ਹਾਂਗਕਾਂਗ - ਸਰਕਾਰ ਖਿਲਾਫ ਮਹੀਨਿਆਂ ਤੋਂ ਚੱਲ ਰਹੇ ਵਿਰੋਧ-ਪ੍ਰਦਰਸ਼ਨਾਂ ਦੌਰਾਨ ਪਹਿਲੀ ਵਾਰ ਪ੍ਰਦਰਸ਼ਨਕਾਰੀਆਂ ਨੇ ਚੀਨ ਦੀ ਅਧਿਕਾਰਕ ਸ਼ਿੰਹੂਆ ਨਿਊਜ਼ ਏਜੰਸੀ ਦੇ ਹਾਂਗਕਾਂਗ ਦਫਤਰ 'ਤ ਤੋੜਫੋੜ ਕੀਤੀ। ਸਥਾਨਕ ਮੀਡੀਆ ਨੇ ਹਾਂਗਕਾਂਗ ਦੇ ਵਾਨ ਚਾਈ ਜ਼ਿਲੇ 'ਚ ਸ਼ਿੰਹੂਆ ਦਫਤਰ 'ਚ ਇਕ ਥਾਂ 'ਤੇ ਅੱਗ ਲਾਉਣ ਅਤੇ ਟੁੱਟੀਆਂ ਖਿੜ੍ਹਕੀਆਂ ਸਮੇਤ ਤੋੜਫੋੜ ਦੇ ਕਈ ਹੋਰ ਦ੍ਰਿਸ਼ ਦਿਖਾਏ।
ਫਿਲਹਾਲ ਇਹ ਪਤਾ ਨਹੀਂ ਚੱਲ ਪਾਇਆ ਕਿ ਘਟਨਾ ਦੇ ਸਮੇਂ ਕੀ ਇਮਾਰਤ ਦੇ ਅੰਦਰ ਲੋਕ ਮੌਜੂਦ ਸਨ। ਚੀਨ ਖਿਲਾਫ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ ਪ੍ਰਦਰਸ਼ਨਕਾਰੀ ਚੀਨ ਨਾਲ ਜੁੜੇ ਬੈਂਕ ਅਤੇ ਵਪਾਰਕ ਅਦਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ। ਸ਼ਨੀਵਾਰ ਸਵੇਰੇ ਕੁਝ ਪ੍ਰਦਰਸ਼ਨਕਾਰੀਆਂ ਨੇ ਗੈਸੋਲੀਨ ਬੰਬ ਸੁੱਟੇ ਜਿਸ ਤੋਂ ਬਾਅਦ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਹ-ਬਿੱਤਰ ਕਰਨ ਲਈ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਪਾਣੀ ਦੀਆਂ ਬੌਛਾਰਾਂ ਕੀਤੀਆਂ।
ਕੌਫੀ ਪੀਣ ਨਾਲ ਖੇਡ ਪ੍ਰਦਰਸ਼ਨ 'ਚ ਹੁੰਦੈ ਸੁਧਾਰ : ਸਟੱਡੀ
NEXT STORY