ਸੰਯੁਕਤ ਰਾਸ਼ਟਰ-ਸੰਯੁਕਤ ਰਾਸ਼ਟਰ ਮਹਾਸਭਾ ਨੇ ਭਾਰੀ ਸਹਿਮਤੀ ਨਾਲ ਇਕ ਪ੍ਰਸਤਾਵ ਪਾਸ ਕਰਕੇ ਯੂਕ੍ਰੇਨ 'ਚ ਮਨੁੱਖੀ ਸੰਕਟ ਲਈ ਰੂਸ ਨੂੰ ਦੋਸ਼ੀ ਠਹਿਰਾਇਆ ਹੈ। ਪ੍ਰਸਤਾਵ 'ਚ ਤੁਰੰਤ ਜੰਗਬੰਦੀ ਅਤੇ ਲੱਖਾਂ ਨਾਗਰਿਕਾਂ ਸਮੇਤ ਘਰਾਂ, ਸਕੂਲਾਂ ਅਤੇ ਹਸਪਤਾਲਾਂ ਦੀ ਸੁਰੱਖਿਆ ਕਰਨ ਦੀ ਅਪੀਲ ਕੀਤੀ ਗਈ ਹੈ। ਵੀਰਵਾਰ ਨੂੰ ਇਹ ਪ੍ਰਸਤਾਵ ਪੰਜ ਦੇ ਮੁਕਾਬਲੇ 140 ਵੋਟਾਂ ਨਾਲ ਪਾਸ ਹੋ ਗਿਆ। ਇਸ ਪ੍ਰਸਤਾਵ ਦੇ ਵਿਰੋਧ 'ਚ ਵੋਟਿੰਗ ਕਰਨ ਵਾਲੇ ਪੰਜ ਦੇਸ਼ਾਂ 'ਚ ਬੇਲਾਰੂਸ, ਸੀਰੀਆ, ਉੱਤਰ ਕੋਰੀਆ, ਇਸੀਟ੍ਰਿਆ ਅਤੇ ਰੂਸ ਸ਼ਾਮਲ ਹਨ।
ਇਹ ਵੀ ਪੜ੍ਹੋ : ਚੀਨ 'ਚ ਹਾਦਸਾਗ੍ਰਸਤ ਹੋਏ ਜਹਾਜ਼ ਦੇ ਬਲੈਕ ਬਾਕਸ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਗਿਆ
ਪ੍ਰਸਤਾਵ ਰੂਸ ਦੇ ਹਮਲੇ ਦੇ 'ਗੰਭੀਰ ਮਨੁੱਖੀ ਨਤੀਜਿਆਂ' ਦੀ ਨਿੰਦਾ ਕਰਦਾ ਹੈ। ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਅੰਤਰਰਾਸ਼ਟਰੀ ਸਮੂਹ ਨੇ ਪਿਛਲੇ ਕਈ ਦਹਾਕਿਆਂ 'ਚ ਇਨ੍ਹਾਂ ਵੱਡਾ ਮਨੁੱਖੀ ਸੰਕਟ ਯੂਰਪ 'ਚ ਨਹੀਂ ਦੇਖਿਆ। ਇਸ 'ਚ ਰੂਸ ਦੀ ਗੋਲੀਬਾਰੀ, ਹਵਾਈ ਹਮਲੇ ਅਤੇ ਦੱਖਣੀ ਸ਼ਹਿਰ ਮਾਰੀਉਪੋਲ ਸਮੇਤ ਸੰਘਣੀ ਆਬਾਦੀ ਵਾਲੇ ਸ਼ਹਿਰਾਂ ਦੀ 'ਘੇਰਾਬੰਦੀ' ਦੀ ਨਿੰਦਾ ਕੀਤੀ ਗਈ ਹੈ। ਪ੍ਰਸਤਾਵ 'ਚ ਮਨੁੱਖੀ ਸਹਾਇਤਾ ਲਈ ਬਿਨਾਂ ਰੁਕਾਵਟ ਪਹੁੰਚ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਨਵੀਂ ਪ੍ਰਕਿਰਿਆ ਨਾਲ ਸ਼ਰਨਾਰਥੀ ਮਾਮਲਿਆਂ ਦਾ ਜਲਦ ਹੋਵੇਗਾ ਨਿਪਟਾਰਾ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਚੀਨ 'ਚ ਹਾਦਸਾਗ੍ਰਸਤ ਹੋਏ ਜਹਾਜ਼ ਦੇ ਬਲੈਕ ਬਾਕਸ ਨੂੰ ਜਾਂਚ ਲਈ ਲੈਬਾਰਟਰੀ ਭੇਜਿਆ ਗਿਆ
NEXT STORY