ਬਫਲੋ— ਨਿਊਯਾਰਕ ਦੇ ਬਫਲੋ ਦੀ ਰਹਿਣ ਵਾਲੀ ਦੇਵੋਨਾ ਸ਼ਾ (Devona Shaw) ਨਾਮਕ ਇਹ ਔਰਤ ਇਨ੍ਹੀਂ ਦਿਨੀਂ ਸੁਰਖੀਆਂ ਵਿਚ ਹੈ । ਦਰਅਸਲ ਇਹ ਔਰਤ ਦੂਜਿਆ ਦੀ ਮਦਦ ਕਰਨ ਲਈ ਆਪਣੇ ਬੱਚਿਆ ਨਾਲ ਵਾਲਮਾਰਟ ਦੇ ਬਾਹਰ ਬੈਠੀ ਰਹਿੰਦੀ ਹੈ।
ਇਹ ਹੈ ਪੂਰਾ ਮਾਮਲਾ
ਇਕ ਵੈਬਸਾਈਟ ਮੁਤਾਬਕ ਦੇਵੋਨਾ ਵੀ ਕਾਫੀ ਖੁਸ਼ਹਾਲ ਜਿੰਦਗੀ ਜਿਊਂਦੀ ਸੀ ਪਰ ਤਿੰਨ ਬੱਚਿਆਂ ਦੀ ਮਾਂ ਦੇਵੋਨਾ ਦੀ ਜ਼ਿੰਦਗੀ ਕੁਝ ਸਾਲ ਪਹਿਲਾਂ ਪੂਰੀ ਤਰ੍ਹਾਂ ਬਦਲ ਗਈ । ਉਸ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੇ ਪਤੀ ਦੀ ਅਚਾਨਕ ਮੌਤ ਹੋ ਗਈ, ਜਿਸ ਤੋਂ ਬਾਅਦ ਪੂਰੇ ਪਰਿਵਾਰ ਦਾ ਭਾਰ ਉਸ ਉੱਤੇ ਆ ਗਿਆ । ਆਪਣੇ ਪਰਿਵਾਰ ਦਾ ਗੁਜਰ-ਬਸਰ ਕਰਨ ਲਈ ਉਸ ਨੇ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਪਰ ਕੁਝ ਸਮਾਂ ਪਹਿਲਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ । ਇਸ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਸੜਕ ਉੱਤੇ ਆ ਗਿਆ, ਬੱਚਿਆਂ ਦਾ ਸਕੂਲ ਤੱਕ ਛੁੱਟ ਗਿਆ । ਇਸ ਹਾਦਸੇ ਨੇ ਦੇਵੋਨਾ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਦਿੱਤੀ । ਇਸ ਤੋਂ ਬਾਅਦ ਉਸ ਨੇ ਡਿਸਾਇਡ ਕੀਤਾ ਕਿ ਉਹ ਲੋਕਾਂ ਤੋਂ ਡੋਨੇਸ਼ਨ ਲੈ ਕੇ ਗਰੀਬ ਪਰਿਵਾਰ ਅਤੇ ਮਜਬੂਰ ਬੱਚਿਆਂ ਦੀ ਮਦਦ ਕਰੇਗੀ । ਫਿਲਹਾਲ ਦੇਵੋਨਾ ਆਪਣੇ ਬੱਚਿਆਂ ਨਾਲ ਡੋਨੇਸ਼ਨ ਵਿਚ ਮਿਲੇ ਸਾਮਾਨ ਨੂੰ ਲੈ ਕੇ ਵਾਲਮਾਰਟ ਦੇ ਬਾਹਰ ਹਰ ਦਿਨ ਬੈਠਦੀ ਹੈ ਅਤੇ ਹਰ ਜ਼ਰੂਰਤ ਮੰਦਾਂ ਦੀ ਮਦਦ ਕਰਦੀ ਹੈ । ਦੇਵੋਨਾ ਦੀ ਇਸ ਪਹਿਲ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕ ਹੁਣ ਖੁੱਲ੍ਹ ਕੇ ਉਨ੍ਹਾਂ ਦੀ ਮਦਦ ਕਰ ਰਹੇ ਹਨ।
ਕੋਈ ਨਹੀਂ ਸੰਵਾਰ ਸਕਦਾ ਇਸ ਬੱਚੀ ਦੇ ਵਾਲ, ਜਾਣੋ ਕੀ ਹੈ ਮਾਮਲਾ
NEXT STORY