ਜਲੰਧਰ (ਗੁਲਸ਼ਨ)-ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 'ਪੰਜਾਬ ਕੇਸਰੀ' ਦੇ ਹੋਟਲ ਪਾਰਕ ਪਲਾਜ਼ਾ ’ਤੇ ਕੀਤੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ 'ਪੰਜਾਬ ਕੇਸਰੀ ਸਮੂਹ' ਨੇ ਹਮੇਸ਼ਾ ਹੀ ਨਿਡਰ ਪੱਤਰਕਾਰੀ ਕੀਤੀ ਹੈ। ਪੰਜਾਬ ਵਿਚ ਐਮਰਜੈਂਸੀ ਦੌਰਾਨ ਅਤੇ ਅੱਤਵਾਦ ਦੇ ਕਾਲੇ ਦੌਰ ਵਿਚ ਵੀ 'ਪੰਜਾਬ ਕੇਸਰੀ' ਦੀ ਕਲਮ ਨਹੀਂ ਰੁਕੀ।
ਇਹ ਵੀ ਪੜ੍ਹੋ: ਪੰਜਾਬ 'ਚ 25 ਤਾਰੀਖ਼ ਤੱਕ ਵੱਡੀ ਭਵਿੱਖਬਾਣੀ! ਇਨ੍ਹਾਂ ਦਿਨਾਂ ਨੂੰ ਪਵੇਗਾ ਭਾਰੀ ਮੀਂਹ, Alert ਜਾਰੀ
ਇਸ ਦੌਰਾਨ ਲਾਲਾ ਜਗਤ ਨਾਰਾਇਣ ਜੀ ਅਤੇ ਰਮੇਸ਼ ਚੰਦਰ ਜੀ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣੇ ਪ੍ਰਾਣ ਵੀ ਨਿਛਾਵਰ ਕਰ ਦਿੱਤੇ। ਮਲਿਕ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ। ਪਹਿਲਾਂ 'ਪੰਜਾਬ ਕੇਸਰੀ' ਦੀਆਂ ਪ੍ਰੈੱਸ ਸ਼ਾਖਾਵਾਂ ’ਤੇ ਰੇਡ ਕੀਤੀ। ਹੁਣ ਉਨ੍ਹਾਂ ਦੇ ਹੋਟਲ ’ਤੇ ਬਿਨਾਂ ਉਨ੍ਹਾਂ ਦਾ ਪੱਖ ਸੁਣੇ ਭੰਨਤੋੜ ਕੀਤੀ ਗਈ ਜੋਕਿ ਅਤਿ-ਨਿੰਦਣਯੋਗ ਹੈ।
ਇਹ ਵੀ ਪੜ੍ਹੋ: ਸ਼ੀਤਲ ਅੰਗੂਰਾਲ ਨੇ 'ਆਪ' ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਕਿਹਾ-ਸਰਕਾਰ ਦੀ ਕਠਪੁਤਲੀ ਬਣੀ ਪੰਜਾਬ ਪੁਲਸ
ਮਲਿਕ ਨੇ ਕਿਹਾ ਪੱਤਰਕਾਰੀ ’ਤੇ ਸਰਕਾਰੀ ਦਮਨ ਲੋਕਤੰਤਰ ਲਈ ਖ਼ਤਰਾ ਹੈ, ਜੋ ਸੱਚ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਕਰਦਾ ਹੈ। ਇਹ ਸੁਤੰਤਰ ਪੱਤਰਕਾਰੀ, ਪ੍ਰਗਟਾਵੇ ਦੀ ਆਜ਼ਾਦੀ ਅਤੇ ਨਾਗਰਿਕਾਂ ਦੇ ਸੂਚਨਾ ਦੇ ਅਧਿਕਾਰ ’ਤੇ ਸਿੱਧਾ ਹਮਲਾ ਹੈ। ਸੱਤਾਧਾਰੀ ਧਿਰ ਵੱਲੋਂ ਪੱਤਰਕਾਰਾਂ ਨੂੰ ਝੂਠੇ ਮੁਕੱਦਮਿਆਂ, ਧਮਕੀਆਂ ਨਾਲ ਡਰਾਉਣਾ ਤਾਨਾਸ਼ਾਹੀ ਦਾ ਸੰਕੇਤ ਹੈ, ਜਿਸ ਨੂੰ ਲੋਕਤੰਤਰ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕਪੂਰ, ਰਮਨ ਪੱਬੀ, ਸੰਨੀ ਸ਼ਰਮਾ, ਅਮਿਤ ਭਾਟੀਆ ਅਤੇ ਗੌਤਮ ਅਰੋੜਾ ਵੀ ਮੌਜੂਦ ਸਨ।
ਇਹ ਵੀ ਪੜ੍ਹੋ: CM ਨੂੰ ਸਿਰਫ਼ ਅੰਗੂਠਾ ਲਗਾਉਣ ਲਈ ਰੱਖਿਆ, ਸਰਕਾਰ ਤਾਂ ਚਲਾ ਰਹੇ ਦਿੱਲੀ ਵਾਲੇ: ਸੁਖਬੀਰ ਬਾਦਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ ਠੰਡ ਦਾ ਜ਼ੋਰ ਰਹੇਗਾ ਜਾਰੀ, ਪੜ੍ਹੋ 22 ਤੋਂ 25 ਮਾਰਚ ਤੱਕ ਦੀ ਮੌਸਮ ਦੀ ਵੱਡੀ UPDATE
NEXT STORY