਮੈਂਬਰਾਂ ਅਤੇ ਆਹੁਦੇਦਾਰਾਂ ਨਾਲ਼ ਹੋਈ ਮੀਟਿੰਗ ਦੌਰਾਨ ਵੱਖ ਵੱਖ ਵਿਸ਼ਿਆਂ ਤੇ ਵਿਚਾਰ-ਵਟਾਂਦਰੇ ਕੀਤੇ ਗਏ।


ਇਸ ਮੌਕੇ ਬੋਲਦਿਆਂ ਸ਼੍ਰੀ ਮੌਦਗਿਲ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਗੁਰਬਾਣੀ ਸਮੁੱਚੀ ਮਾਨਵਤਾ ਲਈ ਚਾਨਣ ਦਾ ਪ੍ਰਤੀਕ ਹੈ ਜੋ ਕਿ ਸਮਾਜ ਨੂੰ ਜਾਤ-ਪਾਤ ਅਤੇ ਭੇਦ-ਭਾਵ ਦੇ ਬੰਧਨ ਤੋਂ ਬਾਹਰ ਕੱਢਦੀ ਹੈ।ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਤੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਦੀ ਪ੍ਰਬੰਧਕ ਕਮੇਟੀ ਦੁਆਰਾ ਵਾਇਸ ਕੌਂਸਲ ਸ਼੍ਰੀ ਮੌਦਗਿਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਵਾ ਵਿਚਾਲੇ 'ਗ਼ਾਇਬ' ਹੋਏ ਜਹਾਜ਼ ਦਾ ਨੈਨਟਕੇਟ ਨੇੜੇ ਸਮੁੰਦਰ 'ਚੋਂ ਲੱਭਾ ਮਲਬਾ ! ਯਾਤਰੀਆਂ ਦਾ ਨਹੀਂ ਕੋਈ ਥਹੁ-ਪਤਾ
NEXT STORY