ਇੰਟਰਨੈਸ਼ਨਲ ਡੈਸਕ (ਬਿਊਰੋ): ਖਾਣੇ ਦੀ ਆਨਲਾਈਨ ਡਿਲਿਵਰੀ ਕਰਨ ਵਾਲੀ ਕੰਪਨੀ 'ਉਬੇਰ ਈਟਸ' ਨੇ ਇਕ ਨਵਾਂ ਇਤਿਹਾਸ ਰਚਿਆ ਹੈ। ਇਸ ਕੰਪਨੀ ਨੇ ਧਰਤੀ ਦੇ ਬਾਅਦ ਹੁਣ ਪੁਲਾੜ ਵਿਚ ਵੀ ਖਾਣਾ ਡਿਲਿਵਰ ਕੀਤਾ ਹੈ ਅਤੇ ਅਜਿਹਾ ਕਰਨ ਵਾਲੀ ਉਹ ਪਹਿਲੀ ਕੰਪਨੀ ਬਣ ਗਈ ਹੈ। ਇਸ ਸਬੰਧੀ ਉਬੇਰ ਈਟਸ ਨੇ ਇਕ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ਵਿਚ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈ.ਐੱਸ.ਐੱਸ.) ਵਿਚ ਉਹਨਾਂ ਦੇ ਖਾਣੇ ਦੀ ਡਿਲਿਵਰੀ ਹੋ ਰਹੀ ਹੈ। ਭਾਵੇਂਕਿ ਇਹ ਇਤਿਹਾਸ ਵਿਚ ਸਭ ਤੋਂ ਮਹਿੰਗੀ ਡਿਲਿਵਰੀ ਵੀ ਹੈ।
ਡਿਲਿਵਰੀ ਲਈ ਕੀਤੀ 9 ਘੰਟੇ ਦੀ ਯਾਤਰਾ
ਮੀਡੀਆ ਰਿਪੋਰਟਾਂ ਮੁਤਾਬਕ ਇਸ ਇਤਿਹਾਸਿਕ ਉਪਲਬਧੀ ਨੂੰ ਜਾਪਾਨੀ ਅਰਬਪਤੀ ਯੁਸਾਕੁ ਮੇਜ਼ਾਵਾ ਨੇ ਆਪਣੇ ਨਾਮ ਕੀਤਾ ਹੈ। ਉਹਨਾਂ ਨੇ ਹੀ ਆਈ.ਐੱਸ.ਐੱਸ. ਵਿਚ ਪੁਲਾੜ ਯਾਤਰੀਆਂ ਤੱਕ ਖਾਣਾ ਪਹੁੰਚਾਇਆ। 11 ਦਸੰਬਰ ਨੂੰ ਕਰੀਬ 9 ਘੰਟੇ ਦੀ ਰਾਕੇਟ ਯਾਤਰਾ ਦੇ ਬਾਅਦ ਮੇਜ਼ਾਵਾ ਆਈ.ਐੱਸ.ਐੱਸ. ਪਹੁੰਚੇ ਸਨ। ਇੱਥੇ ਉਹਨਾਂ ਨੇ 9:40 ਈ.ਐੱਸ.ਟੀ. 'ਤੇ ਖਾਣੇ ਦੀ ਡਿਲਿਵਰੀ ਕੀਤੀ। ਉਹ ਆਪਣੇ ਨਾਲ ਕੰਪਨੀ ਦਾ ਇਕ ਬੈਗ ਲੈ ਗਏ ਸਨ, ਜਿਸ ਵਿਚ 8 ਦਸੰਬਰ ਨੂੰ ਪੁਲਾੜ ਯਾਤਰੀਆਂ ਲਈ ਵਿਸ਼ੇਸ਼ ਤੌਰ 'ਤੇ ਖਾਣੇ ਦੇ ਸਾਮਾਨ ਦਾ ਤਿਆਰ ਡੱਬਾ ਪੈਕ ਕੀਤਾ ਗਿਆ ਸੀ। ਇਸ ਫੂਡ ਪੈਕੇਟ ਵਿਚ ਮਿੱਠੀ ਚਟਨੀ ਵਿਚ ਪੱਕਿਆ ਹੋਇਆ ਬੀਫ, ਮੈਕੇਰਲ ਅਤੇ ਚਿਕਨ ਸੀ। ਉਂਝ ਹਾਲੇ ਉਹਨਾਂ ਦੀ ਯਾਤਰਾ ਖ਼ਤਮ ਨਹੀਂ ਹੋਈ ਹੈ। ਉਹ ਕਰੀਬ 12 ਦਿਨ ਆਈ.ਐੱਸ.ਐੱਸ. ਵਿਚ ਬਿਤਾਉਣਗੇ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਕੈਰੋਲਿਨ ਕੈਨੇਡੀ, ਮਿਸ਼ੇਲ ਕਵਾਨ ਨੂੰ ਰਾਜਦੂਤ ਵਜੋਂ ਕੀਤਾ ਨਾਮਜ਼ਦ
ਪੁਲਾੜ ਯਾਤਰੀਆਂ ਨੇ ਕੀਤਾ ਧੰਨਵਾਦ
ਉਬੇਰ ਈਟਸ ਵੱਲੋਂ ਜਾਰੀ ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਯਾਤਰੀ ਆਪਣਾ ਕੰਮ ਕਰ ਰਹੇ ਹੁੰਦੇ ਹਨ, ਉਦੋਂ ਮੇਜ਼ਾਵਾ ਦਰਵਾਜਾ ਖੋਲ੍ਹਦੇ ਹਨ। ਇਸ ਮਗਰੋਂ ਉਹ ਫੂਡ ਪੈਕੇਟ ਪੁਲਾੜ ਯਾਤਰੀਆਂ ਵੱਲ ਸੁੱਟਦੇ ਹਨ। ਆਈ.ਐੱਸ.ਐੱਸ. ਵਿਚ ਗੁਰਤਾ ਬਲ ਨਹੀਂ ਹੁੰਦਾ, ਜਿਸ ਕਾਰਨ ਪੈਕੇਟ ਉੱਡਦੇ ਹੋਏ ਯਾਤਰੀਆਂ ਤੱਕ ਪਹੁੰਚ ਜਾਂਦਾ ਹੈ। ਇਸ 'ਤੇ ਇਕ ਪੁਲਾੜ ਯਾਤਰੀ ਨੇ ਕਿਹਾ ਕਿ ਵਾਹ ਉਬੇਰ ਈਟਸ, ਧੰਨਵਾਦ।
ਬਾਈਡੇਨ ਨੇ ਕੈਰੋਲਿਨ ਕੈਨੇਡੀ, ਮਿਸ਼ੇਲ ਕਵਾਨ ਨੂੰ ਰਾਜਦੂਤ ਵਜੋਂ ਕੀਤਾ ਨਾਮਜ਼ਦ
NEXT STORY