ਹੋਂਡੁਰਾਸ— ਮੱਧ ਅਮਰੀਕੀ ਦੇਸ਼ ਹੋਂਡੁਰਾਸ ਦੇ ਤਟੀ ਖੇਤਰ ਦੇ ਕੈਰੇਬੀਆਈ ਸਾਗਰ 'ਚ ਇਕ ਕਿਸ਼ਤੀ ਦੇ ਡੁੱਬਣ ਕਾਰਨ ਉਸ 'ਚ ਸਵਾਰ ਘੱਟ ਤੋਂ ਘੱਟ 26 ਮਛੇਰਿਆਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਫੌਜ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਕਿ ਮਛੇਰੇ ਮੱਛੀਆਂ ਫੜਨ ਲਈ ਕਿਸ਼ਤੀ ਲੈ ਕੇ ਸਮੁੰਦਰ 'ਚ ਉੱਤਰੇ ਸਨ ਤੇ ਇੱਥੇ ਹਾਦਸੇ ਦੇ ਸ਼ਿਕਾਰ ਹੋ ਗਏ। ਫੌਜ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਹੋਂਡੁਰਾਸ ਦੇ ਗ੍ਰੇਸ਼ੀਅਸ ਏ ਡਿਓਸ ਤਟੀ ਖੇਤਰ 'ਚ 'ਕੈਪਟਨ ਵੈਲੀ' ਨਾਮਕ ਇਕ ਕਿਸ਼ਤੀ ਡੁੱਬ ਗਈ। ਦੱਸਿਆ ਜਾ ਰਿਹਾ ਹੈ ਕਿ ਅਜੇ ਵੀ 9 ਲੋਕ ਲਾਪਤਾ ਹਨ, ਜਿਨ੍ਹਾਂ ਨੂੰ ਲੱਭਣ ਲਈ ਕੋਸ਼ਿਸ਼ਾਂ ਚੱਲ ਰਹੀਆਂ ਹਨ।
ਜਾਣਕਾਰੀ ਮੁਤਾਬਕ ਇਸ ਹਾਦਸੇ 'ਚ 47 ਲੋਕਾਂ ਨੂੰ ਬਚਾ ਲਿਆ ਗਿਆ। ਰਿਪੋਰਟਾਂ ਮੁਤਾਬਕ ਇਹ ਹਾਦਸਾ ਸਮੁੰਦਰੀ ਖੇਤਰ 'ਚ ਤੇਜ਼ ਹਵਾਵਾਂ ਦੇ ਚੱਲਣ ਅਤੇ ਉੱਚੀਆਂ ਲਹਿਰਾਂ ਕਾਰਨ ਵਾਪਰਿਆ।
ਜਹਾਜ਼ ਦੁਰਘਟਨਾ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਬੋਇੰਗ ਦੇਵੇਗੀ 10 ਕਰੋੜ ਡਾਲਰ
NEXT STORY