ਇੰਟਰਨੈਸ਼ਨਲ ਡੈਸਕ - ਆਮ ਤੌਰ 'ਤੇ ਘਰੇਲੂ ਹਿੰਸਾ ਅਤੇ ਨਜਾਇਜ਼ ਸਬੰਧਾਂ ਕਾਰਨ ਲੋਕਾਂ ਦੇ ਰਿਸ਼ਤੇ ਟੁੱਟ ਜਾਂਦੇ ਹਨ ਜਾਂ ਤਲਾਕ ਹੋ ਜਾਂਦੇ ਹਨ ਪਰ ਕੀ ਕੋਈ ਕਿਸੇ ਨੂੰ ਸਫਾਈ ਨਾ ਰੱਖਣ ਦੇ ਮਾਮਲੇ ਵਿੱਚ ਤਲਾਕ ਦੇ ਸਕਦਾ ਹੈ? ਦਰਅਸਲ, ਤੁਰਕੀ ਦੀ ਇੱਕ ਮਹਿਲਾ ਨੇ ਹਾਲ ਹੀ ਵਿੱਚ ਆਪਣੇ ਪਤੀ ਖ਼ਿਲਾਫ਼ ਅਜਿਹਾ ਮਾਮਲਾ ਦਰਜ ਕਰਾਇਆ ਕਿ ਲੋਕ ਹੈਰਾਨ ਰਹਿ ਗਏ ਹਨ।
ਇਹ ਵੀ ਪੜ੍ਹੋ - ਪਾਕਿਸਤਾਨ ਦੇ ਹਾਲਾਤ ਹੋਏ ਮਾੜੇ, ਸਰਕਾਰੀ ਏਅਰਲਾਈਨ ਵੇਚਣ ਦੀ ਆਈ ਨੌਬਤ
ਪਤਨੀ ਵੱਲੋਂ ਦਰਜ ਕੀਤੇ ਗਏ ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਦਾ ਪਤੀ ਕਦੇ ਵੀ ਨਹਾਉਂਦਾ ਨਹੀਂ ਅਤੇ ਉਸ ਕੋਲੋਂ ਪਸੀਨੇ ਦੀ ਬਦਬੂ ਆਉਂਦੀ ਹੈ। ਇੰਨਾ ਹੀ ਨਹੀਂ ਉਹ ਹਫਤੇ ਵਿੱਚ ਸਿਰਫ ਇਕ ਜਾਂ ਦੋ ਵਾਰ ਹੀ ਦੰਦਾਂ ਨੂੰ ਬੁਰਸ਼ ਕਰਦਾ ਹੈ। ਤੁਰਕੀ ਦੇ ਨਿਊਜ਼ ਮੀਡੀਆ ਨੇ ਦੱਸਿਆ ਕਿ ਝਗੜੇ ਦਾ ਮੁੱਖ ਕਾਰਨ ਪਤੀ ਦੀ ਸਫਾਈ ਨਾ ਹੋਣਾ ਸੀ। ਔਰਤ ਨੇ ਅੰਕਾਰਾ ਦੀ 19ਵੀਂ ਫੈਮਿਲੀ ਕੋਰਟ ਨੂੰ ਦੱਸਿਆ ਕਿ ਉਸ ਦੇ ਪਤੀ ਨੇ ਘੱਟੋ-ਘੱਟ 5 ਦਿਨਾਂ ਤੱਕ ਇੱਕੋ ਜਿਹੇ ਕੱਪੜੇ ਪਾਏ ਹੋਏ ਸਨ ਅਤੇ ਲਗਾਤਾਰ ਪਸੀਨੇ ਦੀ ਬਦਬੂ ਆ ਰਹੀ ਸੀ।
ਇਹ ਵੀ ਪੜ੍ਹੋ - 'ਸਬਕਾ ਸਾਥ, ਸਬਕਾ ਵਿਕਾਸ' ਨਾਅਰਾ ਲਾਉਣ ਵਾਲੀ ਭਾਜਪਾ ਨੇ ਕਰ 'ਤਾ ਸਾਰਿਆਂ ਦਾ ਸਤਿਆਨਾਸ਼: ਖੜਗੇ
ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਨ ਲਈ ਗਵਾਹਾਂ ਨੂੰ ਵੀ ਲਿਆਂਦਾ ਗਿਆ ਸੀ, ਜਿਸ ਵਿੱਚ ਆਪਸੀ ਜਾਣਕਾਰ ਅਤੇ ਇੱਥੋਂ ਤੱਕ ਕਿ ਪਤੀ ਦੇ ਦਫ਼ਤਰ ਦੇ ਕੁਝ ਸਾਥੀ ਵੀ ਸ਼ਾਮਲ ਸਨ। ਅਦਾਲਤ ਨੇ ਇਸ ਅਜੀਬੋ ਗਰੀਬ ਮੁਕੱਦਮੇ ਵਿੱਚ ਫੈਸਲੇ ਸੁਣਾਉਂਦੇ ਹੋਏ ਔਰਤ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਅਤੇ ਪਤੀ ਨੂੰ ਨਿੱਜੀ ਸਫਾਈ ਦੀ ਘਾਟ ਲਈ ਮੁਆਵਜ਼ੇ ਵਜੋਂ ਆਪਣੀ ਸਾਬਕਾ ਪਤਨੀ ਨੂੰ 500,000 ਤੁਰਕੀ ਲੀਰਾ ($16,500- 13.68 ਲੱਖ ਰੁਪਏ) ਦੇਣ ਦਾ ਹੁਕਮ ਵੀ ਦਿੱਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। 2018 ਵਿੱਚ ਇੱਕ ਤਾਈਵਾਨੀ ਵਿਅਕਤੀ ਨੇ ਆਪਣੀ ਪਤਨੀ ਨੂੰ ਇਸ ਲਈ ਤਲਾਕ ਦੇ ਦਿੱਤਾ ਕਿਉਂਕਿ ਉਹ ਸਾਲ ਵਿੱਚ ਸਿਰਫ ਇੱਕ ਵਾਰ ਹੀ ਨਹਾਉਂਦੀ ਸੀ।
ਇਹ ਵੀ ਪੜ੍ਹੋ - ਡਾ. ਐਸ.ਪੀ. ਸਿੰਘ ਓਬਰਾਏ ਦੀ ਬਦੌਲਤ ਹੁਣ 6 ਪਾਕਿਸਤਾਨੀ ਨੌਜਵਾਨਾਂ ਨੂੰ ਮਿਲਿਆ ਜੀਵਨ ਦਾਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਘਣੀ ਆਬਾਦੀ ਵਾਲੇ ਇਲਾਕੇ 'ਚ ਫੈਲੀ ਜੰਗਲ ਦੀ ਅੱਗ, 19 ਲੋਕਾਂ ਦੀ ਮੌਤ
NEXT STORY