ਮਿਲਾਨ/ਇਟਲੀ ( ਸਾਬੀ ਚੀਨੀਆ)- ਇਟਲੀ ਦੇ ਕਸਬਾ ਸੰਨ ਜੁਆਨੀ ਵਲਦਾਰਨੋ ਵਿਖੇ ਵਿਖੇ ਗੁਰਦੁਆਰਾ ਸੰਗਤ ਸਭਾ ਤੈਰਾਨੌਵਾ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਯੂਰਪੀਅਨ ਸਪੋਰਟਸ ਕਬੱਡੀ ਫੈਡਰੇਸ਼ਨ ਦੇ ਬੈਨਰ ਹੇਠ ਯੂਰਪ ਕਬੱਡੀ ਕੱਪ ਕਰਵਾਇਆ ਗਿਆ। ਇਸ ਦੌਰਾਨ ਹੋਏ ਫਸਵੇਂ ਮੁਕਾਬਲਿਆਂ ਵਿੱਚ ਸਪੇਨ ਨੂੰ ਅੱਧੇ ਅੰਕ ਨਾਲ ਹਰਾਕੇ ਹਾਲੈਂਡ ਦੀ ਟੀਮ ਨੇ ਜੇਤੂ ਕੱਪ ਆਪਣੇ ਨਾਮ ਕਰ ਲਿਆ. ਦੱਸ ਦਈਏ ਕਿ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਚੱਲ ਰਹੇ ਕਬੱਡੀ ਮੁਕਾਬਲਿਆਂ ਵਿੱਚ ਖੇਡਣ ਲਈ ਕੋਈ 50 ਦੇ ਕਰੀਬ ਖਿਡਾਰੀ ਇੰਡੀਆਂ ਤੋਂ ਆਏ ਹੋਏ ਸਨ। ਯੂਰਪ ਦੀਆਂ ਵੱਖ-ਵੱਖ ਖੇਡ ਕਲੱਬਾਂ ਵੱਲੋਂ ਕਰਵਾਏ ਮੁਕਾਬਲਿਆਂ ਵਿਚ ਇਸ ਸੀਜਨ ਦੇ ਆਖਰੀ ਮੁਕਾਬਲੇ ਇਟਲੀ ਦੇ ਸ਼ਹਿਰ ਸਨਜੁਆਨੀ ਵਲਦਾਰਨੋ ਆਰੇਸੋ ਵਿਖੇ ਕਰਵਾਏ ਗਏ ਸਨ ਜਿੰਨਾਂ ਵਿਚ ਛੇ ਟੀਮਾਂ ਨੇ ਹਿੱਸਾ ਲਿਆ।


ਪਹਿਲੇ ਸੈਮੀਫਾਈਨਲ ਵਿੱਚ ਸਿੰਘ ਸਭਾ ਕਲੱਬ ਫਰਾਂਸ ਇਟਲੀ ਰੋਮ ਦੀ ਸਾਂਝੀ ਟੀਮ ਦਾ ਮੁਕਾਬਲਾ ਦਸ਼ਮੇਸ਼ ਸਪੋਰਟਸ ਕਲੱਬ ਹਾਲੈਂਡ ਨਾਲ ਹੋਇਆ। ਜਿਸ ਵਿੱਚ ਹਾਲੈਂਡ ਦੀ ਟੀਮ ਨੇ ਇਟਲੀ ਨੂੰ ਹਰਾ ਕੇ ਫਾਈਨਲ ਵਿੱਚ ਜਗਾ ਪੱਕੀ ਕੀਤੀ ਸੀ। ਇਸੇ ਤਰ੍ਹਾਂ ਦੂਸਰੇ ਸੈਮੀਫਾਈਨਲ ਮੁਕਾਬਲੇ ਵਿੱਚ ਦੂਸਰੇ ਇਟਲੀ ਦੀ ਹੀ ਬਣੀ ਹੋਈ ਦੂਸਰੀ ਟੀਮ ਨੂੰ ਹਰਾ ਕੇ ਸਪੇਨ ਨੇ ਫਾਈਨਲ ਕੁਝ ਸ਼ਮੂਲੀਅਤ ਕੀਤੀ ਸੀ। ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਸ੍ਰੋਮਣੀ ਅਕਾਲੀ ਦਲ ਦੇ ਆਗੂ ਕਰਨੈਲ ਸਿੰਘ ਜੀ ਪੀਰ ਮੁਹੰਮਦ ਵੱਲੋਂ ਖਿਡਾਰੀਆਂ ਦੇ ਨਾਲ ਜਾਣ ਪਛਾਣ ਕਰਕੇ ਮੈਚਾਂ ਦੀ ਆਰੰਭਤਾ ਕਰਵਾਈ ਗਈ। ਇਸ ਤੋਂ ਪਹਿਲਾਂ ਕਰਵਾਏ ਫੁੱਟਬਾਲ ਦੇ ਮੈਚਾਂ ਵਿੱਚ ਸ਼ਹਿਰ ਦੀ ਮੇਅਰ ਵਲਨਤੀਨਾ ਵੱਲੋਂ ਰੀਬਨ ਕੱਟਕੇ ਇਹ ਟੂਰਨਾਮੈਂਟ ਸ਼ੁਰੂ ਕਰਵਾਇਆ ਗਿਆ ਸੀ ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਦੀਆਂ ਸੂਬਾਈ ਚੋਣਾਂ 'ਚ 27 ਪੰਜਾਬੀ ਅਜ਼ਮਾ ਰਹੇ ਕਿਸਮਤ
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਮੁੱਖ ਪ੍ਰਬੰਧਕ ਸੁੱਖਾ ਗਿੱਲ ਹਰਪ੍ਰੀਤ ਸਿੰਘ ਜੀਰ੍ਹਾ ਤੇ ਰੁਪਿਦਰਜੀਤ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਭਰਵਾਂ ਸਵਾਗਤ ਅਤੇ ਮਾਣ ਸਨਮਾਨ ਕੀਤਾ ਗਿਆ। ਜਿੱਥੇ ਖੇਡ ਮੇਲੇ ਨੂੰ ਲੈਕੇ ਤੁਸਕਾਨਾ ਸਟੇਟ ਦੇ ਕਈ ਪਿੰਡਾਂ ਤੋਂ ਲੋਕ ਪਹੁੱਚੇ ਹੋਏ ਸਨ, ਉਥੇ ਸਪੇਨ, ਫ਼ਰਾਂਸ, ਜਰਮਨੀ, ਬੈਲਜੀਅਮ ਆਦਿ ਤੋਂ ਵੀ ਖਿਡਾਰੀ ਤੇ ਦਰਸ਼ਕ ਆਏ ਹੋਏ ਸਨ। ਪ੍ਰਬੰਧਕ ਕਮੇਟੀ ਵੱਲੋਂ ਆਏ ਖਿਡਾਰੀਆਂ ਲਈ ਲੋੜੀਦੇਂ ਪ੍ਰਬੰਧ ਕੀਤੇ ਹੋਏ ਸਨ। ਉਸਦੇ ਬਾਵਜੂਦ ਕਈ ਖੇਡ ਪ੍ਰੇਮੀਆਂ ਵੱਲੋਂ ਖਿਡਾਰੀਆਂ ਨੂੰ ਆਪਣੇ-ਆਪਣੇ ਤੌਰ 'ਤੇ ਵੀ ਸਨਮਾਨਿਤ ਕੀਤਾ ਗਿਆ। ਕਮੈਂਟਰੀ ਵਿੱਚ ਬੱਬੂ ਜਲੰਧਰੀ ਤਾਰਾ ਕਿਸ਼ਨਪੁਰੀਆ , ਆਲਮਗੀਰ ਅਤੇ ਅਮਨ ਨੇ ਆਪਣੇ ਮਿੱਠੇ ਬੋਲਾਂ ਰਾਹੀਂ ਦਰਸ਼ਕਾਂ ਨੂੰ ਅੱਖੀਂ ਡਿੱਠਾ ਹਾਲ ਸੁਣਾਇਆ। ਸ਼ਲਾਗਾਯੋਗ ਉਪਰਾਲਾ ਕਰਦਿਆਂ ਹੋਇਆਂ ਇੱਕ ਦਿਨ ਪਹਿਲਾਂ ਦਸਤਾਰ ਮੁਕਾਬਲੇ ਕਰਵਾਏ ਗਏ ਸਨ। ਉੱਥੇ ਛੋਟੇ-ਛੋਟੇ ਨੇ ਬੱਚਿਆਂ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ ਅਤੇ ਨਾਲ ਦੀ ਨਾਲ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਆਏ ਬੱਚਿਆਂ ਨੂੰ ਪੰਜਾਬੀ ਲਿਖੇ ਹੋਏ ਬੈਗ ਦੇ ਕੇ ਸਨਮਾਨਿਤ ਕੀਤਾ ਗਿਆ ਤਾਂ ਜੋ ਬੱਚੇ ਪੰਜਾਬੀ ਬੋਲੀ ਨਾਲ ਜੁੜੇ ਰਹਿਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ ਤੋਂ ਅਮਰੀਕਾ ਜਾ ਰਹੇ ਹਜ਼ਾਰਾਂ ਭਾਰਤੀ, ਖ਼ਤਰੇ 'ਚ ਪਾ ਰਹੇ ਜਾਨਾਂ
NEXT STORY