ਬ੍ਰਸੇਲਜ਼-ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਰੂਸ ਨੂੰ ਜੀ (ਸਮੂਹ)-20 ਤੋਂ ਬਾਹਰ ਕਰ ਦਿੱਤਾ ਜਾਵੇ। ਯੂਕ੍ਰੇਨ 'ਤੇ ਰੂਸ ਦੇ ਹਮਲੇ ਨੂੰ ਲੈ ਕੇ ਨਾਟੋ ਦੀ ਐਮਰਜੈਂਸੀ ਬੈਠਕਾਂ ਤੋਂ ਬਾਅਦ ਬ੍ਰਸੇਲਜ਼ 'ਚ ਵੀਰਵਾਰ ਨੂੰ ਬਾਈਡਨ ਨੇ ਉਕਤ ਟਿੱਪਣੀ ਕੀਤੀ। ਜੀ-20,19 ਦੇਸ਼ਾਂ ਅਤੇ ਯੂਰਪੀਅਨ ਯੂਨੀਅਨ ਦਾ ਅੰਤਰ ਸਰਕਾਰੀ ਮੰਚ ਹੈ ਜੋ ਮੁੱਖ ਗਲੋਬਲ ਮੁੱਦਿਆਂ 'ਤੇ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਮਨੁੱਖੀ ਸੰਕਟ ਲਈ ਰੂਸ ਜ਼ਿੰਮੇਵਾਰ : ਸੰਯੁਕਤ ਰਾਸ਼ਟਰ
ਬਾਈਡੇਨ ਨੇ ਕਿਹਾ ਕਿ ਉਨ੍ਹਾਂ ਨੇ ਵੀਰਵਾਰ ਨੂੰ ਹੋਰ ਗਲੋਬਲ ਨੇਤਾਵਾਂ ਨਾਲ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਮੂਹ ਤੋਂ ਰੂਸ ਨੂੰ ਬਾਹਰ ਕੀਤਾ ਜਾਵੇ ਜੇਕਰ ਇਸ ਨਾਲ ਇੰਡੋਨੇਸ਼ੀਆ ਅਤੇ ਹੋਰ ਅਸਹਿਮਤੀ ਹੋਣਗੇ ਤਾਂ ਉਹ ਕਹਿਣਗੇ ਕਿ ਯੂਕ੍ਰੇਨ ਦੇ ਨੇਤਾਵਾਂ ਨੂੰ ਗੱਲਬਾਤ 'ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ। ਬਾਈਡੇਨ ਅਤੇ ਪੱਛਮੀ ਸਹਿਯੋਗੀਆਂ ਨੇ ਵੀਰਵਾਰ ਨੂੰ ਰੂਸ 'ਤੇ ਨਵੀਆਂ ਪਾਬੰਦੀਆਂ ਲਾਉਣ ਅਤੇ ਯੂਕ੍ਰੇਨ ਨੂੰ ਮਨੁੱਖੀ ਸਹਾਇਤਾ ਦੇਣ ਦਾ ਨਵਾਂ ਸੰਕਲਪ ਲਿਆ।
ਇਹ ਵੀ ਪੜ੍ਹੋ : ਚੀਨ 'ਚ ਹਾਦਸਾਗ੍ਰਸਤ ਹੋਏ ਜਹਾਜ਼ ਦੇ ਬਲੈਕ ਬਾਕਸ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਗਿਆ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਯੂਕ੍ਰੇਨ 'ਚ ਮਨੁੱਖੀ ਸੰਕਟ ਲਈ ਰੂਸ ਜ਼ਿੰਮੇਵਾਰ : ਸੰਯੁਕਤ ਰਾਸ਼ਟਰ
NEXT STORY