ਹਾਂਗਕਾਂਗ (ਏ.ਪੀ.)- ਹਾਂਗਕਾਂਗ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਸੰਸਦੀ ਇਮਾਰਤ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪ੍ਰਦਰਸ਼ਨਕਾਰੀ ਲੋਕਾਂ ਦੇ ਚੀਨ ਹਵਾਲਗੀ ਦੀ ਇਜਾਜ਼ਤ ਦੇਣ ਵਾਲੇ ਬਿੱਲ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੇ ਇਮਾਰਤ ਦੇ ਸ਼ੀਸ਼ੇ ਦੀ ਕੰਧ ਨਾਲ ਮਾਲਗੱਡੀ ਨੂੰ ਟਕਰਾ ਦਿੱਤਾ, ਜਿਸ ਨਾਲ ਇਮਾਰਤ ਕਾਫੀ ਨੁਕਸਾਨੀ ਗਈ। ਭੀੜ ਸੋਮਵਾਰ ਨੂੰ ਵਿਕਟੋਰੀਆ ਪਾਰਕ ਦੇ ਬਾਹਰ ਇਕੱਠੀ ਹੋਣੀ ਸ਼ੁਰੂ ਹੋਈ ਪਰ ਪੁਲਸ ਨੇ ਮਾਰਚ ਕਰਨ ਵਾਲਿਆਂ ਨੂੰ ਆਪਣਾ ਰਸਤਾ ਬਦਲਣ ਜਾਂ ਮਾਰਚ ਰੱਦ ਕਰਨ ਲਈ ਕਿਹਾ।
ਹਾਂਗਕਾਂਗ ਦੇ ਚੀਨ ਹਮਾਇਤੀ ਨੇਤਾ ਇਕ ਬਿੱਲ 'ਤੇ ਜ਼ੋਰ ਦੇ ਰਹੇ ਹਨ, ਜਿਸ ਵਿਚ ਮੁਲਜ਼ਮਾਂ 'ਤੇ ਮੁਕੱਦਮਾ ਚਲਾਉਣ ਲਈ ਉਨ੍ਹਾਂ ਨੂੰ ਚੀਨ ਹਵਾਲੇ ਕਰਨ ਦੀ ਵਿਵਸਥਾ ਹੈ। ਇਸ ਬਿੱਲ ਨੂੰ ਅੱਗੇ ਵਧਾਉਣ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਹਾਂਗਕਾਂਗ ਦੀ ਨੇਤਾ ਕੈਰੀ ਲੈਮ ਨੇ ਕਿਹਾ ਕਿ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹਾਲ ਹੀ ਵਿਚ ਕਈ ਵਿਰੋਧ ਪ੍ਰਦਰਸ਼ਨਾਂ ਤੋਂ ਉਨ੍ਹਾਂ ਨੇ ਸਿੱਖਿਆ ਹੈ ਕਿ ਉਨ੍ਹਾਂ ਨੂੰ ਬਿਹਤਰ ਢੰਗ ਨਾਲ ਸੁਣੇ ਜਾਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਇਰਾਦੇ ਨੇਕ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਕਿਹਾ ਕਿ ਮੈਂ ਸਬਕ ਸਿੱਖਾਂਗੀ ਅਤੇ ਇਹ ਯਕੀਨੀ ਕਰਾਂਗੀ ਕਿ ਸਰਕਾਰ ਦਾ ਭਵਿੱਖ ਦਾ ਕੰਮ ਭਾਈਚਾਰੇ ਦੀਆਂ ਉਮੀਦਾਂ, ਭਾਵਨਾਵਾਂ ਅਤੇ ਵਿਚਾਰਾਂ ਪ੍ਰਤੀ ਜ਼ਿਆਦਾ ਸੰਵੇਦਨਸ਼ੀਲ ਹੋਵੇ।
ਸੁਪਨਿਆਂ ਦੀ ਦੁਨੀਆ, ਏਸ਼ੀਆ ਦੀ ਸਭ ਤੋਂ ਸੋਹਣੀ ਥਾਂ ਹੈ ਬਾਲੀ
NEXT STORY