ਨੈਸ਼ਨਲ ਡੈਸਕ- ਅੱਜ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਰੇਸ਼ਨ ਸਿੰਦੂਰ ਮਗਰੋਂ ਪਹਿਲੀ ਵਾਰ ਜੰਮੂ-ਕਸ਼ਮੀਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸ਼੍ਰੀਨਗਰ ਦੇ ਏਅਰਬੇਸ ਦਾ ਦੌਰਾ ਕੀਤਾ ਤੇ ਫ਼ੌਜੀ ਜਵਾਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਵੱਲੋਂ 'ਨਿਊਕਲੀਅਰ ਬਲੈਕਮੇਲ' 'ਤੇ ਬਿਆਨ ਦਿੰਦੇ ਹੋਏ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ (IAEA) ਨੂੰ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਨੂੰ ਆਪਣੀ ਨਿਗਰਾਨੀ ਹੇਠ ਲੈਣ ਦੀ ਅਪੀਲ ਕੀਤੀ।
ਇਸ ਦੌਰਾਨ ਉਨ੍ਹਾਂ ਨੇ ਇੱਕ "ਗੈਰ-ਜ਼ਿੰਮੇਵਾਰ ਅਤੇ ਬਦਮਾਸ਼ ਦੇਸ਼" ਦੇ ਹੱਥਾਂ ਵਿੱਚ ਪਰਮਾਣੂ ਹਥਿਆਰ ਹੋਣ 'ਤੇ ਇਸ ਦੀ ਸੁਰੱਖਿਆ 'ਤੇ ਸਵਾਲ ਉਠਾਏ। ਰੱਖਿਆ ਮੰਤਰੀ ਦਾ ਇਹ ਬਿਆਨ ਪਹਿਲਗਾਮ 'ਚ ਹੋਏ ਭਿਆਨਕ ਅੱਤਵਾਦੀ ਹਮਲੇ ਤੇ ਇਸ ਦੇ ਜਵਾਬ 'ਚ ਭਾਰਤ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਦੂਰ ਮਗਰੋਂ ਪਾਕਿਸਤਾਨ ਵੱਲੋਂ ਦਿੱਤੀਆਂ ਗਈਆਂ ਪਰਮਾਣੂ ਹਮਲੇ ਦੀਆਂ ਧਮਕੀਆਂ ਤੋਂ ਬਾਅਦ ਆਇਆ ਹੈ।
ਭਾਰਤ ਦੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਵਿੱਚ ਪ੍ਰਮਾਣੂ ਰੇਡੀਏਸ਼ਨ ਲੀਕ ਹੋਣ ਬਾਰੇ ਵੀ ਸੋਸ਼ਲ ਮੀਡੀਆ 'ਤੇ ਖ਼ੂਬ ਅਫਵਾਹਾਂ ਉੱਡ ਰਹੀਆਂ ਸਨ। ਇਸ ਵਿਚਕਾਰ IAEA ਨੇ ਸਪੱਸ਼ਟ ਕੀਤਾ ਕਿ ਉਸ ਦੀ ਜਾਣਕਾਰੀ ਦੇ ਅਨੁਸਾਰ ਕਿਸੇ ਵੀ ਪਾਕਿਸਤਾਨੀ ਪ੍ਰਮਾਣੂ ਫੈਸਿਲਟੀ 'ਤੇ ਕੋਈ ਰੇਡੀਏਸ਼ਨ ਲੀਕ ਜਾਂ ਰਿਲੀਜ਼ ਨਹੀਂ ਹੋਈ ਹੈ।
ਇਹ ਵੀ ਪੜ੍ਹੋ- ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਇਕ ਹੋਰ ਮਾਸਟਰਸਟ੍ਰੋਕ ! Amazon-Flipkart ਨੂੰ ਜਾਰੀ ਕੀਤੇ ਸਖ਼ਤ ਹੁਕਮ
ਇਸ ਤੋਂ ਪਹਿਲਾਂ ਭਾਰਤੀ ਏਅਰ ਮਾਰਸ਼ਲ ਏ.ਕੇ. ਭਾਰਤੀ ਨੇ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਸੀ ਕਿ ਭਾਰਤ ਨੇ ਪਾਕਿਸਤਾਨ ਵਿੱਚ ਕਿਰਾਨਾ ਹਿੱਲਜ਼ 'ਚ ਸਥਿਤ ਇਕ ਪਰਮਾਣੂ ਇਕਾਈ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਕੋਲ ਪਾਕਿਸਤਾਨ ਵਿੱਚ ਕਿਸੇ ਵੀ ਰੇਡੀਏਸ਼ਨ ਜਾਂਚ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪ੍ਰਮਾਣੂ ਬਲੈਕਮੇਲ ਲਈ ਭਾਰਤ ਦੀ ਜ਼ੀਰੋ ਟਾਰਲੈਂਸ ਨੂੰ ਦੁਹਰਾਇਆ ਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਆਪ੍ਰੇਸ਼ਨ ਸਿੰਦੂਰ ਅੱਤਵਾਦ ਅਤੇ ਸਰਹੱਦ ਪਾਰ ਤੋਂ ਖਤਰਿਆਂ ਵਿਰੁੱਧ ਭਾਰਤ ਦੀ ਦ੍ਰਿੜ ਨੀਤੀ ਨੂੰ ਦਰਸਾਉਂਦਾ ਹੈ।
ਇਹ ਵੀ ਪੜ੍ਹੋ- ਚੁੱਕਿਆ ਗਿਆ ਇਕ ਹੋਰ ਜਾਸੂਸ ! ਭੈਣ ਦੇ ਘਰ ਰਹਿ ਕੇ ਪਾਕਿਸਤਾਨ ਭੇਜਦਾ ਸੀ ਖ਼ੁਫੀਆ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਰਿਜ਼ਨੋ ’ਚ ਯਾਦਗਾਰੀ ਹੋ ਨਿੱਬੜਿਆ ਪੰਜਾਬੀ ਮਾਂ ਬੋਲੀ ਜਾਗਰੂਕਤਾ ਦਿਹਾੜਾ
NEXT STORY