ਟੋਰਾਂਟੋ— ਕੈਨੇਡਾ 'ਚ ਰਹਿ ਰਹੀ 55 ਸਾਲਾ ਬੇਬੇ ਨੇ ਦੱਸਿਆ ਕਿ 29 ਮਈ ਨੂੰ ਉਹ ਕਿਊਬਿਕ ਦੇ ਰੈਸਟੋਰੈਂਟ 'ਚ ਖਾਣਾ ਖਾਣ ਗਈ ਪਰ ਉੱਥੇ ਉਸ ਨਾਲ ਬਹੁਤ ਬੁਰਾ ਹੋਇਆ। ਪੀਅਰੇਟੇ ਨਾਂ ਦੀ ਔਰਤ ਨੇ ਦੱਸਿਆ ਕਿ ਉਸ ਨੇ ਖਾਣ ਲਈ ਸਲਾਦ ਮੰਗਵਾਇਆ ਸੀ। ਜਦ ਉਸ ਨੇ ਖੀਰਾ ਸਮਝ ਕੇ ਸਲਾਦ 'ਚੋਂ ਇਕ ਟੁੱਕੜਾ ਚੁੱਕ ਕੇ ਖਾਧਾ ਤਾਂ ਉਸ ਨੂੰ ਇਸ ਦਾ ਸਵਾਦ ਬਹੁਤ ਅਜੀਬ ਲੱਗਾ। ਇਸ ਦਾ ਸਵਾਦ ਬਹੁਤ ਬੁਰਾ ਸੀ ਤੇ ਉਸ ਨੇ ਜਿਵੇਂ ਹੀ ਖਾਧਾ ਉਸ ਨੂੰ ਲੱਗਾ ਕਿ ਉਹ ਕੋਈ ਅਜੀਬ ਚੀਜ਼ ਖਾ ਰਹੀ ਹੈ। ਉਸ ਨੇ ਕਿਹਾ ਕਿ ਇਹ ਚੱਬਿਆ ਵੀ ਨਹੀਂ ਜਾਂਦਾ ਸੀ। ਉਸ ਨੂੰ ਲੱਗਾ ਕਿ ਇਹ ਕੋਈ ਪੰਛੀ ਜਾਂ ਚੂਹੀ ਦਾ ਮਾਸ ਹੈ। ਇਹ ਗੱਲ ਉਸ ਦੇ ਦਿਮਾਗ 'ਚ ਆਉਂਦਿਆਂ ਹੀ ਉਹ ਬਾਥਰੂਮ ਵੱਲ ਭੱਜੀ। ਉਸ ਨੇ ਜਾ ਕੇ ਉਲਟੀ ਕੀਤੀ ਤੇ ਇਸ ਮਾਸ ਦੇ ਟੁੱਕੜੇ ਨੂੰ ਬਾਹਰ ਕੱਢ ਦਿੱਤਾ।
ਇਸ ਗੱਲ ਨਾਲ ਉੱਥੇ ਸਟਾਫ ਇਕੱਠਾ ਹੋ ਗਿਆ ਤੇ ਉਨ੍ਹਾਂ ਨੇ ਉਸ ਨੂੰ ਪੀਣ ਲਈ ਪਾਣੀ ਦਿੱਤਾ ਤੇ ਸ਼ਾਂਤ ਹੋਣ ਲਈ ਕਿਹਾ।
ਉਸ ਨੇ ਕਿਹਾ ਕਿ ਮੈਂ ਵਾਰ-ਵਾਰ ਕਹਿ ਰਹੀ ਸੀ,''ਮੈਂ ਕੁੱਝ ਖਰਾਬ ਖਾ ਲਿਆ ਹੈ, ਮੈਨੂੰ ਆਪਣੇ ਆਪ 'ਤੇ ਅਫਸੋਸ ਹੋ ਰਿਹਾ ਹੈ।'' ਪਰੋਸੇ ਗਏ ਖਾਣੇ ਦੀ ਪਲੇਟ ਦੇਖਣ ਲਈ ਜਦ ਮੈਨੇਜਰ ਨੂੰ ਸੱਦਿਆ ਗਿਆ ਤਾਂ ਉਹ ਨਾ ਆਇਆ। ਉਸ ਨੇ ਪਲੇਟ ਦੇਖਣ ਤੋਂ ਮਨਾ ਕਰ ਦਿੱਤਾ ਤੇ ਬੇਬੇ ਨੇ ਪੁਲਸ ਨੂੰ ਸੱਦਿਆ। ਪੁਲਸ ਨੇ ਬੇਬੇ ਦੀ ਖਰਾਬ ਹਾਲਤ ਦੇਖ ਕੇ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ 'ਚ ਭਰਤੀ ਕਰਵਾਇਆ ਤੇ ਇੱਥੇ ਉਸ ਦਾ ਇਲਾਜ ਹੋਇਆ। ਉਸ ਦੀ ਦਿਮਾਗੀ ਤੇ ਸਰੀਰਕ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਹ ਕਈ ਦਿਨਾਂ ਤਕ ਕੰਮ 'ਤੇ ਵੀ ਨਾ ਜਾ ਸਕੇ। ਰੈਸਟੋਰੈਂਟ ਦੇ ਸੇਲਸ ਤੇ ਵਾਈਸ ਪ੍ਰੈਜ਼ੀਡੈਂਟ ਜੀਨ ਜੁਲੀਨ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਹਰ ਸਾਲ 8.5 ਮਿਲੀਅਨ ਗਾਹਕ ਜੁੜਦੇ ਹਨ ਤੇ ਅਜੇ ਤਕ ਕਿਸੇ ਨੇ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ 48 ਸਾਲਾਂ ਦੇ ਵਪਾਰ 'ਚ ਪਹਿਲੀ ਵਾਰ ਅਜਿਹੀ ਸ਼ਿਕਾਇਤ ਮਿਲੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਸਲਾਦ ਕੈਲੀਫੋਰਨੀਆ ਦੀ ਕੰਪਨੀ ਵੱਲੋਂ ਹੀ ਬਣਾ ਕੇ ਤੇ ਪੈਕ ਕਰਕੇ ਭੇਜਿਆ ਗਿਆ ਸੀ। ਫਿਲਹਾਲ ਇਸ ਬੇਬੇ ਨੇ ਲਗਭਗ 200,000 ਡਾਲਰਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਪੁਲਸ ਅਤੇ ਤਸਕਰਾਂ ਵਿਚਾਲੇ ਹੋਈ ਗੋਲੀਬਾਰੀ 'ਚ ਮਾਂ ਅਤੇ ਧੀ ਦੀ ਮੌਤ
NEXT STORY