ਹਾਂਗਕਾਂਗ (ਏਜੰਸੀ)- ਹਾਂਗਕਾਂਗ ਪੁਲਸ ਨੇ ਮੰਗਲਵਾਰ ਨੂੰ ਵਿਦੇਸ਼ਾਂ ਵਿਚ ਰਹਿ ਰਹੇ 6 ਕਾਰਕੁਨਾਂ ਦੇ ਖਿਲਾਫ ਨਵੇਂ ਗ੍ਰਿਫਤਾਰੀ ਵਾਰੰਟਾਂ ਦਾ ਐਲਾਨ ਕੀਤਾ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਸੂਚਨਾ ਦੇਣ 'ਤੇ 10 ਲੱਖ ਹਾਂਗਕਾਂਗ ਡਾਲਰ ਦਾ ਇਨਾਮ ਰੱਖਿਆ ਹੈ। ਵਾਰੰਟ ਅਨੁਸਾਰ ਇਹ 6 ਵਿਅਕਤੀ ਵੱਖਵਾਦ, ਤੋੜ-ਭੰਨ ਅਤੇ ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਵਰਗੇ ਕੌਮੀ ਸੁਰੱਖਿਆ ਅਪਰਾਧਾਂ ਲਈ ਲੋੜੀਂਦੇ ਹਨ। ਇਨ੍ਹਾਂ ਵਿੱਚ ਟੋਨੀ ਚੁੰਗ ਸ਼ਾਮਲ ਹੈ, ਜੋ ਹੁਣ ਖਤਮ ਹੋ ਚੁੱਕੇ ਸੁਤੰਤਰਤਾ ਸਮਰਥਕ ਸਮੂਹ 'ਸਟੂਡੈਂਟਲੋਕਲਿਮਜ' ਦਾ ਸਾਬਕਾ ਨੇਤਾ ਹੈ।
ਬ੍ਰਿਟੇਨ ਵਿਚ ਰਹਿਣ ਵਾਲੀ ਸਾਬਕਾ ਜ਼ਿਲ੍ਹਾ ਕੌਂਸਲਰ ਅਤੇ ਹਾਂਗਕਾਂਗ ਡੈਮੋਕਰੇਸੀ ਕੌਂਸਲ ਦੀ ਮੌਜੂਦਾ ਕਾਰਕੁਨ ਕਾਰਮੇਨ ਲੌ ਅਤੇ ਹਾਂਗਕਾਂਗ ਫ੍ਰੀਡਮ ਕਮੇਟੀ ਦੀ ਕਾਰਕੁਨ ਕਲੋ ਚੇਉਂਗ ਖਿਲਾਫ ਵੀ ਵਾਰੰਟ ਜਾਰੀ ਕੀਤੇ ਗਏ ਹਨ। ਤਾਜ਼ਾ ਵਾਰੰਟ ਇਸ ਗੱਲ ਦਾ ਸੰਕੇਤ ਹਨ ਕਿ ਹਾਂਗਕਾਂਗ ਸਰਕਾਰ ਵਿਦੇਸ਼ ਵਿੱਚ ਰਹਿਣ ਵਾਲੇ ਵੋਕਲ ਆਲੋਚਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਸਰਕਾਰ ਨੇ ਇਸ ਤੋਂ ਪਹਿਲਾਂ ਸਾਬਕਾ ਸੰਸਦ ਮੈਂਬਰਾਂ ਟੇਡ ਹੂਈ ਅਤੇ ਨਾਥਨ ਲਾਅ ਸਮੇਤ ਪ੍ਰਮੁੱਖ ਕਾਰਕੁਨਾਂ ਖਿਲਾਫ ਦੋ ਵਾਰ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ ਅਤੇ ਇਨਾਮਾਂ ਦਾ ਐਲਾਨ ਕੀਤਾ ਸੀ।
ਤੇਜ਼ ਤੂਫ਼ਾਨ ਕਾਰਨ ਡਿੱਗਿਆ ਦਰੱਖਤ, ਔਰਤ ਦੀ ਮੌਤ, 8 ਖੇਤਰਾਂ 'ਚ ਖ਼ਰਾਬ ਮੌਸਮ ਦਾ ਅਲਰਟ ਜਾਰੀ
NEXT STORY