ਹਾਂਗਕਾਂਗ (ਭਾਸ਼ਾ)— ਹਾਂਗਕਾਂਗ ਵਿਚ ਲੱਖਾਂ ਲੋਕ ਪਿਛਲੇ ਹਫਤੇ ਹਵਾਲਗੀ ਬਿੱਲ ਦੇ ਵਿਰੋਧ ਵਿਚ ਸੜਕਾਂ 'ਤੇ ਉਤਰ ਆਏ ਸਨ। ਇਸ ਵਿਵਾਦਮਈ ਹਵਾਲਗੀ ਕਾਨੂੰਨ ਦੇ ਵਿਰੋਧ ਵਿਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਹੁਣ ਅਮਰੀਕਾ, ਯੂਰਪੀ ਸੰਘ ਅਤੇ ਹੋਰ ਦੇਸ਼ਾਂ ਦੇ ਨੇਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਾਪਾਨ ਵਿਚ ਹੋਣ ਵਾਲੇ ਜੀ-20 ਸਿਖਰ ਸੰਮਲੇਨ ਦੌਰਾਨ ਇਸ ਮੁੱਦੇ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸਾਹਮਣੇ ਚੁੱਕਣ।
ਬੁੱਧਵਾਰ ਸਵੇਰੇ ਪ੍ਰਦਰਸ਼ਨਕਾਰੀਆਂ ਦਾ ਸਮੂਹ ਅਮਰੀਕਾ ਅਤੇ ਯੂਰਪੀ ਸੰਘ ਦੇ ਕੌਂਸਲੇਟ ਸਾਹਮਣੇ ਇਕੱਠਾ ਹੋਇਆ। ਉੱਥੇ ਉਨ੍ਹਾਂ ਨੇ ਆਪਣੀਆਂ ਮੰਗਾਂ ਵਾਲਾ ਇਕ ਮੈਮੋਰੰਡਮ ਸੌਂਪਿਆ। ਇਕ ਬੁਲਾਰੇ ਨੇ ਦੱਸਿਆ ਕਿ 'ਚੀਨ ਸੀਮਾ ਕਾਨੂੰਨ' ਵਿਚ ਤਬਦੀਲੀ ਦੇ ਬਾਅਦ ਸਾਰੇ ਦੇਸ਼ਾਂ ਦੇ ਨਾਗਰਿਕਾਂ ਦੀ ਚੀਨ ਨੂੰ ਹਵਾਲਗੀ ਲਈ ਰਸਤਾ ਖੁੱਲ੍ਹ ਜਾਵੇਗਾ ਅਤੇ ਉਨ੍ਹਾਂ ਨੇ ਉੱਥੇ ਪੱਖਪਾਤ ਪੂਰਨ ਮੁਕੱਦਮਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਸਟ੍ਰੇਲੀਆ : ਲੱਖਾਂ ਰੁਪਏ ਦੇ ਬਿਊਟੀ ਪ੍ਰੋਡਕਟ ਤੇ ਨਸ਼ੀਲੇ ਪਦਾਰਥਾਂ ਸਮੇਤ ਦੋ ਦੋਸ਼ੀ ਕਾਬੂ
NEXT STORY