ਕਾਠਮੰਡੂ (ਬਿਊਰੋ)— ਨੇਪਾਲ ਦੇ 48 ਸਾਲਾ ਪਰਬਤਾਰੋਹੀ ਕਾਮੀ ਰੀਤਾ ਸ਼ੇਰਪਾ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ 'ਤੇ 22ਵੀਂ ਵਾਰੀ ਚੜ੍ਹ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਵਾਰੀ ਸ਼ੇਰਪਾ ਨੇ 13 ਲੋਕਾਂ ਦੀ ਟੀਮ ਨਾਲ ਬੁੱਧਵਾਰ ਸਵੇਰੇ 8,848 ਮੀਟਰ ਉਚੀ ਚੋਟੀ ਮਾਊਂਟ ਐਵਰੈਸਟ 'ਤੇ ਦੱਖਣੀ-ਪੂਰਬੀ ਰਿਜ ਮਾਰਗ ਤੋਂ ਚੜ੍ਹਾਈ ਪੂਰੀ ਕੀਤੀ। ਨੇਪਾਲ ਦੇ ਰਹਿਣ ਵਾਲੇ ਸ਼ੇਰਪਾ ਨੇ ਅੱਪਾ ਸ਼ੇਰਪਾ ਅਤੇ ਫੁਰਬਾ ਤਾਸ਼ੀ ਸ਼ੇਰਪਾ ਦੇ 21 ਵਾਰੀ ਮਾਊਂਟ ਐਵਰੈਸਟ ਫਤਹਿ ਕਰਨ ਦੇ ਰਿਕਾਰਡ ਨੂੰ ਤੋੜ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਬੀਤੇ ਸਾਲ ਹੀ ਸ਼ੇਰਪਾ ਨੇ 21ਵੀਂ ਵਾਰੀ ਮਾਊਂਟ ਐਵਰੈਸਟ ਦੀ ਚੜ੍ਹਾਈ ਪੂਰੀ ਕੀਤੀ ਸੀ। ਉਨ੍ਹਾਂ ਨੇ ਕੰਚਨਜੰਗਾ-2, ਚੋ-ਓਯੂ, ਲੋਸਤੇ ਅਤੇ ਅੰਨਪੂਰਣਾ ਜਿਹੇ ਉੱਚੇ ਪਰਬਤਾਂ ਦੀ ਚੜ੍ਹਾਈ ਵੀ ਕੀਤੀ ਹੈ। ਸ਼ੇਰਪਾ ਨੇ ਹਾਲਾਂਕਿ ਮਾਊਂਟ ਐਵਰੈਸਟ ਦੀ ਚੜ੍ਹਾਈ ਵੀਰਵਾਰ ਨੂੰ ਪੂਰੀ ਕਰਨੀ ਸੀ ਪਰ ਉਨ੍ਹਾਂ ਨੂੰ ਇਸ ਟੀਚੇ ਨੂੰ ਇਕ ਦਿਨ ਪਹਿਲਾਂ ਹੀ ਪੂਰਾ ਕਰ ਲਿਆ। ਕਾਠਮੰਡੂ ਰਵਾਨਾ ਹੋਣ ਤੋਂ ਪਹਿਲਾਂ ਸ਼ੇਰਪਾ ਨੇ ਕਿਹਾ,''ਇਸ ਅਹਿਸਾਸ ਨਾਲ ਮੈਨੂੰ ਬਹੁਤ ਉਤਸ਼ਾਹ ਮਿਲਿਆ ਹੈ ਕਿ ਮੈਂ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਮੈਂ ਅਤਿ ਉਤਸ਼ਾਹਿਤ ਨਹੀਂ ਹਾਂ ਕਿਉਂਕਿ ਇਹ ਮੇਰੇ ਪੇਸ਼ੇਵਰ ਕਰੀਅਰ ਦਾ ਹਿੱਸਾ ਹੈ।'' ਦੱਸਣਯੋਗ ਹੈ ਕਿ ਸ਼ੇਰਪਾ ਨੇ 24 ਸਾਲ ਦੀ ਉਮਰ ਵਿਚ ਸਾਲ 1994 ਵਿਚ ਪਹਿਲੀ ਵਾਰੀ ਮਾਊਂਟ ਐਵਰੈਸਟ ਦੀ ਚੜ੍ਹਾਈ ਪੂਰੀ ਕੀਤੀ ਸੀ।
ਆਕਸੀਜਨ ਸਿਲੰਡਰ ਦੇ ਇੰਤਜ਼ਾਰ 'ਚ ਮਰੀਜ਼ ਨੂੰ 1 ਘੰਟਾ ਐਂਬੂਲੈਂਸ 'ਚ ਰੱਖਿਆ
NEXT STORY