ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਅਸਤੀਫ਼ਾ ਨਹੀਂ ਦੇਣਗੇ। ਹਾਲਾਂਕਿ, ਸੱਤਾਧਾਰੀ ਗਠਜੋੜ ਦੇ ਘਟੋ-ਘੱਟ ਤਿੰਨ ਸਹਿਯੋਗੀਆਂ ਨੇ ਬੇਭਰੋਸਗੀ ਪ੍ਰਸਤਾਵ ਦੌਰਾਨ ਉਨ੍ਹਾਂ ਦੀ ਸਰਕਾਰ ਵਿਰੁੱਧ ਵੋਟਿੰਗ ਕਰਨ ਦਾ ਸੰਕੇਤ ਦਿੱਤਾ ਹੈ, ਜੋ ਇਸ ਮਹੀਨੇ ਦੇ ਆਖ਼ਿਰ 'ਚ ਸੰਸਦ 'ਚ ਚਰਚਾ ਲਈ ਆਵੇਗਾ। ਪ੍ਰਧਾਨ ਮੰਤਰੀ ਖਾਨ ਨੇ ਜ਼ਿਆਦਾ ਵੇਰਵਾ ਦਿੱਤੇ ਬਿਨਾਂ ਕਿਹਾ ਕਿ ਮੈਂ ਕਿਸੇ ਵੀ ਹਾਲਾਤ 'ਚ ਅਸਤੀਫ਼ਾ ਨਹੀਂ ਦੇਵਾਂਗਾ। ਮੈਂ ਆਖ਼ਿਰੀ ਗੇਂਦ (ਬਾਲ) ਤੱਕ ਖੇਡਾਂਗਾ ਅਤੇ ਇਕ ਦਿਨ ਪਹਿਲਾਂ ਮੈਂ ਉਨ੍ਹਾਂ ਨੂੰ (ਵਿਰੋਧੀ ਧਿਰ ਨੂੰ) ਹੈਰਾਨ ਕਰ ਦੇਵਾਂਗਾ ਕਿਉਂਕਿ ਉਹ ਅਜੇ ਵੀ ਦਬਾਅ 'ਚ ਹਨ।
ਇਹ ਵੀ ਪੜ੍ਹੋ : ਸਾਡੇ ਕੋਰੋਨਾ ਰੋਕੂ ਟੀਕੇ ਦੀ ਹਲਕੀ ਖੁਰਾਕ 6 ਸਾਲ ਤੋਂ ਛੋਟੇ ਬੱਚਿਆਂ 'ਤੇ ਵੀ ਅਸਰਦਾਰ : ਮੋਡਰਨਾ
ਉਨ੍ਹਾਂ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਵਿਰੋਧੀ ਧਿਰ ਨੇ ਆਪਣੇ ਸਾਰੇ ਪੱਤੇ ਖੋਲ੍ਹ ਦਿੱਤੇ ਹਨ ਪਰ ਮੇਰੇ ਵਿਰੁੱਧ ਬੇਭਰੋਸਗੀ ਪ੍ਰਸਤਾਵ ਸਫ਼ਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੇਰਾ ਤੁਰੂਪ ਦਾ ਪੱਤਾ ਇਹ ਹੈ ਕਿ ਮੈਂ ਅਜੇ ਤੱਕ ਆਪਣਾ ਕੋਈ ਪੱਤ ਨਹੀਂ ਖੋਲ੍ਹਿਆ ਹੈ। ਉਨ੍ਹਾਂ ਨੇ ਵਿਰੋਧੀ ਧਿਰ ਨੇਤਾਵਾਂ ਦੇ ਉਨ੍ਹਾਂ ਵਿਰੁੱਧ ਬੇਭਰੋਸਗੀ ਪ੍ਰਸਤਾਵ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਇਸ ਗਲਤ ਧਾਰਨਾ 'ਚ ਨਹੀਂ ਰਹਿਣਾ ਚਾਹੀਦਾ ਕਿ ਮੈਂ ਘਰ ਬੈਠਾਂਗਾ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਇਕ ਮਹੀਨੇ ਦੀ ਲੜਾਈ ਦੌਰਾਨ 7,000 ਤੋਂ 15,000 ਰੂਸੀ ਸੈਨਿਕ ਮਾਰੇ ਗਏ : ਨਾਟੋ
ਮੈਂ ਅਸਤੀਫ਼ਾ ਨਹੀਂ ਦੇਵਾਂਗਾ ਅਤੇ ਮੈਨੂੰ ਅਸਤੀਫ਼ਾ ਕਿਉਂ ਦੇਣਾ ਚਾਹੀਦਾ? ਕੀ ਮੈਨੂੰ ਚੋਰਾਂ ਦੇ ਦਬਾਅ ਕਾਰਨ ਅਸਤੀਫ਼ਾ ਦੇ ਦੇਣਾ ਚਾਹੀਦਾ? ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਅਤੇ ਪਾਕਿਸਤਾਨ ਪੀਪਲਸ ਪਾਰਟੀ (ਪੀ.ਪੀ.ਪੀ.) ਦੇ ਲਗਭਗ 100 ਸੰਸਦ ਮੈਂਬਰਾਂ ਨੇ 8 ਮਾਰਚ ਨੂੰ ਨੈਸ਼ਨਲ ਅਸੈਂਬਲੀ ਸਕੱਤਰੇਤ 'ਚ ਬੇਭਰੋਸਗੀ ਪ੍ਰਸਤਾਵ ਨੂੰ ਨੋਟਿਸ ਦਿੱਤਾ ਸੀ ਜਿਸ 'ਚ ਦੋਸ਼ ਲਾਇਆ ਗਿਆ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਨੇਤਾ ਅਤੇ ਪ੍ਰਧਾਨ ਮੰਤਰੀ ਖਾਨ ਦੀ ਅਗਵਾਈ ਵਾਲੀ ਸਰਕਾਰ ਦੇਸ਼ 'ਚ ਆਰਥਿਕ ਸੰਕਟ ਅਤੇ ਵਧਦੀ ਮਹਿੰਗਾਈ ਲਈ ਜ਼ਿੰਮੇਵਾਰ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸਾਡੇ ਕੋਰੋਨਾ ਰੋਕੂ ਟੀਕੇ ਦੀ ਹਲਕੀ ਖੁਰਾਕ 6 ਸਾਲ ਤੋਂ ਛੋਟੇ ਬੱਚਿਆਂ 'ਤੇ ਵੀ ਅਸਰਦਾਰ : ਮੋਡਰਨਾ
NEXT STORY