ਹਿਊਸਟਨ - ਅਮਰੀਕਾ ਦੇ ਹਿਊਸਟਨ ਵਿਚ ਸ਼ਨੀਵਾਰ ਨੂੰ ਇਕ ਹੈਲੀਕਾਪਟਰ ਕ੍ਰੈਸ਼ ਹੋ ਗਿਆ, ਜਿਸ ਵਿਚ ਹਿਊਸਟਨ ਦੇ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਕ ਅੰਗ੍ਰੇਜ਼ੀ ਨਿਊਜ਼ ਵੈੱਬਸਾਈਟ ਮੁਤਾਬਕ, ਹੈਲੀਕਾਪਟਰ ਵਿਚ ਪਾਇਲਟ ਅਤੇ ਪੁਲਸ ਅਧਿਕਾਰੀ ਸਵਾਰ ਸਨ। ਸ਼ਨੀਵਾਰ ਸਵੇਰੇ 2 ਵਜੇ ਦੇ ਕਰੀਬ ਹੈਲੀਕਾਪਟਰ ਇਕ ਇਮਾਰਤ ਨਾਲ ਟਕਰਾ ਕੇ ਕ੍ਰੈਸ਼ ਹੋ ਗਿਆ। ਪੁਲਸ ਪ੍ਰਮੁੱਖ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲਾਂ ਲਿਜਾਇਆ ਗਿਆ ਜਿਥੇ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਅਤੇ ਦੂਜੇ ਪਾਸੇ ਗੰਭੀਰ ਰੂਪ ਤੋਂ ਜ਼ਖਮੀ ਪਾਇਲਟ ਦਾ ਇਲਾਜ ਜਾਰੀ ਹੈ। ਪੁਲਸ ਪ੍ਰਮੁੱਖ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ਵਿਚ ਇਮਾਰਤ ਦੇ ਕਿਸੇ ਵੀ ਵਿਅਕਤੀ ਨੂੰ ਸੱਟ ਨਹੀਂ ਆਈ ਹੈ।

7 ਹਫਤੇ ਬਾਅਦ ਲਾਕਡਾਊਨ ਤੋਂ ਛੋਟ ਮਿਲਣ 'ਤੇ ਕਸਰਤ ਕਰਨ ਨਿਕਲੇ ਸਪੇਨ ਵਾਸੀ, ਤਸਵੀਰਾਂ
NEXT STORY