ਟੋਰਾਂਟੋ (ਕੈਨੇਡਾ) (ਗੁਰਿੰਦਰਜੀਤ ਨੀਟਾ ਮਾਛੀਕੇ)- ਪਿੰਡ ਮਾਛੀਕੇ, ਜਿਲ੍ਹਾ ਮੋਗਾ ਨਾਲ ਸਬੰਧਤ, ਟੋਰਾਂਟੋ (ਕੈਨੇਡਾ) ਵਿੱਚ ਰਹਿੰਦੀ ਡਾ. ਰਵਨੀਤ ਕੌਰ ਸਿੱਧੂ ਨੇ ਵਿਗਿਆਨਕ ਖੋਜ ਦੇ ਖੇਤਰ ਵਿਚ ਇਕ ਅਧਿਐਨ ਕਰ ਕੇ ਆਪਣੇ ਮਾਪਿਆਂ ਅਤੇ ਸਾਰੇ ਭਾਰਤੀ ਸਮਾਜ ਦਾ ਸਿਰ ਉੱਚਾ ਕੀਤਾ ਹੈ। ਰਵਨੀਤ ਕੌਰ ਸ. ਤਰਸੇਮ ਸਿੰਘ ਸਿੱਧੂ ਦੀ ਬੇਟੀ ਹੈ। Yersinia pestis (ਪਲੇਗ) ਬੈਕਟੀਰੀਆ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਘਾਤਕਤਾ ਦੇ ਪਿੱਛੇ ਲੁਕੇ ਜੀਨ-ਵਿਕਾਸ ਦੀ ਗੁੱਥੀ ਨੂੰ ਸੁਲਝਾਉਣ ਵਾਲੀ ਟੀਮ ਵਿੱਚ ਉਹ ਸਾਂਝੀ ਲੇਖਕਾ ਵਜੋਂ ਸ਼ਾਮਲ ਹੈ।

ਅਧਿਐਨ ਦੌਰਾਨ ਰਵਨੀਤ ਸਿਧੂ ਨੇ ਡੈਨਮਾਰਕ ਤੋਂ ਮਿਲੇ ਪੁਰਾਤਨ ਡੀ.ਐਨ.ਏ ਸੈਂਪਲਜ਼ ਵਿੱਚ ਇਹ ਨੋਟ ਕੀਤਾ ਕਿ ਮਹਾਂਮਾਰੀ ਦੇ ਇੱਕ ਸੌ ਸਾਲ ਬਾਅਦ, Y. pestis ਦੇ ਜਨੋਮ ਵਿੱਚੋਂ pla ਨਾਂ ਦਾ ਇੱਕ ਜੀਨ ਅਚਾਨਕ ਗਾਇਬ ਹੋ ਗਿਆ। ਇਹ ਖੋਜ ਇੱਕ ਲੰਬੇ ਅਧਿਐਨ ਦੀ ਸ਼ੁਰੂਆਤ ਸੀ। ਉਹਨਾਂ ਨੇ ਹਜ਼ਾਰਾਂ ਸਾਲ ਪੁਰਾਣੀ ਡੀ.ਐਨ.ਏ ਦੀ ਕੜੀ-ਕੜੀ ਜੋੜ ਕੇ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਹ ਜੀਨ ਕਿਵੇਂ ਅਤੇ ਕਿਉਂ ਗਾਇਬ ਹੋਇਆ। ਇਹ ਖੋਜ journal Science ਵਰਗੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨਕ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਅਤੇ ਦੁਨੀਆ ਭਰ ਦੇ ਅਖ਼ਬਾਰਾਂ ਨੇ ਇਸ ਨੂੰ ਆਪਣੇ ਪੰਨਿਆਂ ’ਤੇ ਮਾਣ ਨਾਲ ਸਥਾਨ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਪੰਜਾਬਣ ਸਮੇਤ ਭਾਰਤੀ ਉਮੀਦਵਾਰ ਨੇ ਸਿਟੀ ਕੌਂਸਲ ਚੋਣਾਂ 'ਚ ਗੱਡੇ ਜਿੱਤ ਦੇ ਝੰਡੇ
ਜਦੋਂ ਆਮ ਘਰਾਂ ਦੇ ਬੱਚੇ ਵਿਗਿਆਨ ਅਤੇ ਗਲੋਬਲ ਰਿਸਰਚ ਦੀਆਂ ਨਵੀਆਂ ਉਚਾਈਆਂ ਨੂੰ ਛੂੰਹਦੇ ਹਨ, ਤਾਂ ਉਹ ਸਿਰਫ ਆਪਣੇ ਪਰਿਵਾਰ ਨਹੀਂ ਸਾਰੀ ਕੌਮ ਲਈ ਮਾਣ ਬਣਦੇ ਹਨ। ਇਸ ਸ਼ਾਨਦਾਰ ਪ੍ਰਾਪਤੀ ਲਈ ਸਿੱਧੂ ਪਰਿਵਾਰ ਨੂੰ ਪੂਰੇ ਪੰਜਾਬੀ ਭਾਈਚਾਰੇ ਵੱਲ ਮੁਬਾਰਕਾਂ ਅਤੇ ਹੋਰ ਵਧੇਰੇ ਸਫਲਤਾਵਾਂ ਲਈ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪੰਜਾਬ ਵੱਲ ਫ਼ਿਰ ਭੇਜੇ ਗਏ ਪਾਕਿਸਤਾਨੀ ਡਰੋਨ! ਦਰਜਨਾਂ ਡਰੋਨ ਵੇਖ ਸਹਿਮੇ ਲੋਕ
NEXT STORY