ਸਿਡਨੀ (ਚਾਂਦਪੁਰੀ): ਭਾਰਤੀ ਭਾਈਚਾਰੇ ਦੇ ਬਹੁ ਚਰਚਿਤ ਮਾਮਲੇ ਵਿੱਚ ਮਾਣਯੋਗ ਅਦਾਲਤ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ।ਵਿਸ਼ਾਲ ਜੂ਼ਡ ਨਾਮੀ ਭਾਰਤੀ ਵਿਅਕਤੀ ਜਿਸ ਨੂੰ ਅਪ੍ਰੈਲ ਵਿੱਚ ਹਿੰਸਾ ਦੀਆਂ ਕਾਰਵਾਈਆਂ ਦੇ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ, ਨੂੰ ਸਿਡਨੀ ਦੀ ਪੈਰਾਮਾਟਾ ਅਦਾਲਤ ਦੇ ਮੈਜਿਸਟ੍ਰੇਟ ਕੇ ਥਾਮਸਨ ਦੁਆਰਾ 12 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਵਿੱਚ ਛੇ ਮਹੀਨਿਆਂ ਦੀ ਗੈਰ-ਪੈਰੋਲ ਮਿਆਦ ਹੈ। ਜੱਜ ਨੇ ਜੂਡ ਦੇ ਚਰਿੱਤਰ, ਉਸਦੇ ਸਾਫ਼ ਪੁਰਾਣੇ ਰਿਕਾਰਡ ਅਤੇ ਉਸਦੀ ਸਿਹਤ ਨੂੰ ਧਿਆਨ ਵਿੱਚ ਰੱਖਿਆ।
ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਲਿਖਿਆ ਪੱਤਰ, ਕੀਤੀ ਇਹ ਅਪੀਲ
ਦੋਸ਼ੀ ਇੱਕ ਨੀਲੇ ਰੰਗ ਦੀ ਟੀ-ਸ਼ਰਟ ਵਿੱਚ ਇੱਕ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਇਆ ਅਤੇ ਸਜ਼ਾ ਸੁਣਵਾਈ ਦੌਰਾਨ ਇੱਕ ਸ਼ਬਦ ਨਹੀਂ ਬੋਲਿਆ। ਜੂਡ, ਆਪਣੀ ਸਜ਼ਾ ਦੇ 4 ਮਹੀਨੇ ਅਤੇ 17 ਦਿਨ ਪਹਿਲਾਂ ਹੀ ਕੱਟ ਚੁੱਕਾ ਹੈ। 15 ਅਕਤੂਬਰ ਨੂੰ ਉਹ ਪੈਰੋਲ ਲਈ ਯੋਗ ਹੋ ਜਾਵੇਗਾ। ਜੂਡ ਨੂੰ ਹਮਲਾ, ਦੂਜਿਆਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਅਤੇ ਦੋਸ਼ਪੂਰਨ ਅਪਰਾਧ ਕਰਨ ਦੇ ਇਰਾਦੇ ਨਾਲ ਹਥਿਆਰਬੰਦ ਸਮੇਤ ਤਿੰਨ ਦੋਸ਼ਾਂ ਲਈ ਦੋਸ਼ੀ ਮੰਨਿਆ ਗਿਆ, ਜਦੋਂ ਕਿ ਦੂਜੇ ਦੋਸ਼ਾਂ ਨੂੰ ਅਦਾਲਤ ਨੇ ਰੱਦ ਕਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ - ਅਮਰੀਕੀ ਸਾਂਸਦਾਂ ਨੇ ਰੁਜ਼ਗਾਰ ਅਧਾਰਤ ਗ੍ਰੀਨ ਕਾਰਡ ਬੈਕਲਾਗ 'ਚ ਲੋਕਾਂ ਲਈ PR ਦੀ ਕੀਤੀ ਮੰਗ
ਵਿਸ਼ਾਲ ਜੂਡ ਦੇ ਵਕੀਲ ਨੇ ਉਸਦੇ ਪੱਖ ਵਿੱਚ ਦਿੱਤੀ ਦਲੀਲ :-
ਜੂ਼ਡ ਦੇ ਵਕੀਲ ਨੇ ਆਪਣੇ ਬਚਾਅ ਵਿੱਚ ਅਦਾਲਤ ਨੂੰ ਦੱਸਿਆ ਕਿ ਵਿਸ਼ਾਲ ਇੱਕ ਕਿਸਾਨ ਪਰਿਵਾਰ ਤੋਂ ਆਇਆ ਹੈ ਜਿੱਥੇ ਹਿੰਦੂ ਅਤੇ ਸਿੱਖ 'ਸ਼ਾਂਤੀ ਨਾਲ' ਰਹਿੰਦੇ ਹਨ। ਉਸਨੇ ਦਲੀਲ ਦਿੱਤੀ ਕਿ ਜੂਡ ਦੀ ਕਾਰਵਾਈ ਡਰ ਦੇ ਕਾਰਨ ਸੁਭਾਵਿਕ ਸੀ। ਉਸਨੇ ਜੂਡ ਦੇ ਨਿੱਜੀ ਹਾਲਾਤ, ਉਸਦੇ ਚੰਗੇ ਚਰਿੱਤਰ ਅਤੇ ਉਸਦੀ ਸਿਹਤ ਦਾ ਵੀ ਜ਼ਿਕਰ ਕੀਤਾ ਅਤੇ ਅੱਗੇ ਕਿਹਾ ਕਿ ਵਿਸ਼ਾਲ ਇੱਕ ਦਿਆਲੂ ਅਤੇ ਮਦਦਗਾਰ ਵਿਅਕਤੀ ਹੈ। ਵਿਸ਼ਾਲ ਆਖਰੀ ਵਾਰ 12 ਅਗਸਤ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿੱਚ ਪੇਸ਼ ਹੋਇਆ ਸੀ ਜਦੋਂ ਅਦਾਲਤ ਨੇ 12 ਵਿੱਚੋਂ 10 ਦੋਸ਼ਾਂ ਲਈ 27 ਜਨਵਰੀ, 2022 ਅਤੇ ਬਾਕੀ ਦੋਸ਼ਾਂ ਲਈ 31 ਜਨਵਰੀ, 2022 ਦੀ ਨਵੀਂ ਸੁਣਵਾਈ ਦੀ ਮਿਤੀ ਨਿਰਧਾਰਤ ਕੀਤੀ ਸੀ।
ਚੀਨ ਨੇ ਅਮਰੀਕਾ ਨੂੰ ਕੀਤੀ ਅਪੀਲ, ਜਲਵਾਯੂ ਵਾਰਤਾ ’ਤੇ ਪਵੇਗਾ ਖ਼ਰਾਬ ਸੰਬੰਧਾਂ ਦਾ ਅਸਰ
NEXT STORY