ਮੋਗਾਦਿਸ਼ੂ-ਸੋਮਾਲੀਆ ਦੇ ਦੋ ਸ਼ਹਿਰਾਂ 'ਚ ਸ਼ਨੀਵਾਰ ਨੂੰ ਹੋਏ ਧਮਾਕਿਆਂ 'ਚ ਘਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਬਾਈਦੋਆ ਸ਼ਹਿਰ 'ਚ ਆਤਮਘਾਤੀ ਹਮਲਾਵਾਰ ਨੇ ਖੁਦ ਨੂੰ ਉਡਾ ਲਿਆ ਜਿਸ 'ਚ ਘਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਸਵੇਜ ਕੈਫੇਟੇਰੀਆ ਦੇ ਬਾਹਰ ਮੌਜੂਦ ਬੇਅ ਸੂਬੇ ਦੇ ਗਵਰਨਰ ਅਲੀ ਵਰਧੇਰੇ ਨੂੰ ਨਿਸ਼ਾਨਾ ਬਣਾ ਰਿਹਾ ਸੀ।
ਇਹ ਵੀ ਪੜ੍ਹੋ-ਮਿਆਂਮਾਰ ’ਚ ਪ੍ਰਦਰਸ਼ਨਕਾਰੀਆਂ ਖਿਲਾਫ ਜੁੰਟਾ ਨੇ ਫਿਰ ਕੀਤੀ ਸਖ਼ਤ ਕਾਰਵਾਈ
ਧਮਾਕੇ 'ਚ ਗਵਰਨਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਸਰਕਾਰੀ ਸਮਾਚਾਰ ਏਜੰਸੀ ਐੱਸ.ਓ.ਐੱਨ.ਐੱਨ.ਏ. ਦੀ ਖਬਰ ਮੁਤਾਬਕ ਜ਼ਖਮੀਆਂ 'ਚ ਗਵਰਨਰ ਦੇ ਦੋ ਅੰਗ ਰੱਖਿਅਕ (ਪੁਲਸ ਮੁਲਾਜ਼ਮ) ਸ਼ਾਮਲ ਹਨ। ਅਲ-ਕਾਇਦਾ ਨਾਲ ਜੁੜੇ ਸਮੂਹ ਅਲ-ਸ਼ਬਾਬ ਨੇ ਆਪਣੀ ਵੈੱਬਸਾਈਟ 'ਤੇ ਰਿਪੋਰਟ ਪੋਸਟ ਕਰ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੁਲਸ ਨੇ ਦੱਸਿਆ ਕਿ ਇਸ ਦਰਮਿਆਨ ਮੋਗਾਦਿਸ਼ਊ ਦੇ ਹੁਰੀਵਾ ਜ਼ਿਲੇ 'ਚ ਇਕ ਹੋਰ ਧਮਾਕੇ 'ਚ ਇਕ ਫੌਜੀ ਦੀ ਮੌਤ ਹੋ ਗਈ ਹੈ ਜਦਕਿ ਇਕ ਰਾਹਗਿਰ ਜ਼ਖਮੀ ਹੋ ਗਿਆ। ਅਜੇ ਤੱਕ ਇਹ ਪਤਾ ਨਹੀਂ ਹੈ ਕਿ ਦੋਵਾਂ ਸ਼ਹਿਰਾਂ 'ਚ ਹੋਏ ਧਮਾਕੇ ਇਕ-ਦੂਜੇ ਨਾਲ ਜੁੜੇ ਹੋਏ ਹਨ ਜਾਂ ਨਹੀਂ। ਅਜੇ ਤੱਕ ਕਿਸੇ ਨੇ ਮੋਗਾਦਿਸ਼ੂ 'ਚ ਹੋਏ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ-ਕੋਰੋਨਾ ਦੇ ਡਰ ਤੋਂ ਦੇਸ਼ ਛੱਡ ਰਹੇ ਹਨ ਲੋਕ, ਏਅਰਪੋਰਟ 'ਤੇ ਬ੍ਰਿਟੇਨ ਜਾਣ ਵਾਲਿਆਂ ਦੀ ਇਕੱਠੀ ਹੋਈ ਭੀੜ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਮਿਆਂਮਾਰ ’ਚ ਪ੍ਰਦਰਸ਼ਨਕਾਰੀਆਂ ਖਿਲਾਫ ਜੁੰਟਾ ਨੇ ਫਿਰ ਕੀਤੀ ਸਖ਼ਤ ਕਾਰਵਾਈ
NEXT STORY