ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਤੇ ਤਾਨਾਸ਼ਾਹ ਪਰਵੇਜ਼ ਮੁਸ਼ੱਰਫ ਨੇ ਆਲ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ 25 ਜੁਲਾਈ ਨੂੰ ਹੋਣ ਵਾਲੀਆਂ ਆਮ ਚੋਣਾਂ 'ਚ ਮੁਸ਼ੱਰਫ ਦੇ ਹਿੱਸਾ ਲੈਣ 'ਤੇ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ 74 ਸਾਲਾਂ ਸਾਬਕਾ ਫੌਜੀ ਸ਼ਾਸਕ ਨੇ ਕੱਲ ਚੋਣ ਕਮਿਸ਼ਨ ਨੂੰ ਏ.ਪੀ.ਐੱਮ.ਐੱਲ. ਪਾਰਟੀ ਦੇ ਪ੍ਰਧਾਨ ਅਹੁਦੇ ਤੋਂ ਆਪਣਾ ਅਸਤੀਫਾ ਭੇਜ ਦਿੱਤਾ ਸੀ।
ਚੋਟੀ ਦੀ ਅਦਾਲਤ ਨੇ ਉਸ ਦੇ ਪੇਸ਼ ਨਾ ਹੋਣ 'ਤੇ ਨਾਜ਼ਦਗੀ ਪੱਤਰ ਦਾਖਲ ਕਰਨ ਲਈ ਦਿੱਤੀ ਗਈ ਅਗਾਊਂ ਜ਼ਮਾਨਤ ਵਾਪਸ ਲੈ ਲਈ ਸੀ। ਦੁਬਈ 'ਚ ਰਹਿ ਰਹੇ ਸਾਬਕਾ ਤਾਨਾਸ਼ਾਹ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਕਿਹਾ ਕਿ ਉਨ੍ਹਾਂ ਦੇ ਅਸਤੀਫੇ ਤੇ ਉਸ ਦੇ ਕਾਰਨਾਂ ਦੇ ਸੰਬੰਧ 'ਚ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਇਸ ਲਈ ਉਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਸੱਚ ਦੱਸਣ ਦਾ ਫੈਸਲਾ ਕੀਤਾ।
ਮੁਸ਼ੱਰਫ ਨੇ ਕਿਹਾ ਕਿ ਉਨ੍ਹਾਂ ਦਾ ਚੋਣ ਲੜਣ, ਪਾਕਿਸਤਾਨ ਪਰਤਣ ਤੇ ਸਾਰੇ ਮਾਮਲਿਆਂ 'ਚ ਅਦਾਲਤ ਸਾਹਮਣੇ ਪੇਸ਼ ਹੋਣ ਦਾ ਪੂਰਾ ਇਰਾਦਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਲਈ ਉਨ੍ਹਾਂ ਨੇ ਭਰੋਸੇ ਦੀ ਮੰਗ ਕੀਤੀ ਸੀ, ਜੋ ਪੂਰਾ ਨਹੀਂ ਹੋ ਸਕਿਆ ਇਸ ਲਈ ਉਨ੍ਹਾਂ ਨੇ ਪਾਕਿਸਤਾਨ ਨਹੀਂ ਪਰਤਣ ਦਾ ਫੈਸਲਾ ਲਿਆ। ਸਾਬਕਾ ਤਾਨਾਸ਼ਾਹ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ 'ਤੇ ਲਗਾਈਆਂ ਗਈਆਂ ਉਮਰ ਭਰ ਦੀਆਂ ਪਾਬੰਦੀਆਂ ਨੂੰ ਹਟਾਇਆ ਜਾਵੇ, ਉਨ੍ਹਾਂ ਦੇ ਨਾਂ ਨੂੰ ਐਗਜਿਟ ਕੰਟਰੋਲ ਲਿਸਟ 'ਚੋਂ ਹਟਾਇਆ ਜਾਵੇ ਤੇ ਗ੍ਰਿਫਤਾਰ ਨਾ ਕੀਤਾ ਜਾਵੇ।
ਫਜਲੁੱਲਾ ਦੇ ਮਾਰੇ ਜਾਣ ਤੋਂ ਬਾਅਦ ਪਾਕਿਸਤਾਨੀ ਤਾਲਿਬਾਨ ਨੇ ਨਵਾਂ ਮੁਖੀ ਕੀਤਾ ਨਿਯੁਕਤ
NEXT STORY