ਬਹਾਮਾਸ,(ਏਜੰਸੀ)— ਚੱਕਰਵਾਤੀ ਤੂਫਾਨ ਡੋਰੀਅਨ ਕਹਿਰ ਮਚਾ ਰਿਹਾ ਹੈ। ਡੋਰੀਅਨ ਨੇ ਸੋਮਵਾਰ ਤੇ ਮੰਗਲਵਾਰ ਨੂੰ ਕੈਰੇਬੀਆਈ ਦੇਸ਼ ਬਹਾਮਾਸ 'ਚ ਘੱਟ ਤੋਂ ਘੱਟ 7 ਲੋਕਾਂ ਦੀ ਜਾਨ ਲੈ ਲਈ। ਬਹਾਮਾਸ ਦੇ ਪ੍ਰਧਾਨ ਮੰਤਰੀ ਹੁਬਟਰ ਮਿਨੀਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਧਿਆਨ ਬਚਾਅ ਕਾਰਜਾਂ 'ਤੇ ਹੈ। ਰਾਇਲ ਬਹਾਮਾਸ ਪੁਲਸ ਨੇ ਦੱਸਿਆ ਕਿ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨਾਰਥ ਅਬਾਕੋ ਦੇ ਵਿਦੇਸ਼ ਮੰਤਰੀ ਡਾਰੇਨ ਹੇਨਫੀਲਡ ਨੇ ਕਿਹਾ ਕਿ ਸਾਡੇ ਕੋਲ ਕੋਈ ਲੋਕਾਂ ਦੀ ਮੌਤ ਹੋਣ ਦੀ ਰਿਪੋਰਟ ਹੈ ਪਰ ਅਜੇ ਅਸੀਂ ਇਸ ਦੀ ਪੁਸ਼ਟੀ ਨਹੀਂ ਕਰ ਸਕਦੇ। ਇਸ ਕਾਰਨ ਬਹੁਤ ਸਾਰੇ ਘਰਾਂ ਨੂੰ ਨੁਕਸਾਨ ਪੁੱਜਾ ਹੈ। ਅਬਾਕੋ ਟਾਪੂ ਦਾ ਇਕ ਹਿੱਸਾ ਪਾਣੀ 'ਚ ਹੀ ਡੁੱਬ ਗਿਆ ਹੈ।
ਲੰਡਨ : ਭਾਰਤੀ ਹਾਈ ਕਮਿਸ਼ਨਰ 'ਚ ਪਾਕਿ ਮੂਲ ਦੇ ਨਾਗਰਿਕਾਂ ਵੱਲੋਂ ਭੰਨ-ਤੋੜ (ਵੀਡੀਓ)
NEXT STORY